ਜਲੰਧਰ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਐੱਮ. ਪੀ. ਮਹਾਰਾਣੀ ਪ੍ਰਨੀਤ ਕੌਰ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਸੀ. ਐੱਮ. ਚੰਨੀ ਨੂੰ ਪਟਿਆਲਾ ਦੇ ਹਾਲ ਹੀ ’ਚ ਰੁਕੇ ਡੇਅਰੀ ਸ਼ਿਫਟਿੰਗ ਪ੍ਰੋਜੈਕਟ ਨੂੰ ਜਲਦੀ ਪੂਰਾ ਕਰਨ ਦੀ ਮੰਗ ਰੱਖੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਅੰਦਰੂਨੀ ਸ਼ਹਿਰ ਦੀ ਸੀਵਰੇਜ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਲੋਕਾਂ ਦੀ ਇਹ ਲੰਬੇ ਸਮੇਂ ਤੋਂ ਚੱਲੀ ਆ ਰਹੀ ਇਹ ਇਕ ਅਹਿਮ ਮੰਗ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕਾਂ ਵੱਲੋਂ ਇਸ ਨੂੰ ਆਪਣੇ ਸੁਆਰਥ ਲਈ ਰੁਕਵਾ ਦਿੱਤਾ ਗਿਆ ਹੈ, ਨਹੀਂ ਤਾਂ ਪਹਿਲਾਂ ਇਹ ਲੱਗਭਗ ਪੂਰੀ ਹੋ ਗਈ ਸੀ।
ਖੁੱਲ੍ਹੀ ਆਲੋਚਨਾ ਜਮਹੂਰੀ ਕਾਂਗਰਸ ਦਾ ਅਨਿੱਖੜਵਾਂ ਹਿੱਸਾ, CM ਚੰਨੀ-ਸਿੱਧੂ ਸਦਕਾ ਜਿੱਤਾਂਗੇ 80 ਤੋਂ ਵੱਧ ਸੀਟਾਂ : ਰਾਜਾ
NEXT STORY