ਜਲੰਧਰ (ਪੁਨੀਤ)-ਹਰੇਕ ਘਰੇਲੂ ਖ਼ਪਤਕਾਰ ਨੂੰ 300 ਯੂਨਿਟ ਮੁਫ਼ਤ ਿਬਜਲੀ ਦਿੱਤੇ ਜਾਣ ਕਾਰਨ ਘਰੇਲੂ ਕੁਨੈਕਸ਼ਨਾਂ ਦੀ ਗਿਣਤੀ ਵਿਚ ਵੱਡੇ ਪੱਧਰ ’ਤੇ ਵਾਧਾ ਹੋਇਆ ਹੈ। ਇਸ ਕਾਰਨ ਇਸ ਵਾਰ ਗਰਮੀ ਦੇ ਸੀਜ਼ਨ ਿਵਚ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਹੱਦ ਤੱਕ ਵਧ ਜਾਵੇਗੀ।
ਇਸੇ ਲੜੀ ਵਿਚ ਪਾਵਰਕਾਮ ਨੇ ਲਾਈਨਾਂ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਐਕਸੀਅਨਾਂ ਨੂੰ ਆਪੋ-ਆਪਣੇ ਇਲਾਕਿਆਂ ਵਿਚ ਪੈਟਰੋਲਿੰਗ ਕਰਕੇ ਲਾਈਨਾਂ ਦੀ ਜਾਂਚ ਕਰਨ ਨੂੰ ਕਿਹਾ ਿਗਆ ਹੈ, ਤਾਂਕਿ ਪ੍ਰੇਸ਼ਾਨੀ ਦਾ ਕਾਰਨ ਬਣਨ ਵਾਲੀਆਂ ਲਾਈਨਾਂ ਦੀ ਪਛਾਣ ਕਰਕੇ ਉਨ੍ਹਾਂ ’ਤੇ ਕੰਮ ਕੀਤਾ ਜਾ ਸਕੇ।
ਇਸ ਕੜੀ ਦੀ ਸ਼ੁਰੂਆਤ ਵਿਚ ਸ਼ਹਿਰ ਦੀਆਂ ਚਾਰਾਂ ਡਿਵੀਜ਼ਨਾਂ ਅਧੀਨ 10-10 ਟਰਾਂਸਫਾਰਮਰਾਂ ਦਾ ਲੋਡ ਵਧਾਇਆ ਜਾਵੇਗਾ ਅਤੇ 2-2 ਨਵੇਂ ਫੀਡਰਾਂ ਦਾ ਨਿਰਮਾਣ ਕੀਤਾ ਜਾਵੇਗਾ। ਵਿਭਾਗ ਗਰਮੀ ਤੋਂ ਪਹਿਲਾਂ ਹੀ ਪੂਰੇ ਇੰਤਜ਼ਾਮ ਕਰਕੇ ਚੱਲਣਾ ਚਾਹੁੰਦਾ ਹੈ ਤਾਂ ਿਕ ਗਰਮੀ ਿਵਚ ਜੱਦੋ-ਜਹਿਦ ਜ਼ਿਆਦਾ ਨਾ ਹੋ ਸਕੇ। ਫਾਲਟ ਪੈਣਾ ਵਿਭਾਗ ਲਈ ਕਈ ਕਾਰਨਾਂ ਨਾਲ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਇਸ ਨਾਲ ਖ਼ਰਚੇ ਿਵਚ ਵਾਧਾ ਹੁੰਦਾ ਹੈ ਅਤੇ ਫੀਲਡ ਸਟਾਫ਼ ਨੂੰ ਖ਼ਪਤਕਾਰਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸਟਾਫ਼ ਦੀ ਗੱਲ ਕੀਤੀ ਜਾਵੇ ਤਾਂ ਪੱਕੇ ਸਟਾਫ਼ ਦੀ ਘਾਟ ਕਾਰਨ ਸੀ. ਐੱਚ. ਬੀ. (ਕੰਪਲੇਂਟ ਹੈਂਡਲਿੰਗ ਬਾਈਕ) ਦਾ ਠੇਕਾ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ। ਵਿਭਾਗ ਇਨ੍ਹਾਂ ਸਭ ਗੱਲਾਂ ਤੋਂ ਬਚਣ ਲਈ ਫਾਲਟ ਿਵਚ ਕਮੀ ਲਿਆਉਣ ਨੂੰ ਮਹੱਤਵ ਦੇ ਰਿਹਾ ਹੈ ਤਾਂ ਜੋ ਖ਼ਪਤਕਾਰਾਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾ ਸਕਣ।
ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਲਈ ਖ਼ੁਸ਼ਖਬਰੀ, ਆਦਮਪੁਰ ਹਵਾਈ ਅੱਡੇ ਤੋਂ ਇਸ ਤਾਰੀਖ਼ ਤੋਂ ਹੋਣਗੀਆਂ ਸ਼ੁਰੂ ਨਾਗਰਿਕ ਉਡਾਣਾਂ

ਕਾਗਜ਼ਾਂ ਵਿਚ ਘੱਟ ਲੋਡ ਵਿਖਾ ਕੇ ਜ਼ਿਆਦਾ ਲੋਡ ਦੀ ਹੋ ਰਹੀ ਵਰਤੋਂ
ਕਈ ਖ਼ਪਤਕਾਰ ਜ਼ਿਆਦਾ ਲੋਡ ਦੀ ਵਰਤੋਂ ਕਰਦੇ ਹਨ ਜਦਕਿ ਉਨ੍ਹਾਂ ਦੇ ਕਾਗਜ਼ਾਂ ਿਵਚ ਘੱਟ ਲੋਡ ਵਿਖਾਇਆ ਜਾਂਦਾ ਹੈ। ਵਿਭਾਗ ਵੱਲੋਂ ਖ਼ਪਤਕਾਰਾਂ ਨੂੰ ਲੋਡ ਵਧਾਉਣ ਲਈ ਵਾਰ-ਵਾਰ ਕਿਹਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਲੋਡ ਵਧਾਉਣ ਪ੍ਰਤੀ ਜ਼ਿਆਦਾ ਰਿਸਪਾਂਸ ਵੇਖਣ ਨੂੰ ਨਹੀਂ ਮਿਲ ਰਿਹਾ। ਵਿਭਾਗ ਦਾ ਕਹਿਣਾ ਹੈ ਿਕ ਲੋਕਾਂ ਵੱਲੋਂ ਜਾਣਕਾਰੀ ਛੁਪਾਉਣ ਕਾਰਨ ਉਨ੍ਹਾਂ ਨੂੰ ਇਲਾਕੇ ਵਿਚ ਵਰਤੇ ਜਾਣ ਵਾਲੇ ਸਹੀ ਲੋਡ ਦਾ ਪਤਾ ਨਹੀਂ ਚੱਲ ਪਾਉਂਦਾ। ਗਰਮੀ ਕਾਰਨ ਏ. ਸੀਜ਼ ਦੀ ਵਰਤੋਂ ਨਾਲ ਲਾਈਨਾਂ ’ਤੇ ਲੋਡ ਵਧ ਜਾਂਦਾ ਹੈ ਅਤੇ ਟਰਾਂਸਫਾਰਮਰ ਿਵਚ ਖਰਾਬੀ ਆਉਣਾ ਆਮ ਗੱਲ ਬਣ ਜਾਂਦੀ ਹੈ। ਇਸ ਦਾ ਹੱਲ ਉਦੋਂ ਹੀ ਹੋ ਸਕਦਾ ਹੈ, ਜਦੋਂ ਖਪਤਕਾਰ ਆਪਣੇ ਘਰਾਂ ਿਵਚ ਵਰਤੇ ਜਾਣ ਵਾਲੇ ਲੋਡ ਬਾਰੇ ਵਿਭਾਗ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਉਣ। ਇਸਤੇਮਾਲ ਹੋਣ ਵਾਲੇ ਲੋਡ ਦਾ ਪਤਾ ਲੱਗਣ ’ਤੇ ਵਿਭਾਗ ਆਪਣੇ ਟਰਾਂਸਫਾਰਮਰਾਂ ਦੀ ਸਮਰੱਥਾ ਨੂੰ ਵਧਾਏਗਾ, ਜਿਸ ਨਾਲ ਖ਼ਰਾਬੀ ਿਵਚ ਘਾਟ ਆਵੇਗੀ।
ਟਰਾਂਸਫਾਰਮਰਾਂ ਦਾ ਲੋਡ ਵਧਾਉਣ ’ਤੇ ਫੋਕਸ : ਚੀਫ਼ ਇੰਜੀਨੀਅਰ ਸਾਰੰਗਲ
ਨਾਰਥ ਜ਼ੋਨ ਦੇ ਚੀਫ਼ ਇੰਜੀ. ਰਮੇਸ਼ ਲਾਲ ਸਾਰੰਗਲ ਨੇ ਿਕਹਾ ਿਕ ਗਰਮੀ ਆਉਣ ’ਚ ਬਹੁਤ ਹੀ ਘੱਟ ਸਮਾਂ ਰਹਿ ਗਿਆ ਹੈ, ਜਿਸ ਕਾਰਨ ਬਿਜਲੀ ਦੀ ਖਪਤ ਵਧਣ ਵਾਲੀ ਹੈ। ਅਜਿਹੇ ਹਾਲਾਤ ਿਵਚ ਲੋਅ-ਵੋਲਟੇਜ ਕਾਰਨ ਫਾਲਟ ਵਧਦੇ ਹਨ ਅਤੇ ਖ਼ਪਤਕਾਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਫਾਲਟ ਘੱਟ ਕਰਨ ਲਈ ਵਿਭਾਗ ਵੱਲੋਂ ਟਰਾਂਸਫਾਰਮਰਾਂ ਦਾ ਲੋਡ ਵਧਾਇਆ ਜਾਵੇਗਾ, ਜਿਸ ਨਾਲ ਲੋਅ- ਵੋਲਟੇਜ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਇਹ ਵੀ ਪੜ੍ਹੋ: ਬਿਨ੍ਹਾਂ ਡਰਾਈਵਰ ਤੇ ਗਾਰਡ ਦੇ 80 ਦੀ ਰਫ਼ਤਾਰ ਨਾਲ ਪਟੜੀ 'ਤੇ ਦੌੜੀ ਟਰੇਨ, ਪੰਜਾਬ 'ਚ ਟਲਿਆ ਵੱਡਾ ਟਰੇਨ ਹਾਦਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫਿਜ਼ੀਓਥੈਰੇਪਿਸਟ ਡਾਕਟਰ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖ ਦਿੱਤਾ ਮੌਤ ਦਾ ਰਾਜ਼
NEXT STORY