Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 19, 2025

    2:39:14 PM

  • bye elections

    ਪੰਜਾਬ ਦੇ ਲੁਧਿਆਣਾ ਵੈਸਟ ਸਣੇ ਦੇਸ਼ ਦੇ 5 ਹਲਕਿਆਂ 'ਚ...

  • complete ban on blocking roads and squares in nawanshahr

    ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਈਆਂ ਸਖ਼ਤ...

  • another audio of councilor husband goes viral

    Punjab: ਕੌਂਸਲਰ ਪਤੀ ਦੀ ਇਕ ਹੋਰ ਆਡੀਓ ਹੋਈ ਵਾਇਰਲ,...

  • good news  america has reopened visas

    GOOD NEWS : ਅਮਰੀਕਾ ਨੇ ਮੁੜ ਖੋਲ੍ਹ 'ਤੇ ਵੀਜ਼ੇ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Gurdaspur
  • ਪੰਜਾਬ 'ਚ ਪ੍ਰੀ-ਮਾਨਸੂਨ ਨੇ ਦਿੱਤੀ ਮਿਲੀ-ਜੁਲੀ ਦਸਤਕ, ਗੁਰਦਾਸਪੁਰ ਸਣੇ ਕਈ ਜ਼ਿਲ੍ਹਿਆਂ 'ਚ ਅਜੇ ਵੀ ਤਪਸ਼

PUNJAB News Punjabi(ਪੰਜਾਬ)

ਪੰਜਾਬ 'ਚ ਪ੍ਰੀ-ਮਾਨਸੂਨ ਨੇ ਦਿੱਤੀ ਮਿਲੀ-ਜੁਲੀ ਦਸਤਕ, ਗੁਰਦਾਸਪੁਰ ਸਣੇ ਕਈ ਜ਼ਿਲ੍ਹਿਆਂ 'ਚ ਅਜੇ ਵੀ ਤਪਸ਼

  • Edited By Shivani Bassan,
  • Updated: 19 Jun, 2025 11:59 AM
Gurdaspur
pre monsoon gives mixed response in punjab
  • Share
    • Facebook
    • Tumblr
    • Linkedin
    • Twitter
  • Comment

ਗੁਰਦਾਸਪੁਰ (ਹਰਮਨ)-ਪਿਛਲੇ 2 ਦਿਨਾਂ ਦੌਰਾਨ ਪੰਜਾਬ ਅੰਦਰ ਪ੍ਰੀ ਮਾਨਸੂਨ ਵੱਲੋਂ ਦਿੱਤੀ ਗਈ ਦਸਤਕ ਕਾਰਨ ਬੇਸ਼ੱਕ ਕਈ ਜ਼ਿਲ੍ਹਿਆਂ ਅੰਦਰ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਅਤੇ ਝੋਨੇ ਦੀ ਲਵਾਈ ਲਈ ਧਰਤੀ ਹੇਠੋਂ ਤੇਜ਼ੀ ਨਾਲ ਕੱਢੇ ਜਾ ਰਹੇ ਪਾਣੀ ਵਿਚ ਵੀ ਕੁਝ ਖੜੋਤ ਆਈ ਹੈ। ਪਰ ਗੁਰਦਾਸਪੁਰ ਸਮੇਤ ਅੱਧੀ ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿਚ ਪ੍ਰੀ-ਮਾਨਸੂਨ ਨੇ ਅਜੇ ਬੇਰੁਖੀ ਦਿਖਾਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਲੋੜ ਦੇ ਮੁਕਾਬਲੇ ਕਾਫੀ ਘੱਟ ਮੀਂਹ ਪਿਆ ਹੈ ਜਦੋਂ ਕਿ ਕਰੀਬ 13 ਜ਼ਿਲ੍ਹਿਆਂ ਵਿਚ ਆਮ ਨਾਲੋਂ ਵੱਧ ਮੀਂਹ ਪਿਆ ਹੈ।

ਪ੍ਰਾਪਤ ਅੰਕੜਿਆਂ ਅਨੁਸਾਰ ਸੂਬੇ ਅੰਦਰ ਕੁੱਲ 24.7 ਮਿਲੀਮੀਟਰ ਮੀਂਹ ਪਿਆ ਜੋ ਕਿ ਇਸ ਸਮੇਂ ਦੇ ਆਮ ਅਨੁਮਾਨਿਤ ਮੀਂਹ ਦੀ ਮਾਤਰਾ 22 ਮਿਲੀਮੀਟਰ ਤੋਂ ਵੱਧ ਹੈ। ਸੂਬੇ ਅੰਦਰ ਹੋਈ ਉਕਤ ਕੁਲ ਮੀਂਹ ’ਚੋਂ 10.4 ਮਿਲੀਮੀਟਰ ਮੀਂਹ ਕੇਵਲ 24 ਘੰਟਿਆਂ ਤੋਂ ਘੱਟ ਸਮੇਂ ਵਿਚ ਹੀ ਪਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਪ੍ਰੀ-ਮਾਨਸੂਨੀ ਮੀਂਹ ਪੰਜਾਬ ਵਿੱਚ ਚੱਲ ਰਹੇ ਪਾਣੀ ਦੇ ਗੰਭੀਰ ਸੰਕਟ ਤੋਂ ਬਚਾਅ ਲਈ ਇਕ ਚੰਗਾ ਸੰਕੇਤ ਹੈ ਕਿਉਂਕਿ ਪੰਜਾਬ ਵਿਚ 70% ਤੋਂ ਵੱਧ ਸਿੰਚਾਈ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਕਰਦੀ ਹੈ।

ਇਹ ਵੀ ਪੜ੍ਹੋ-  ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, 18,19,20 ਤੇ 21 ਦੀ ਪੜ੍ਹੋ ਤਾਜ਼ਾ ਅਪਡੇਟ

ਖਾਸ ਤੌਰ ’ਤੇ ਸੂਬੇ ਅੰਦਰ 30 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਲਗਾਏ ਜਾਂਦੇ ਰਕਬਾ ਇਸੇ ਪਾਣੀ ’ਤੇ ਨਿਰਭਰ ਕਰਦਾ ਹੈ। ਇਸੇ ਕਾਰਨ ਪੰਜਾਬ ਸਰਕਾਰ ਨੇ 2009 ਤੋਂ ਪੰਜਾਬ ਸਬ-ਸੋਇਲ ਐਕਟ ਬਣਾ ਕੇ ਝੋਨੇ ਦੀ ਲਵਾਈ ਦਾ ਸਮਾਂ 10 ਜੂਨ ਤੋਂ ਨਿਰਧਾਰਿਤ ਕੀਤਾ ਸੀ। ਹਰੇਕ ਸਾਲ ਹੀ ਇਸ ਸਮੇਂ ਵਿਚ ਕੁਝ ਦਿਨਾਂ ਦਾ ਬਦਲਾਅ ਕੀਤਾ ਜਾਂਦਾ ਹੈ ਅਤੇ ਇਸ ਸਾਲ ਸੂਬੇ ਨੂੰ ਤਿੰਨ ਜ਼ੋਨਾਂ ਵਿਚ ਵੰਡ ਕੇ 1 ਜੂਨ ਤੋਂ ਹੀ ਝੋਨੇ ਦੀ ਲਵਾਈ ਦੀ ਇਜਾਜ਼ਤ ਦਿੱਤੀ ਸੀ ਜਦੋਂ ਕਿ ਕੁਝ ਜ਼ਿਲ੍ਹਿਆਂ ਵਿਚ 5 ਜੂਨ ਅਤੇ ਇਸ ਤੋਂ ਬਾਅਦ ਝੋਨਾ ਲਾਉਣ ਲਈ ਇਜਾਜ਼ਤ ਦਿੱਤੀ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਝੋਨੇ ਦੀ ਲਵਾਈ ਦਾ ਇਕ-ਇਕ ਦਿਨ ਪਾਣੀ ਦੀ ਵਰਤੋਂ ਘਟਾਉਣ ਵਧਾਉਣ ਵਿਚ ਵੱਡੀ ਭੂਮਿਕਾ ਨਿਭਾਉਂਦਾ ਹੈ। ਹੁਣ ਜਦੋਂ 13 ਜ਼ਿਲ੍ਹਿਆਂ ਵਿਚ ਕਾਫੀ ਮੀਂਹ ਪਿਆ ਹੈ ਤਾਂ ਇਨ੍ਹਾਂ ਜ਼ਿਲ੍ਹਿਆਂ ਵਿਚ ਤਾਂ ਰਾਹਤ ਮਿਲਣ ਦੀ ਸੰਭਾਵਨਾ ਹੈ ਪਰ ਗੁਰਦਾਸਪੁਰ ਸਮੇਤ ਹੋਰ ਜ਼ਿਲ੍ਹਿਆਂ ਵਿਚ ਅਜੇ ਵੀ ਕਾਫੀ ਮੁਸ਼ਕਲ ਹੈ।

ਇਹ ਵੀ ਪੜ੍ਹੋ-ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ

ਕੀ ਹੈ ਵੱਖ-ਵੱਖ ਜ਼ਿਲ੍ਹਿਆਂ ਦੀ ਸਥਿਤੀ?

ਜਾਣਕਾਰੀ ਅਨੁਸਾਰ ਸੂਬੇ ਅੰਦਰ ਕੁੱਲ 23 ਵਿਚੋਂ 13 ਜ਼ਿਲ੍ਹਿਆਂ ਵਿਚ 1 ਜੂਨ ਤੋਂ 17 ਜੂਨ ਤੱਕ ਆਮ ਮੀਂਹ ਜਾਂ ਇਸ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚ ਅੰਮ੍ਰਿਤਸਰ, ਬਰਨਾਲਾ, ਫ਼ਰੀਦਕੋਟ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਰੂਪਨਗਰ, ਸੰਗਰੂਰ, ਐੱਸ.ਬੀ.ਐਸ. ਨਗਰ ਆਦਿ ਜ਼ਿਲੇ ਸ਼ਾਮਿਲ ਹਨ। ਇਨ੍ਹਾਂ ਵਿਚੋਂ ਕਈ ਜ਼ਿਲ੍ਹਿਆਂ ’ਚ ਮੀਂਹ ਦੀ ਮਾਤਰਾ ਖੇਤਾਂ ਵਿਚ ਮਿੱਟੀ ਵਿਚੋਂ ਸੋਕੇ ਨੂੰ ਖਤਮ ਕਰਨ ਲਈ ਕਾਫੀ ਸੀ ਜਿਸ ਕਾਰਨ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਖਾਸ ਤੌਰ ’ਤੇ ਝੋਨੇ ਲਈ ਖੇਤ ਤਿਆਰ ਕਰਨ ਅਤੇ ਪਹਿਲਾਂ ਤੋਂ ਲਗਾਏ ਗਏ ਝੋਨੇ ਨੂੰ ਪਾਣੀ ਲਗਾਉਣ ਲਈ ਟਿਊਬਵੈਲਾਂ ’ਤੇ ਵੱਧ ਨਿਰਭਰ ਨਹੀਂ ਰਹਿਣਾ ਪਿਆ। ਖੇਤੀ ਅਧਿਕਾਰੀਆਂ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ਅੰਦਰ ਇਹ ਮੀਂਹ ਬਿਲਕੁਲ ਸਹੀ ਸਮੇਂ ’ਤੇ ਆਇਆ ਹੈ। ਇਸ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ।

ਇਹ ਵੀ ਪੜ੍ਹੋ- ਪੰਜਾਬ: ਡਾਕਟਰ ਦਾ ਗੋਲੀਆਂ ਮਾਰ ਕੇ ਕਤਲ

ਹੇਠ ਲਿਖੇ ਕੁਝ ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿਚ ਆਮ ਦੇ ਮੁਕਾਬਲੇ ਵੱਧ ਬਾਰੀਸ਼ ਦਰਜ ਕੀਤੀ ਗਈ ਹੈ।

ਬਰਨਾਲਾ (71.3 ਮੀ.ਮੀ.),

ਲੁਧਿਆਣਾ (65.1 ਮੀ.ਮੀ.),

ਰੂਪਨਗਰ (59.9 ਮੀ.ਮੀ.),

ਮੋਗਾ (42.5 ਮੀ.ਮੀ.),

ਫ਼ਰੀਦਕੋਟ (36.6 ਮੀ.ਮੀ),

ਪਟਿਆਲਾ (35.1 ਮੀ.ਮੀ.),

ਐੱਸ.ਬੀ.ਐੱਸ. ਨਗਰ (38.2 ਮੀ.ਮੀ.)

5 ਜ਼ਿਲ੍ਹਿਆਂ ’ਚ ਪਿਆ ਬਹੁਤ ਘੱਟ ਮੀਂਹ

ਹੇਠ ਲਿਖੇ ਕੁਝ ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿਚ ਆਮ ਦੇ ਮੁਕਾਬਲੇ ਘੱਟ ਮੀਂਹ ਹੈ ਜਿਸ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿਚ ਲੋਕ ਗਰਮੀ ਨਾਲ ਜੂਝ ਰਹੇ ਹਨ ਅਤੇ ਨਾਲ ਹੀ ਧਰਤੀ ਹੇਠਲੇ ਪਾਣੀ ’ਤੇ ਬੋਝ ਹੈ ਰਿਹਾ ਹੈ।

ਤਰਨ ਤਾਰਨ (0.1 ਮੀ.ਮੀ.),

ਅੰਮ੍ਰਿਤਸਰ (0.4 ਮੀ.ਮੀ.),

ਕਪੂਰਥਲਾ (4.9 ਮੀ.ਮੀ.),

ਜਲੰਧਰ (7.9 ਮੀ.ਮੀ.),

ਗੁਰਦਾਸਪੁਰ (8.3 ਮੀ.ਮੀ.)

ਇਹ ਵੀ ਪੜ੍ਹੋ- ਲਗਾਤਾਰ ਧਮਕੀਆਂ ਮਿਲਣ ਮਗਰੋਂ ਦੀਪਿਕਾ ਲੂਥਰਾ ਨੂੰ ਮਿਲੀ ਸੁਰੱਖਿਆ, ਘਰ ਦੇ ਬਾਹਰ ਤਾਇਨਾਤ ਹੋਈ ਪੁਲਸ

ਤਾਪਮਾਨ ’ਚ ਗਿਰਾਵਟ, ਪਰ ਗਰਮੀ ਤੋਂ ਨਹੀਂ ਮਿਲੀ ਰਾਹਤ

ਗੁਰਦਾਸਪੁਰ ਜ਼ਿਲ੍ਹੇ ਅੰਦਰ ਬੇਸ਼ੱਕ ਮੀਂਹ ਘੱਟ ਪਿਆ  ਤਾਪਮਾਨ 40 ਤੋਂ 45 ਡਿਗਰੀ ਸੈਂਟੀਗਰੇਡ ਤੋਂ ਘੱਟ ਕੇ 35 ਡਿਗਰੀ ਦੇ ਕਰੀਬ ਰਹਿ ਗਈ ਹੈ ਪਰ ਗਰਮੀ ਤੋਂ ਅਜੇ ਵੀ ਲੋਕਾਂ ਨੂੰ ਰਾਹਤ ਨਹੀਂ ਮਿਲੀ। ਅਜੇ ਆਉਣ ਵਾਲੇ 2-3 ਦਿਨ ਤਾਪਮਾਨ ਇਸ ਦੇ ਆਸ ਪਾਸ ਹੀ ਰਹਿਣ ਦੀ ਸੰਭਾਵਨਾ ਹੈ। ਅਜੇ ਵੀ ਗਰਮੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਜਿਸ ਦਾ ਅਸਰ ਲੋਕਾਂ ਦੇ ਕਾਰੋਬਾਰਾਂ ’ਤੇ ਆਮ ਜਨਜੀਵਨ ’ਤੇ ਪੈ ਰਿਹਾ ਹੈ। ਇਸ ਜ਼ਿਲ੍ਹੇ ਅੰਦਰ ਝੋਨੇ ਦੀ ਲਵਾਈ ਦਾ ਕੰਮ ਵੀ ਟਿਊਬਵੈਲਾਂ ’ਤੇ ਨਿਰਭਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Pre monsoon
  • Punjab
  • Weather
  • ਮਾਨਸੂਨ
  • ਪੰਜਾਬ
  • ਮੌਸਮ

ਪੰਜਾਬ 'ਚ ਮੁਫ਼ਤ ਰਾਸ਼ਨ ਲੈਣ ਵਾਲੇ ਹੋ ਜਾਣ ALERT, 30 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ ਨਹੀਂ ਤਾਂ...

NEXT STORY

Stories You May Like

  • monsoon rain
    ਰਾਜਸਥਾਨ ਦੇ ਕਈ ਇਲਾਕਿਆਂ 'ਚ ਅੱਜ ਤੋਂ ਪ੍ਰੀ-ਮਾਨਸੂਨ ਬਰਸਾਤ ਹੋਣ ਦੀ ਸੰਭਾਵਨਾ
  • monsoon imd rain
    ਆ ਗਿਆ ਮਾਨਸੂਨ! ਜਾਰੀ ਹੋ ਗਿਆ IMD ਦਾ Alert, ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਭਾਰੀ ਮੀਂਹ
  • alert for many districts from today till june 18
    ਪੰਜਾਬ ‘ਚ ਮੌਸਮ ਨੇ ਬਦਲਿਆ ਰੂਖ, ਅੱਜ ਤੋਂ 18 ਜੂਨ ਤੱਕ ਕਈ ਜ਼ਿਲ੍ਹਿਆਂ ਲਈ ਅਲਰਟ
  • the heat has left punjab  when will the monsoon come
    ਪੰਜਾਬ 'ਚੋਂ ਗਈ ਗਰਮੀ! ਕਦੋਂ ਆਵੇਗਾ ਮਾਨਸੂਨ, ਮੌਸਮ ਵਿਭਾਗ ਵਲੋਂ ਵੱਡੀ ਰਾਹਤ ਦੀ ਖ਼ਬਰ
  • heat breaks records in punjab
    ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ, ਸੂਬੇ ਦੇ 10 ਜ਼ਿਲ੍ਹਿਆਂ 'ਚ Heat Wave ਦਾ ਖਤਰਾ
  • rain in gurdaspur brings relief to people
    ਗੁਰਦਾਸਪੁਰ ’ਚ ਹੋਈ ਬਾਰਿਸ਼ ਨੇ ਲੋਕਾਂ ਨੂੰ ਦਿੱਤੀ ਰਾਹਤ, ਅੱਜ 7 ਡਿਗਰੀ ਤੱਕ ਡਿੱਗ ਸਕਦਾ ਹੈ ਤਾਪਮਾਨ
  • thunderstorm and rain will hit punjab
    ਪੰਜਾਬ 'ਚ ਆਵੇਗਾ ਤੂਫ਼ਾਨ ਤੇ ਪਵੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ
  • heavy rain  strong winds in kerala
    ਕੇਰਲ 'ਚ ਭਾਰੀ ਮੀਂਹ, ਚੱਲੀਆਂ ਤੇਜ਼ ਹਵਾਵਾਂ, 5 ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ
  • another audio of councilor husband goes viral
    Punjab: ਕੌਂਸਲਰ ਪਤੀ ਦੀ ਇਕ ਹੋਰ ਆਡੀਓ ਹੋਈ ਵਾਇਰਲ, ਹੁਣ ਖੁੱਲ੍ਹਣਗੇ ਵੱਡੇ ਰਾਜ਼
  • boy took a dangerous step because he could not go abroad
    ਵਿਦੇਸ਼ ਜਾਣ ਦੀ ਇੱਛਾ ਨੇ ਕਰ 'ਤਾ ਕੰਗਾਲ, ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ,...
  • cm di yogshala organized in jalandhar
    ਜਲੰਧਰ 'ਚ ਕਰਵਾਈ ਗਈ ਸੀ. ਐੱਮ. ਦੀ ਯੋਗਸ਼ਾਲਾ, 21 ਹਜ਼ਾਰ ਤੋਂ ਵੱਧ ਯੋਗਾ...
  • sfj activist arrested in punjab for vandalizing dr ambedkar s statue
    ਡਾ. ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਦੇ ਮਾਮਲੇ ’ਚ SFJ ਦਾ ਕਾਰਕੁੰਨ...
  • punjab weather update
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੋਹਲੇਧਾਰ ਮੀਂਹ! ਮੌਸਮ ਵਿਭਾਗ ਵੱਲੋਂ...
  • indiscriminate firing outside gym
    ਪੰਜਾਬ 'ਚ ਗੈਂਗਵਾਰ, ਜਿਮ ਦੇ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ (ਦੇਖੋ ਵੀਡੀਓ)
  • congress   questioning of census is condemnable  chugh
    ਕਾਂਗਰਸ ਵਲੋਂ ਮਰਦਮਸ਼ੁਮਾਰੀ ’ਤੇ ਸਵਾਲ ਉਠਾਉਣਾ ਨਿੰਦਣਯੋਗ : ਚੁੱਘ
  • big weather forecast for punjab from 18th to 22nd
    ਪੰਜਾਬ 'ਚ 18 ਤੋਂ 22 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 16...
Trending
Ek Nazar
big weather forecast for punjab from 18th to 22nd

ਪੰਜਾਬ 'ਚ 18 ਤੋਂ 22 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 16...

dispute between nihang singhs and a village faction in phagwara

ਪੰਜਾਬ ਦੇ ਇਸ ਇਲਾਕੇ 'ਚ ਨਿਹੰਗਾਂ ਦਾ ਪੈ ਗਿਆ ਵੱਡਾ ਰੌਲਾ, ਚੱਲੀਆਂ ਤਾੜ-ਤਾੜ...

young man commits suicide by coming down from train

ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ! ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ,...

girl raped by property dealer

ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ

after mla raman arora now audio of councilor s husband goes viral

MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ...

show cause to se charge sheet to axe and termination notice to sdo

ਪੰਜਾਬ 'ਚ ਵੱਡਾ ਐਕਸ਼ਨ : SE ਨੂੰ ਸ਼ੋਅਕਾਜ਼, ਐਕਸੀਅਨ ਨੂੰ ਚਾਰਜਸ਼ੀਟ ਤੇ SDO ਨੂੰ...

furniture shops will remain closed in jalandhar from 19 to 22 june

Punjab: 19 ਤੋਂ 22 ਜੂਨ ਲਈ ਲਿਆ ਗਿਆ ਵੱਡਾ ਫ਼ੈਸਲਾ, ਇਹ ਦੁਕਾਨਾਂ ਰਹਿਣਗੀਆਂ...

indian woman arrested at kathmandu airport

ਕਾਠਮੰਡੂ ਹਵਾਈ ਅੱਡੇ 'ਤੇ  ਸੋਨਾ ਤਸਕਰੀ ਮਾਮਲੇ 'ਚ ਭਾਰਤੀ ਔਰਤ ਗ੍ਰਿਫ਼ਤਾਰ

british mps vote to decriminalise abortion

ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਗਰਭਪਾਤ ਨੂੰ ਅਪਰਾਧ ਮੁਕਤ ਕਰਨ ਲਈ ਪਾਈ ਵੋਟ

seven suspects identified in jewelry theft in us

ਅਮਰੀਕੀ ਇਤਿਹਾਸ 'ਚ ਸਭ ਤੋਂ ਵੱਡੀ ਗਹਿਣਿਆਂ ਦੀ ਚੋਰੀ ਮਾਮਲੇ 'ਚ ਸੱਤ ਸ਼ੱਕੀਆਂ...

air india plane crash  ramesh kumar vishwas   survivor

ਭਰਾ ਦੀ ਅਰਥੀ ਨੂੰ ਦਿੱਤਾ ਮੋਢਾ, ਅੰਤਿਮ ਸੰਸਕਾਰ 'ਚ ਫੁਟ-ਫੁਟ ਕੇ ਰੋਇਆ ਪਲੇਨ...

wife lover married

'ਟੁੱਟੇ ਸਾਰੇ ਅਰਮਾਨ...'; ਪਤੀ ਦੀਆਂ ਅੱਖਾਂ ਸਾਹਮਣੇ ਪ੍ਰੇਮੀ ਨੇ ਪਤਨੀ ਦੀ ਮਾਂਗ...

australian telecom company agrees to pay fine

ਆਸਟ੍ਰੇਲੀਆਈ ਟੈਲੀਕਾਮ ਕੰਪਨੀ ਭਰੇਗੀ 100 ਮਿਲੀਅਨ ਡਾਲਰ ਜੁਰਮਾਨਾ

river overflows  thousands rescued

ਭਾਰੀ ਮੀਂਹ ਮਗਰੋਂ ਨਦੀ ਹੋਈ ਓਵਰਫਲੋ, ਬਚਾਏ ਗਏ ਹਜ਼ਾਰਾਂ ਲੋਕ

blackberry classic coming back

ਵਾਪਸ ਆ ਰਿਹੈ BlackBerry Classic, ਮਿਲੇਗਾ 50MP ਕੈਮਰਾ ਤੇ Android ਸਪੋਰਟ

wife ran away with her lover now she is threatening to kill me

ਪ੍ਰੇਮੀ ਨਾਲ ਭੱਜੀ ਪਤਨੀ ਤੇ ਫਿਰ ਦੇਣ ਲੱਗੀ ਧਮਕੀਆਂ, ਸੁਰੱਖਿਆ ਲਈ ਦਰ-ਦਰ ਫਿਰ...

trump dismisses intelligence

'ਈਰਾਨ ਪ੍ਰਮਾਣੂ ਹਥਿਆਰ ਨਹੀਂ ਬਣਾ ਰਿਹਾ' ਸਬੰਧੀ ਖੁਫੀਆ ਜਾਣਕਾਰੀ ਟਰੰਪ ਨੇ ਕੀਤੀ...

trump lunch with pakistani army chief munir

Trump ਪਾਕਿਸਤਾਨੀ ਫੌਜ ਮੁਖੀ ਮੁਨੀਰ ਨਾਲ ਕਰਨਗੇ Lunch

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • black sunday
      Black Sunday : ਹਾਦਸਿਆਂ ਨਾਲ ਕੰਬਿਆ ਦੇਸ਼, ਉੱਜੜ ਗਏ ਹਸਦੇ-ਖੇਡਦੇ ਕਈ ਪਰਿਵਾਰ
    • next 5 days heavy rain
      Heavy Rain : 16, 17, 18, 19, 20 ਜੂਨ ਤਕ ਤੇਜ਼ ਹਨ੍ਹੇਰੀ ਨਾਲ ਭਾਰੀ ਮੀਂਹ ਤੇ...
    • monalisa beaten
      ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!
    • money can you withdraw from pf know the new rules of epfo
      PF 'ਚੋਂ ਕਦੋਂ ਅਤੇ ਕਿੰਨੇ ਪੈਸੇ ਕਢਵਾ ਸਕਦੇ ਹੋ, EPFO ​​ਦੇ ਨਵੇਂ ਨਿਯਮਾਂ ਨੂੰ...
    • encounter in mohali encounter between police and gangster
      ਮੋਹਾਲੀ 'ਚ ਐਨਕਾਊਂਟਰ! ਡੀਸੀ ਦਫਤਰ ਨੇੜੇ ਪੁਲਸ ਤੇ ਬਦਮਾਸ਼ ਵਿਚਾਲੇ ਮੁਕਾਬਲਾ
    • sonia gandhi  s health deteriorates  admitted to ganga ram hospital
      ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਗੰਗਾਰਾਮ ਹਸਪਤਾਲ 'ਚ ਕਰਵਾਇਆ ਭਰਤੀ
    • gujarat by elections  people of bjp aap  kejriwal
      ਗੁਜਰਾਤ ਜਿਮਨੀ ਚੋਣਾਂ : ਵਿਸਾਵਦਰ ਦੇ ਲੋਕ 'ਆਪ' ਨੂੰ ਜਿਤਾ ਕੇ ਭਾਜਪਾ ਨੂੰ ਸਬਕ...
    • ludhiana west by elections
      ਲੁਧਿਆਣਾ ਵੈਸਟ ਜ਼ਿਮਨੀ ਚੋਣਾਂ: ਆਤਿਸ਼ੀ ਨੇ ਸੰਜੀਵ ਅਰੋੜਾ ਦੇ ਹੱਕ ’ਚ ਕੀਤਾ ਚੋਣ...
    • 272 million children worldwide are not going to school
      ਦੁਨੀਆ ਭਰ ’ਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ
    • indian women  s hockey team loses 1 2 to australia in pro league
      ਭਾਰਤੀ ਮਹਿਲਾ ਹਾਕੀ ਟੀਮ ਪ੍ਰੋ ਲੀਗ ’ਚ ਆਸਟ੍ਰੇਲੀਆ ਹੱਥੋਂ 1-2 ਨਾਲ ਹਾਰੀ
    • frequent helicopter accidents on chardham yatra route raise concerns
      ਚਾਰਧਾਮ ਯਾਤਰਾ ਮਾਰਗ ’ਤੇ ਲਗਾਤਾਰ ਹੋ ਰਹੇ ਹੈਲੀਕਾਪਟਰ ਹਾਦਸਿਆਂ ਨੇ ਵਧਾਈ ਚਿੰਤਾ
    • ਪੰਜਾਬ ਦੀਆਂ ਖਬਰਾਂ
    • a new variant of corona has also come to this district of punjab
      ਖ਼ਤਰੇ ਦੀ ਘੰਟੀ: ਪੰਜਾਬ ਦੇ ਇਸ ਜ਼ਿਲ੍ਹੇ 'ਚ ਵੀ ਆਇਆ ਕੋਰੋਨਾ ਦਾ ਨਵਾਂ ਵੇਰੀਐਂਟ
    • ludhiana west bypoll know the latest updates
      Ludhiana West Bypoll Live : ਦੁਪਹਿਰ 1 ਵਜੇ ਤੱਕ 33.42 ਫ਼ੀਸਦੀ ਪਈਆਂ ਵੋਟਾਂ,...
    • ludhiana jail checking
      ਜੇਲ੍ਹ ਦੀ ਸੁਰੱਖਿਆ ਨੂੰ ਲੱਗੀ ਸੰਨ੍ਹ! ਕੈਦੀਆਂ ਤੋਂ ਮਿਲੇ ਮੋਬਾਈਲ
    • cm di yogshala organized in jalandhar
      ਜਲੰਧਰ 'ਚ ਕਰਵਾਈ ਗਈ ਸੀ. ਐੱਮ. ਦੀ ਯੋਗਸ਼ਾਲਾ, 21 ਹਜ਼ਾਰ ਤੋਂ ਵੱਧ ਯੋਗਾ...
    • revenue department  officer  government of punjab
      ਮਾਲ ਵਿਭਾਗ ਨੂੰ ਜਾਰੀ ਹੋਏ ਸਖ਼ਤ ਹੁਕਮ, ਵਿਸ਼ੇਸ਼ ਕਦਮ ਚੁੱਕਣ ਦੀਆਂ ਹਦਾਇਤਾਂ ਜਾਰੀ
    • war on drugs tapa mandi
      'ਯੁੱਧ ਨਸ਼ਿਆਂ ਵਿਰੁੱਧ': ਤਪਾ ਮੰਡੀ 'ਚ ਵਿਸ਼ੇਸ਼ ਸਰਚ ਆਪ੍ਰੇਸ਼ਨ, ਇਹ ਕੁਝ ਹੋਇਆ...
    • saddened by his in laws the young man jumped into the canal
      ਮਰਨ ਤੋਂ ਪਹਿਲਾਂ ਵੀਡੀਓ 'ਚ ਬੋਲਿਆ ਜਵਾਈ, ਸਹੁਰੇ ਘਰ ਨਹੀਂ ਵੱਸਣ ਦੇ ਰਹੇ, ਇੰਨੀ...
    • ludhiana west by poll
      ਲੁਧਿਆਣਾ ਪੱਛਮੀ ਚੋਣ: ਵੋਟਰਾਂ ਨੇ ਦਿਖਾਇਆ ਉਤਸ਼ਾਹ, ਪਿਛਲੀ ਵਾਰ ਨਾਲੋਂ ਜ਼ਿਆਦਾ ਹੋ...
    • municipal commissioner issues strict instructions
      ਨਿਗਮ ਕਮਿਸ਼ਨਰ ਦੀ ਅਧਿਕਾਰੀਆਂ ਨੂੰ ਬਰਸਾਤਾਂ ਦੇ ਮੱਦੇਨਜ਼ਰ ਸੜਕਾਂ ਦੀ ਮੁਰਮੰਤ ਕਰਨ...
    • watchman bea ten up by some people
      ਵੱਡੀ ਵਾਰਦਾਤ: ਕੁਝ ਵਿਅਕਤੀਆਂ ਵੱਲੋਂ ਚੌਕੀਦਾਰ ਦੀ ਕੁੱਟਮਾਰ, ਹੋਈ ਦਰਦਨਾਕ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +