ਲੁਧਿਆਣਾ (ਰਾਮ) : ਸਕੂਲ ਵੈਨ ਦੀ ਲਪੇਟ ਵਿਚ ਆਉਣ ਨਾਲ 6 ਸਾਲਾ ਬੱਚੀ ਦੀ ਮੌਤ ਦੇ ਮਾਮਲੇ ’ਚ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਰ. ਟੀ. ਓ. ਨੋਟਿਸ ਜਾਰੀ ਹੋਣ ਤੋਂ ਬਾਅਦ ਹੁਣ ਟਰਾਂਸਪੋਰਟ ਵਿਭਾਗ ਹਰਕਤ ’ਚ ਆ ਗਿਆ ਹੈ। ਹੁਣ ਵਿਭਾਗੀ ਅਧਿਕਾਰੀ ਸਕੂਲੀ ਬੱਸਾਂ ਖ਼ਿਲਾਫ਼ ਕਾਰਵਾਈ ਕਰਨ ਲਈ 17 ਫਰਵਰੀ ਨੂੰ ਸੜਕਾਂ ’ਤੇ ਉਤਰਨਗੇ। ਸੋਮਵਾਰ ਨੂੰ ਸਕੂਲਾਂ ਦੇ ਬਾਹਰ ਚੈਕਿੰਗ ਮੁਹਿੰਮ ਚਲਾਈ ਜਾਵੇਗੀ। ਦੱਸ ਦੇਈਏ ਕਿ ਸੈਕਟਰ-32 ਦੇ ਬੀ. ਸੀ. ਐੱਮ. ਸਕੂਲ ’ਚ ਬੱਚੀ ਦੇ ਸਕੂਲ ਬੱਸ ਦੀ ਲਪੇਟ ’ਚ ਆਉਣ ਤੋਂ ਆਰ. ਟੀ. ਓ. ਨੇ ਬੱਸਾਂ ’ਤੇ ਸਖ਼ਤ ਕਾਰਵਾਈ ਨਹੀਂ ਕੀਤੀ। ਭਾਵੇਂ ਉਸ ਸਮੇਂ ਨਿਗਮ ਚੋਣਾਂ ਦਾ ਦੌਰ ਸੀ, ਇਸ ਤੋਂ ਬਾਅਦ ਵੀ ਉਨ੍ਹਾਂ ਸਕੂਲੀ ਬੱਸਾਂ ਵੱਲ ਧਿਆਨ ਨਹੀਂ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵਧਾਏ ਭੱਤੇ, ਅੱਠ ਸਾਲ ਬਾਅਦ ਹੋਇਆ ਵਾਧਾ
ਅਕਸਰ ਚੈਕਿੰਗ ਦੌਰਾਨ ਅਧਿਕਾਰੀ ਦੁਪਹਿਰ ਵੇਲੇ ਸੜਕਾਂ ਅਤੇ ਚੌਰਾਹਿਆਂ ’ਤੇ ਸਕੂਲੀ ਬੱਸਾਂ ਦੀ ਚੈਕਿੰਗ ਕਰਦੇ ਹਨ। ਉਸ ਸਮੇਂ ਸਕੂਲ ਬੱਸ ’ਚ ਬੱਚੇ ਬੈਠਣ ਕਾਰਨ ਬੱਸਾਂ ਦੇ ਚਲਾਨ ਤਾਂ ਕੀਤੇ ਜਾਂਦੇ ਹਨ ਪਰ ਰੋਕੇ ਨਹੀਂ ਜਾਂਦੇ। ਇਸ ਦਾ ਫਾਇਦਾ ਚੁੱਕ ਕੇ ਕਈ ਬੱਸ ਚਾਲਕ 500-1000 ਰੁਪਏ ਦੇ ਚਲਾਨ ਕੱਟ ਕੇ ਫ਼ਰਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ : Punjab : ਡਿਫਾਲਟਰਾਂ ਨੂੰ ਸੂਬਾ ਸਰਕਾਰ ਦਾ ਵੱਡਾ ਫ਼ੈਸਲਾ
ਜਾਣਕਾਰੀ ਅਨੁਸਾਰ ਆਰ. ਟੀ. ਓ. ਦਫ਼ਤਰ ਨੇ ਕਰੀਬ ਇਕ ਮਹੀਨਾ ਪਹਿਲਾਂ ਪ੍ਰਾਈਵੇਟ ਸਕੂਲਾਂ ਨੂੰ ਪੱਤਰ ਜਾਰੀ ਕੀਤਾ ਸੀ। ਇਸ ’ਚ ਉਸ ਦੇ ਸਕੂਲ ਵਿਚ ਚੱਲ ਰਹੀਆਂ ਬੱਸਾਂ ਦਾ ਵੇਰਵਾ ਮੰਗਿਆ ਗਿਆ ਸੀ, ਜਿਨ੍ਹਾਂ ਸਕੂਲਾਂ ਦੇ ਬਾਹਰ ਸਕੂਲੀ ਬੱਸਾਂ ਚਲਦੀਆਂ ਹਨ, ਉਨ੍ਹਾਂ ਸਕੂਲਾਂ ਵੱਲੋਂ ਕੋਈ ਬੱਸ ਨਹੀਂ ਚਲਾਈ ਜਾਂਦੀ। ਇਸ ਸਬੰਧੀ ਸਕੂਲ ਮੈਨੇਜਮੈਂਟ ਨੇ ਵੀ ਹੱਥ ਪਿੱਛੇ ਖਿੱਚ ਲਏ ਹਨ ਅਤੇ ਕਿਹਾ ਹੈ ਕਿ ਇਹ ਸਕੂਲ ਬੱਸਾਂ ਸਾਡੀਆਂ ਨਹੀਂ ਹਨ।
ਇਹ ਵੀ ਪੜ੍ਹੋ : ਸੂਬੇ ਦੇ ਪਿੰਡਾਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੋਟਰਸਾਈਕਲ ਚੋਰੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
NEXT STORY