ਫਾਜ਼ਿਲਕਾ (ਸੁਨੀਲ) : ਪੰਜਾਬ 'ਚ ਭਾਰੀ ਮੀਂਹ ਕਾਰਨ ਆਏ ਹੜ੍ਹ ਨੇ ਪਰਿਵਾਰ ਦੀਆਂ ਖ਼ੁਸ਼ੀਆਂ ਖੋਹ ਲਈਆਂ। ਦਰਅਸਲ ਹੜ੍ਹਾਂ ਦੇ ਪਾਣੀ ਦਰਮਿਆਨ ਗਰਭਵਤੀ ਔਰਤ ਨੂੰ ਹਸਪਤਾਲ ਲਿਜਾਣ ਲਈ ਕਿਸ਼ਤੀ ਸਮੇਂ ਸਿਰ ਨਹੀਂ ਮਿਲੀ, ਜਿਸ ਕਾਰਨ ਉਸ ਦੇ ਬੱਚੇ ਦੀ ਕੁੱਖ 'ਚ ਹੀ ਮੌਤ ਹੋ ਗਈ ਅਤੇ ਕਿਲਕਾਰੀਆਂ ਗੂੰਜਣ ਤੋਂ ਪਹਿਲਾਂ ਹੀ ਪਰਿਵਾਰ ਦੁੱਖ 'ਚ ਘਿਰ ਗਿਆ। ਜਾਣਕਾਰੀ ਮੁਤਾਬਕ ਸਤਲੁਜ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਜਲਾਲਾਬਾਦ ਦੇ ਪਿੰਡ ਆਤੂ ਵਾਲਾ ਦਾ ਬਾਕੀ ਪਿੰਡਾਂ ਨਾਲੋਂ ਸੰਪਰਕ ਟੁੱਟਿਆ ਹੋਇਆ ਹੈ।
ਇਹ ਵੀ ਪੜ੍ਹੋ : ਗਿਆਸਪੁਰਾ 'ਚ ਮੁੜ ਗੈਸ ਲੀਕ ਦੀ ਖ਼ਬਰ ਦੌਰਾਨ ਸਾਹਮਣੇ ਆਈ ਇਹ ਗੱਲ, NDRF ਨੇ ਦਿੱਤੀ ਇਹ ਰਿਪੋਰਟ
ਇਸ ਪਿੰਡ 'ਚ ਇਕ ਗਰਭਵਤੀ ਔਰਤ ਦੇ ਜਣੇਪੇ ਦਾ ਸਮਾਂ ਆ ਗਿਆ। ਔਰਤ ਨੂੰ ਦਰਦਾਂ ਹੋ ਰਹੀਆਂ ਸੀ ਪਰ ਸੜਕਾਂ 'ਤੇ ਪਾਣੀ ਭਰਿਆ ਹੋਣ ਕਾਰਨ ਨਾ ਤਾਂ ਪਿੰਡ 'ਚੋਂ ਕੋਈ ਗੱਡੀ ਜਾ ਸਕਦੀ ਸੀ ਅਤੇ ਨਾ ਹੀ ਪਿੰਡ 'ਚ ਕੋਈ ਐਂਬੂਲੈਂਸ ਪਹੁੰਚ ਸਕਦੀ ਸੀ। ਅਜਿਹੇ 'ਚ ਇਕਮਾਤਰ ਸਹਾਰਾ ਕਿਸ਼ਤੀ ਜ਼ਰੀਏ ਲੋਕ ਪਿੰਡ ਤੋਂ ਆ-ਜਾ ਰਹੇ ਸਨ। ਕਿਸ਼ਤੀ ਦੂਜੇ ਪਾਸੇ ਹੋਣ ਕਾਰਨ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਉਣ 'ਚ ਕਾਫ਼ੀ ਦੇਰੀ ਹੋ ਗਈ ਕਿਉਂਕਿ ਜਦੋਂ ਤੱਕ ਕਿਸ਼ਤੀ ਉਸ ਪਾਰ ਤੋਂ ਇਸ ਪਾਰ ਔਰਤ ਨੂੰ ਲੈਣ ਪੁੱਜੀ ਤਾਂ ਕਾਫੀ ਸਮਾਂ ਹੋ ਚੁੱਕਾ ਸੀ। ਆਖ਼ਰਕਾਰ ਜਦੋਂ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਔਰਤ ਦੇ ਗਰਭ 'ਚ ਬੱਚੇ ਨੂੰ ਮ੍ਰਿਤਕ ਕਰਾਰ ਦਿੱਤਾ।
ਇਹ ਵੀ ਪੜ੍ਹੋ : CM ਮਾਨ ਨੇ ਪੱਕਾ ਕਰਕੇ ਹਜ਼ਾਰਾਂ ਅਧਿਆਪਕ ਕੀਤੇ ਬਾਗੋ-ਬਾਗ, ਵੱਡੇ ਐਲਾਨਾਂ ਨਾਲ ਦਿਲ ਖੋਲ੍ਹ ਕੇ ਕੀਤੀਆਂ ਗੱਲਾਂ
2 ਧੀਆਂ ਮਗਰੋਂ ਸੁੱਖੀ ਸੀ ਪੁੱਤ ਦੀ ਸੁੱਖਣਾ
ਗਰਭਵਤੀ ਔਰਤ ਨੇ ਦੁੱਖ ਜ਼ਾਹਰ ਕਰਦਿਆਂ ਦੱਸਿਆ ਕਿ ਉਸ ਦੇ ਪਹਿਲਾਂ 2 ਧੀਆਂ ਹਨ ਅਤੇ ਉਸ ਨੇ ਪੁੱਤ ਦੀ ਦਾਤ ਲੈਣ ਲਈ ਪਰਮਾਤਮਾ ਅੱਗੇ ਸੁੱਖਣਾ ਸੁੱਖੀ ਸੀ, ਜਿਸ ਤੋਂ ਬਾਅਦ ਉਹ ਗਰਭਵਤੀ ਹੋ ਗਈ। ਉਸ ਨੂੰ ਉਮੀਦ ਜਾਗ ਗਈ ਕਿ ਸ਼ਾਇਦ ਇਸ ਵਾਰ ਪੁੱਤ ਹੋ ਜਾਵੇ ਅਤੇ ਹੋਇਆ ਵੀ ਅਜਿਹਾ ਹੀ ਪਰ ਉਸ ਦੇ ਪੁੱਤ ਦੀ ਕੁੱਖ 'ਚ ਹੀ ਮੌਤ ਹੋ ਗਈ। ਉਸ ਨੇ ਦੁਖੀ ਮਨ ਨਾਲ ਕਿਹਾ ਕਿ ਹੁਣ ਜਦੋਂ ਉਸ ਦੇ ਗਰਭ 'ਚ ਪੁੱਤਰ ਆਇਆ ਤਾਂ ਜਨਮ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਅਤੇ ਹੜ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਨਾ ਭੁੱਲਣ ਵਾਲਾ ਦਰਦ ਦੇ ਦਿੱਤਾ ਹੈ। ਇਸ ਘਟਨਾ ਕਾਰਨ ਪੂਰਾ ਪਰਿਵਾਰ ਸਦਮੇ 'ਚ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਤਲੁਜ 'ਚ ਪਾਣੀ ਨਾ ਆਇਆ ਹੁੰਦਾ ਤਾਂ ਅੱਜ ਬੱਚੇ ਦੀ ਜਾਨ ਬਚ ਸਕਦੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੇ ਦੂਜੇ ਪਾੜ ਨੂੰ ਪੂਰਨ ਦਾ ਕਾਰਜ ਜੰਗੀ ਪੱਧਰ ’ਤੇ ਜਾਰੀ
NEXT STORY