ਨਾਭਾ (ਜੈਨ) : ਇੱਥੋਂ ਦੇ ਪਿੰਡ ਅਗੇਤਾ ਦੇ ਇਕ ਗਰੀਬ ਪਰਿਵਾਰ ’ਤੇ ਸਿਹਤ ਮਹਿਕਮੇ ਦੀ ਲਾਪਰਵਾਹੀ ਨਾਲ ਦੁੱਖਾਂ ਦਾ ਪਹਾੜ ਟੁੱਟਿਆ ਹੈ। ਅਸਲ 'ਚ ਬਲਵਿੰਦਰ ਕੌਰ ਨਾਂ ਦੀ ਗਰਭਵਤੀ ਜਨਾਨੀ ਦਾ ਇਲਾਜ ਸੁਨੀਤਾ ਨਾਂ ਦੀ ਡਾਕਟਰ ਕੋਲ ਚੱਲ ਰਿਹਾ ਸੀ। ਡਲਿਵਰੀ ਤੋਂ ਪਹਿਲਾਂ ਗਰਭਵਤੀ ਜਨਾਨੀ ਨੂੰ ਡਾਕਟਰ ਨੇ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ। ਪਰਿਵਾਰ ਨੇ ਜਨਾਨੀ ਦਾ ਟੈਸਟ ਕਰਵਾਇਆ ਤਾਂ ਰਿਪੋਰਟ ਪਾਜ਼ੇਟਿਵ ਦੱਸੀ ਗਈ।
ਇਹ ਵੀ ਪੜ੍ਹੋ : ਨਹਿਰ 'ਚ ਨਹਾ ਰਹੇ ਸੀ ਬੱਚੇ, ਅਚਾਨਕ ਪਿੱਛਿਓਂ ਆਇਆ ਛੱਲਾਂ ਮਾਰਦਾ ਪਾਣੀ ਤੇ ਫਿਰ...
ਇਸ ਤੋਂ ਬਾਅਦ ਸਿਹਤ ਮਹਿਕਮੇ ਦੀ ਟੀਮ ਨੇ ਘਰ ਆ ਕੇ ਗਰਭਵਤੀ ਜਨਾਨੀ ਨੂੰ ਐਂਬੂਲੈਂਸ ਰਾਹੀਂ ਪਟਿਆਲਾ ਰਜਿੰਦਰਾ ਹਸਪਤਾਲ ਤਬਦੀਲ ਕਰ ਦਿੱਤਾ ਪਰ ਇੱਥੇ 2 ਦਿਨਾਂ ਬਾਅਦ ਉਕਤ ਜਨਾਨੀ ਦੀ ਰਿਪੋਰਟ ਨੈਗੇਟਿਵ ਆ ਗਈ, ਇਸ ਦੇ ਬਾਵਜੂਦ ਵੀ ਸਿਹਤ ਮਹਿਕਮੇ ਨੇ ਇਸ ਪਰਿਵਾਰ ਦੇ 7 ਮੈਂਬਰਾਂ ਨੂੰ ਘਰ ’ਚ ਹੀ ਇਕਾਂਤਵਾਸ ਕਰ ਦਿੱਤਾ, ਜਦੋਂ ਕਿ ਸਾਰੇ ਮੈਂਬਰ ਮਜ਼ਦੂਰੀ ਕਰਨ ਵਾਲੇ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਗੁੰਡਾਗਰਦੀ ਦਾ ਮੰਜ਼ਰ ਦੇਖ ਦਹਿਲੇ ਲੋਕਾਂ ਦੇ ਦਿਲ, ਕਿਰਪਾਨਾਂ ਨਾਲ ਹੋਈ ਵੱਢ-ਟੁੱਕ ਤੇ...
ਗਰਭਵਤੀ ਜਨਾਨੀ ਦੀ ਸੱਸ ਜਸਵੀਰ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਨੂੰਹ ਨੂੰ ਡਲਿਵਰੀ ਦੌਰਾਨ ਰਜਿੰਦਰਾ ਹਸਪਤਾਲ ’ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਸ ਨੇ ਦੱਸਿਆ ਕਿ ਕਰੀਬ 12 ਸਾਲਾਂ ਬਾਅਦ ਉਨ੍ਹਾਂ ਦੀ ਨੂੰਹ ਦੇ ਕੁੜੀ ਹੋਈ ਹੈ ਪਰ ਪਾਜ਼ੇਟਿਵ ਅਤੇ ਨੈਗੇਟਿਵ ਦੇ ਚੱਕਰ ’ਚ ਸਾਡੇ ਪਰਿਵਾਰ ਨੂੰ ਉਲਝਾਇਆ ਗਿਆ। ਸਿਰਫ ਇੰਨਾ ਹੀ ਨਹੀਂ, ਡਾਕਟਰਾਂ ਨੇ ਡਲਿਵਰੀ ਤੋਂ ਬਾਅਦ ਉਨ੍ਹਾਂ ਦੀ ਨੂੰਹ ਨੂੰ ਮਾਤਾ ਕੌਸ਼ਲਿਆ ਹਸਪਤਾਲ ਤਬਦੀਲ ਕਰ ਕੇ ਤੀਜੀ ਮੰਜ਼ਿਲ ਦੇ ਵਾਰਡ ’ਚ ਭੇਜ ਦਿੱਤਾ।
ਇਹ ਵੀ ਪੜ੍ਹੋ : ਘਰ 'ਚ ਖੁਸ਼ੀਆਂ ਆਉਣ ਤੋਂ ਪਹਿਲਾਂ ਹੀ ਪਏ ਵੈਣ, ਸਾਲ ਪਹਿਲਾਂ ਵਿਆਹੇ ਜੋੜੇ ਦੀ ਹਾਲਤ ਦੇਖ ਕੰਬੇ ਲੋਕ
ਉਸ ਨੇ ਦੱਸਿਆ ਕਿ ਹਸਪਤਾਲ ’ਚ ਮਾੜੇ ਪ੍ਰਬੰਧ ਸਨ ਅਤੇ ਕਿਸੇ ਗਰੀਬ ਦੀ ਸੁਣਵਾਈ ਨਹੀਂ ਹੋ ਰਹੀ। ਪਿੰਡ ਦੇ ਕਿਸਾਨ ਆਗੂ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਗਰਭਵਤੀ ਜਨਾਨੀ ਨੂੰ ਪਾਜ਼ੇਟਿਵ ਮਰੀਜ਼ਾਂ ਨਾਲ ਰੱਖਿਆ ਗਿਆ, ਜੋ ਕਿ ਬਹੁਤ ਹੀ ਗਲਤ ਸੀ। ਉਨ੍ਹਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਅਤੇ 2 ਮੰਤਰੀਆਂ ਦੇ ਜ਼ਿਲ੍ਹੇ ’ਚ ਹੋਈ ਇਸ ਵੱਡੀ ਲਾਪਰਵਾਹੀ ਲਈ ਤੁਰੰਤ ਜਾਂਚ ਦੇ ਨਿਰਦੇਸ਼ ਦਿੱਤੇ ਜਾਣ ਤਾਂ ਜੋ ਅੱਗੇ ਤੋਂ ਅਜਿਹੀ ਮੁਸੀਬਤ ਕਿਸੇ ਹੋਰ ਪਰਿਵਾਰ ’ਤੇ ਨਾ ਆਵੇ।
ਪੰਜਾਬ ਦੇ 5 ਜ਼ਿਲਿ੍ਹਆਂ ’ਚ ਸਖ਼ਤੀ, ਅੱਜ ਤੋਂ ਨਵੇਂ ਨਿਯਮ ਲਾਗੂ
NEXT STORY