ਲੁਧਿਆਣਾ (ਹਿਤੇਸ਼)- PPCB ਦੀ ਚੇਅਰਪਰਸਨ ਰੀਨਾ ਗੁਪਤਾ ਪ੍ਰਦੂਸ਼ਣ ਸਮੱਸਿਆ ਦੀ ਜ਼ਮੀਨੀ ਹਕੀਕਤ ਜਾਣਨ ਲਈ ਬੁੱਢੇ ਨਾਲੇ ’ਤੇ ਪਹੁੰਚੀ। ਚੇਅਰਪਰਸਨ ਨੇ ਪਹਿਲਾਂ ਦਫ਼ਤਰ ’ਚ ਇਕ ਮੀਟਿੰਗ ਕੀਤੀ ਅਤੇ ਬੁੱਢੇ ਨਾਲੇ ’ਚ ਪ੍ਰਦੂਸ਼ਣ ਨਾਲ ਸਬੰਧਤ ਪਹਿਲੂਆਂ ’ਤੇ PPCB ਅਧਿਕਾਰੀਆਂ ਤੋਂ ਫੀਡਬੈਕ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਕਾਰ ਸੇਵਾ ਮੁਹਿੰਮ ਚਲਾ ਰਹੇ ਸੀਚੇਵਾਲ ਨਾਲ ਮੁਲਾਕਾਤ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 'ਵੱਡੇ ਲੀਡਰ' 'ਤੇ ਅਰਵਿੰਦ ਕੇਜਰੀਵਾਲ ਦਾ ਤਿੱਖਾ ਹਮਲਾ, ਕਿਹਾ- 'ਹੁਣ ਅੰਦਰ ਕੀਤਾ ਤਾਂ...' (ਵੀਡੀਓ)
ਇਸ ਦੌਰਾਨ, ਸੰਤ ਸੀਚੇਵਾਲ ਵਲੋਂ ਗੋਬਰ, ਰਸਾਇਣਕ ਪਾਣੀ ਅਤੇ ਅਣਸੋਧੇ ਸੀਵਰੇਜ ਦੇ ਕੂੜੇ ਨੂੰ ਬੁੱਢੇ ਨਾਲੇ ’ਚ ਪੈਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ’ਤੇ ਚਰਚਾ ਕੀਤੀ ਗਈ ਅਤੇ ਇਸ ਸਬੰਧ ’ਚ PPCB ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਲਈ ਇਕ ਢਾਂਚਾ ਤੈਅ ਕੀਤਾ ਗਿਆ। PPCB ਦੀ ਚੇਅਰਪਰਸਨ ਨੇ ਜਮਾਲਪੁਰ STP ਦਾ ਵੀ ਦੌਰਾ ਕੀਤਾ ਅਤੇ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਨ ਤੋਂ ਬਾਅਦ ਬੁੱਢੇ ਨਾਲੇ ’ਚ ਛੱਡਣ ਤੋਂ ਪਹਿਲਾਂ ਇਸ ਤੋਂ ਆਉਣ ਵਾਲੇ ਪ੍ਰਦੂਸ਼ਣ ਦੇ ਪੱਧਰ ਬਾਰੇ ਰਿਪੋਰਟ ਦੀ ਜਾਂਚ ਵੀ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਕਾਲਾ ਜਾਦੂ' ਕਰਦੀ ਹੈ ਸਰਕਾਰੀ ਸਕੂਲ ਦੀ ਅਧਿਆਪਕਾ! ਲੋਕਾਂ ਵੱਲੋਂ ਲਾਏ ਦੋਸ਼ਾਂ ਮਗਰੋਂ ਕੀਤਾ ਗਿਆ ਮੁਅੱਤਲ
NEXT STORY