ਫਗਵਾੜਾ, (ਜਲੋਟਾ)- ਸਥਾਨਕ ਜੇ.ਸੀ.ਟੀ. ਮਿਲ ਦੀ ਥਾਪਰ ਕਲੋਨੀ ਦੇ ਨਿਵਾਸੀਆਂ ਦਾ ਇਕ ਵਫਦ ਐੱਸ.ਡੀ.ਐੱਮ. ਫਗਵਾੜਾ ਜਸ਼ਨਜੀਤ ਸਿੰਘ ਨੂੰ ਮਿਲਿਆ ਅਤੇ ਮਿੱਲ ਪ੍ਰਬੰਧਕਾਂ ਵੱਲੋਂ ਬਿਜਲੀ ਦਾ ਬਕਾਇਆ ਬਿੱਲ ਨਾ ਦੇਣ ਕਾਰਨ ਵਿਭਾਗ ਵੱਲੋਂ ਕੱਟੋ ਗਏ ਕਲੋਨੀ ਦੇ ਬਿਜਲੀ ਕੁਨੈਕਸ਼ਨ ਕਾਰਨ ਹੋਣ ਵਾਲੀ ਪਰੇਸ਼ਾਨੀ ਤੋਂ ਜਾਣੂ ਕਰਵਾਇਆ।
ਇਸ ਦੌਰਾਨ ਕਲੋਨੀ ਵਾਸੀ ਅਜੈ ਯਾਦਵ, ਚੰਦਰਮੋਹਨ, ਸੁਜੀਤ ਕੁਮਾਰ, ਰਜਿੰਦਰਾ ਰਾਵਤ, ਕੁਲਦੀਪ ਸਿੰਘ ਅਤੇ ਸ਼ਰਧਾਨੰਦ ਸਿੰਘ ਨੇ ਐੱਸ.ਡੀ.ਐੱਮ. ਨੂੰ ਦੱਸਿਆ ਕਿ ਕਲੋਨੀ ਦੀ ਆਬਾਦੀ ਚਾਰ ਹਜ਼ਾਰ ਦੇ ਕਰੀਬ ਹੈ। ਇਹ ਲੋਕ ਕਰੀਬ 25 ਸਾਲਾਂ ਤੋਂ ਜੇ.ਸੀ.ਟੀ. ਮਿੱਲ ਫਗਵਾੜਾ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ 8 ਅਕਤੂਬਰ ਨੂੰ ਸਵੇਰੇ 11 ਵਜੇ ਦੇ ਕਰੀਬ ਜੇ.ਸੀ.ਟੀ ਮਿੱਲ ਥਾਪਰ ਕਲੋਨੀ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ, ਜਿਸ ਕਾਰਨ ਬਜ਼ੁਰਗਾਂ ਅਤੇ ਬੱਚਿਆਂ ਲਈ ਬਿਜਲੀ ਅਤੇ ਪਾਣੀ ਦੀ ਸਹੂਲਤ ਨਹੀਂ ਹੈ। ਲੋਕ ਬਹੁਤ ਪਰੇਸ਼ਾਨ ਹੋ ਰਹੇ ਹਨ।
ਇਹ ਵੀ ਪੜ੍ਹੋ- Public Holiday : 5 ਤੇ 14 ਨਵੰਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ
ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਅਧਿਕਾਰੀਆਂ ਨੇ ਬਿਜਲੀ ਦੇ ਬਿੱਲ ਬਕਾਇਆ ਹੋਣ ਦੀ ਗੱਲ ਕਹੀ ਹੈ ਪਰ ਤਨਖ਼ਾਹ ਲੈਣ ਤੋਂ ਬਾਅਦ ਜੇ.ਸੀ.ਟੀ. ਮਿੱਲ ਮਾਲਕਾਂ ਵੱਲੋਂ ਬੈਂਕ ਖਾਤੇ ਵਿੱਚੋਂ ਬਿਜਲੀ ਬਿੱਲ ਦੀ ਰਕਮ ਕੱਟ ਲਈ ਜਾਂਦੀ ਹੈ। ਇਸ ਲਈ ਉਨ੍ਹਾਂ ਦੇ ਸਿਰ ਬਿੱਲ ਦੀ ਕੋਈ ਰਾਸ਼ੀ ਬਕਾਇਆ ਨਹੀਂ ਹੈ ਪਰ ਪਾਵਰਕਾਮ ਦੇ ਅਧਿਕਾਰੀ ਬਿਜਲੀ ਚਾਲੂ ਕਰਨ ਤੋਂ ਅਸਮਰੱਥਾ ਪ੍ਰਗਟ ਕਰ ਰਹੇ ਹਨ। ਉਹ ਐੱਸ.ਡੀ.ਐੱਮ. ਨੇ ਮੰਗ ਕੀਤੀ ਕਿ ਜੇਕਰ ਜੇ.ਸੀ.ਟੀ ਮਿੱਲ ਮਾਲਕ ਬਕਾਇਆ ਬਿੱਲਾਂ ਦੀ ਅਦਾਇਗੀ ਨਹੀਂ ਕਰਦੇ ਹਨ ਤਾਂ ਕਲੋਨੀ ਵਿੱਚ ਲਗਾਏ ਗਏ ਸਬ-ਮੀਟਰ ਚਾਲੂ ਕੀਤੇ ਜਾਣ ਤਾਂ ਜੋ ਕਲੋਨੀ ਦੇ ਵਸਨੀਕ ਆਪਣੇ ਹਿੱਸੇ ਦੇ ਬਿੱਲਾਂ ਦਾ ਭੁਗਤਾਨ ਕਰ ਸਕਣ। ਐੱਸ.ਡੀ.ਐੱਮ. ਜਸ਼ਨਜੀਤ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਦਿਵਾਈ ਜਾ ਸਕੇ।
ਇਹ ਵੀ ਪੜ੍ਹੋ- ਲਾਗੂ ਹੋ ਗਏ ਨਵੇਂ ਟੈਲੀਕਾਮ ਨਿਯਮ, ਗਾਹਕਾਂ ਨੂੰ ਹੋਵੇਗਾ ਫਾਇਦਾ
ਖੇਤਾਂ ਚ ਕੰਮ ਕਰਦੇ 19 ਸਾਲਾ ਇਕਲੌਤੇ ਮੁੰਡੇ 'ਤੇ ਪਲਟਿਆ ਟਰੈਕਟਰ, ਪਰਿਵਾਰ ਦਾ ਰੋ-ਰੋ ਬੁਰਾ ਹਾਲ
NEXT STORY