ਚੰਡੀਗੜ੍ਹ : ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਰੋਜ਼ਾਨਾ ਕਾਲੋਨੀ 'ਚੋਂ ਕਈ ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ। ਹੁਣ ਬਾਪੂਧਾਮ ਦੀ ਰਹਿਣ ਵਾਲੀ ਇਕ ਗਰਭਵਤੀ ਬੀਬੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜਾਣਕਾਰੀ ਮੁਤਾਬਕ ਇਹ ਬੀਬੀ ਮਨੀਮਾਜਰਾ ਦੇ ਸਰਕਾਰੀ ਹਸਪਤਾਲ 'ਚ ਰੋਜ਼ਾਨਾ ਜਾਂਚ ਕਰਾਉਣ ਲਈ ਜਾਂਦੀ ਰਹੀ ਸੀ। ਬੀਤੇ ਦਿਨ ਵੀ ਚੰਡੀਗੜ੍ਹ 'ਚ 4 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਹੁਣ 'ਇਕਾਂਤਵਾਸ' ਨਿਯਮ ਭੰਗ ਕਰਨ ਵਾਲਿਆਂ ਦੀ ਖੈਰ ਨਹੀਂ, ਪ੍ਰਸ਼ਾਸਨ ਹੋਇਆ ਸਖਤ
ਇਨ੍ਹਾਂ 'ਚੋਂ ਬਾਪੂਧਾਮ ਕਾਲੋਨੀ ਦੀ 42 ਸਾਲਾ ਜਨਾਨੀ ਅਤੇ 20 ਸਾਲਾਂ ਦਾ ਨੌਜਵਾਨ ਸ਼ਾਮਲ ਸਨ। ਦੋਵੇਂ ਇੱਕੋ ਹੀ ਘਰ ਨਾਲ ਸੰਬੰਧਿਤ ਸਨ। ਇਸੇ ਤਰ੍ਹਾਂ ਕੈਨੇਡਾ ਤੋਂ ਆਈ 27 ਸਾਲਾ ਕੁੜੀ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਇਸ ਤੋਂ ਇਲਾਵਾ ਖੁੱਡਾ ਅਲੀਸ਼ੇਰ ਤੋਂ ਇਕ 40 ਸਾਲਾ ਵਿਅਕਤੀ 'ਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਸੀ। ਮਰੀਜ਼ ਦੀ ਮਾਂ ਦੀ 26 ਮਈ ਨੂੰ ਦਿੱਲੀ 'ਚ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮਾਂ ਨੂੰ ਗੁਆਂਢੀ ਤੋਂ ਕੋਰੋਨਾ ਹੋਇਆ ਸੀ। ਮਰੀਜ਼ ਅਤੇ ਉਸ ਦੀ ਪਤਨੀ ਦਿੱਲੀ 'ਚ 2 ਦਿਨ ਰੁਕੇ ਸਨ।
ਇਹ ਵੀ ਪੜ੍ਹੋ : ਆਦਤ ਤੋਂ ਮਜਬੂਰ ਲੋਕ ਨਹੀਂ ਪਾ ਰਹੇ 'ਮਾਸਕ', 14 ਦਿਨਾਂ 'ਚ ਭਰਿਆ 1.15 ਕਰੋੜ ਜ਼ੁਰਮਾਨਾ
ਬਿੱਲ ਦੀ ਅਦਾਇਗੀ ਨਾ ਹੋਣ ਦੇ ਬਾਵਜੂਦ 15 ਜੂਨ ਤਕ ਬਿਜਲੀ ਕੁਨੈਕਸ਼ਨ ਕੱਟਣ 'ਤੇ ਰੋਕ
NEXT STORY