ਗੁਰਦਾਸਪੁਰ, (ਦੀਪਕ)– ਸਿਵਲ ਹਸਪਤਾਲ ਗੁਰਦਾਸਪੁਰ 'ਚ ਡਾਕਟਰਾਂ ਤੋਂ ਗਰਭਵਤੀ ਔਰਤ ਦੇ ਐੱਚ. ਆਈ. ਵੀ. ਪਾਜ਼ੇਟਿਵ ਹੋਣ ਦੀ ਗੱਲ ਲੁਕਾ ਕੇ ਆਸ਼ਾ ਵਰਕਰ ਅਤੇ ਗਰਭਵਤੀ ਵੱਲੋਂ ਸਿਵਲ ਹਸਪਤਾਲ ਦੀ 5 ਮੈਂਬਰੀ ਟੀਮ ਕੋਲੋਂ ਡਲਿਵਰੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਡਲਿਵਰੀ ਕਰਨ ਵਾਲੀ ਡਾਕਟਰਾਂ ਦੀ ਟੀਮ ਦੇ ਵੀ ਐੱਚ. ਆਈ. ਵੀ. ਦੀ ਲਪੇਟ ਵਿਚ ਆਉਣ ਦੀ ਸ਼ੱਕ ਹੈ।
ਹਾਲਾਂਕਿ ਮੈਡੀਕਲ ਰਿਪੋਰਟ ਵਿਚ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਜਿਸ ਤਰੀਕੇ ਨਾਲ ਔਰਤ ਦਾ ਆਪ੍ਰੇਸ਼ਨ ਕੀਤਾ ਗਿਆ, ਉਸ ਨਾਲ ਲੱਗ ਰਿਹਾ ਹੈ ਕਿ ਸੰਕ੍ਰਮਣ ਹੋ ਸਕਦਾ ਹੈ। ਫਿਲਹਾਲ ਟੀਮ ਦੇ ਪੰਜਾਂ ਮੈਂਬਰਾਂ ਨੂੰ ਛੁੱਟੀ 'ਤੇ ਭੇਜ ਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਸੱਲੂਪੁਰ ਚੱਕ ਸ਼ਰੀਫ ਦੀ ਗਰਭਵਤੀ ਔਰਤ ਐੱਚ. ਆਈ. ਵੀ. ਪੀੜਤ ਸੀ। ਪਹਿਲਾਂ ਹੀ ਉਸ ਦਾ ਸਿਵਲ ਹਸਪਤਾਲ ਵਿਚ ਇਲਾਜ ਕਰ ਰਹੇ ਡਾਕਟਰਾਂ ਨੇ ਡਲਿਵਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਤੋਂ ਬਾਅਦ ਔਰਤ ਦੇ ਪਰਿਵਾਰ ਵਾਲਿਆਂ ਅਤੇ ਆਸ਼ਾ ਵਰਕਰ ਨੇ ਮਿਲ ਕੇ ਉਸ ਨੂੰ ਫਿਰ ਸਿਵਲ ਹਸਪਤਾਲ ਵਿਚ ਦੂਜੇ ਡਾਕਟਰਾਂ ਕੋਲ ਲੈ ਕੇ ਚਲੀ ਗਈ, ਜਿਥੇ ਉਨ੍ਹਾਂ ਨੇ ਉਕਤ ਔਰਤ ਦੇ ਐੱਚ. ਆਈ. ਵੀ. ਪੀੜਤ ਹੋਣ ਦੀ ਗੱਲ ਨਹੀਂ ਦੱਸੀ ਅਤੇ ਨਾ ਹੀ ਪੁਰਾਣੀਆਂ ਰਿਪੋਰਟਾਂ ਦਿਖਾਈਆਂ, ਜਿਸ ਤੋਂ ਬਾਅਦ ਡਾਕਟਰਾਂ ਦੀ ਪੰਜ ਮੈਂਬਰੀ ਟੀਮ ਨੇ ਉਕਤ ਔਰਤ ਦੀ ਡਲਿਵਰੀ ਕਰ ਦਿੱਤੀ ਪਰ ਡਲਿਵਰੀ ਕਰਨ ਤੋਂ ਬਾਅਦ ਡਾਕਟਰਾਂ ਨੂੰ ਉਸ ਔਰਤ ਦੇ ਐੱਚ. ਆਈ. ਵੀ. ਨਾਲ ਪੀੜਤ ਹੋਣ ਦਾ ਪਤਾ ਚੱਲਿਆ।
ਨਿਕਾਸੀ ਨਾ ਹੋਣ ਕਾਰਨ 10 ਏਕੜ ਫਸਲ ਤੇ ਸਬਜ਼ੀਆਂ ਤਬਾਹ
NEXT STORY