ਕੋਚੀ- ਕੇਰਲ 'ਚ ਤਿੰਨ ਡਾਕਟਰਾਂ ਨੇ ਏਨਾਰਕੁਲਮ ਜ਼ਿਲ੍ਹੇ 'ਚ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਇਕ ਪੀੜਤ ਦੀ ਸੜਕ ਕਿਨਾਰੇ ਐਮਰਜੈਂਸੀ ਸਥਿਤੀ 'ਚ ਆਪਰੇਸ਼ਨ ਕਰ ਕੇ ਉਸ ਦੀ ਜਾਨ ਬਚਾਈ। ਇਹ ਘਟਨਾ ਐਤਵਾਰ ਰਾਤ ਉਦੇਯਮਪੇਰੂਰ ਕੋਲ ਹੋਈ, ਜਿੱਥੇ ਦੋਪਹੀਆ ਵਾਹਨਾਂ ਦੀ ਟੱਕਰ 'ਚ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੀੜਤਾਂ 'ਚੋਂ ਇਕ ਦੀ ਪਛਾਣ ਕੋਲੱਮ ਜ਼ਿਲ੍ਹੇ ਦੇ ਲਿਨੂ ਵੀ ਬੀ ਵਜੋਂ ਹੋਈ, ਉਸ ਦੇ ਚਿਹਰੇ ਅਤੇ ਗਰਦਨ 'ਤੇ ਗੰਭੀਰ ਸੱਟਾਂ ਲੱਗੀਆਂ ਅਤੇ ਖਨ ਦੇ ਸਾਹ ਦੀ ਨਲੀ 'ਚ ਰੁਕਾਵਟ ਪੈਦਾ ਕਰਨ ਨਾਲ ਉਸ ਨੂੰ ਸਾਹ ਲੈਣ 'ਚ ਪਰੇਸ਼ਾਨੀ ਹੋਣ ਲੱਗੀ।
ਉੱਥੋਂ ਲੰਘ ਰਹੇ ਕੋਟਾਯਮ ਦੇ ਸਰਕਾਰੀ ਮੈਡੀਕਲ ਕਾਲਜ 'ਚ ਕਾਰਡੀਓਥੋਰੇਸਿਕ ਸਰਜਰੀ ਦੇ ਸਹਾਇਕ ਪ੍ਰੋਫੈਸਰ ਡਾ. ਬੀ ਮਨੂਪ ਇਹ ਹਾਦਸਾ ਦੇਖ ਕੇ ਰੁਕ ਗਏ। ਉਨ੍ਹਾਂ ਨਾਲ ਏਨਾਰਕੁਲਮ ਦੇ ਇਕ ਨਿੱਜੀ ਹਸਪਤਾਲ ਦੇ ਡਾ. ਥਾਮਸ ਪੀਟਰ ਅਤੇ ਡਾ. ਦੀਦੀਆ ਸਨ। ਉਨ੍ਹਾਂ ਨੇ ਡਾ. ਥਾਮਸ ਨਾਲ ਮਿਲ ਕੇ ਸਾਹ ਦੀ ਨਲੀ ਬਣਾਉਣ ਲਈ ਮੌਕੇ 'ਤੇ ਹੀ ਐਮਰਜੈਂਸੀ ਕ੍ਰਿਕੋਥਾਯਰੋਟਾਮੀ ਕਰਨ ਦਾ ਫ਼ੈਸਲਾ ਕੀਤਾ ਅਤੇ ਉੱਥੇ ਮੌਜੂਦ ਸਰੋਤਾਂ ਦਾ ਇਸਤੇਮਾਲ ਕਰ ਕੇ, ਸਥਾਨਕ ਲੋਕਾਂ ਅਤੇ ਪੁਲਸ ਵਾਲਿਆਂ ਦੀ ਮਦਦ ਨਾਲ ਆਵਾਜਾਈ ਕੰਟਰੋਲ ਕਰਨ ਅਤੇ ਰੋਸ਼ਨੀ ਦਾ ਇੰਤਜ਼ਾਮ ਕਰ ਕੇ ਸਫ਼ਲਤਾਪੂਰਵਕ ਆਪਰੇਸ਼ਨ ਕੀਤਾ। ਇਸ ਤੋਂ ਬਾਅਦ ਜ਼ਖ਼ਮੀ ਆਦਮੀ ਨੂੰ ਐਂਬੂਲੈਂਸ ਰਾਹੀਂ ਕੋਲ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਜ਼ਖ਼ਮੀ ਦੀ ਹਾਲਤ ਗੰਭੀਰ ਪਰ ਸਥਿਰ ਹੈ। ਮੈਡੀਕਲ ਖੇਤਰ ਨਾਲ ਜੁੜੇ ਲੋਕਾਂ ਨੇ ਅਨੋਖੀ ਸਰਜਰੀ ਦੀ ਬਹੁਤ ਤਾਰੀਫ਼ ਕੀਤੀ ਹੈ ਅਤੇ ਇਸ ਨੂੰ ਡਾਕਟਰਾਂ ਦਾ ਇਕ ਅਨੋਖਾ ਉਦਾਹਰਣ ਦੱਸਿਆ ਹੈ।
ਖੁਸ਼ੀਆਂ 'ਚ ਪੈ ਗਏ ਵੈਣ ! DJ 'ਤੇ ਨੱਚਦੇ-ਨੱਚਦੇ ਨੌਜਵਾਨ ਦੀ ਨਿਕਲ ਗਈ ਜਾਨ, ਪੈ ਗਿਆ ਚੀਕ-ਚਿਹਾੜਾ
NEXT STORY