ਖੰਨਾ (ਵਿਪਨ): ਖੰਨਾ ਦੇ ਰਤਨਹੇੜੀ ਰੋਡ ਇਲਾਕੇ ਵਿਚ ਇਕ ਮੰਦਰ ਵਿਚ ਔਰਤ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਮੱਥਾ ਟੇਕਣ ਗਈ ਔਰਤ ਨਾਲ ਛੇੜਛਾੜ ਕੀਤੀ ਗਈ। ਇਹ ਕਰਤੂਤ ਕਿਸੇ ਹੋਰ ਨੇ ਨਹੀਂ ਸਗੋਂ ਮੰਦਰ ਦੇ ਪੁਜਾਰੀ ਨੇ ਹੀ ਕੀਤੀ। ਮਹਿਲਾ ਆਪਣੀ ਇੱਜਤ ਬਚਾ ਕੇ ਭੱਜੀ ਤੇ ਮੁਹੱਲੇ ਵਿਚ ਸ਼ੋਰ ਮਚਾਇਆ। ਇਸ ਮਗਰੋਂ ਲੋਕਾਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ ਤੇ ਪੁਲਸ ਕੋਲ ਸ਼ਿਕਾਇਤ ਕੀਤੀ ਗਈ। ਪੁਲਸ ਨੇ ਪੁਜਾਰੀ ਪ੍ਰਭੂ ਰਾਏ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਪਈਆਂ ਭਾਜੜਾਂ! ਦੁਕਾਨਾਂ ਬੰਦ ਕਰ ਭੱਜੇ ਲੋਕ, ਰੋਕੀ ਗਈ ਆਵਾਜਾਈ
ਮੁਹੱਲਾ ਵਾਸੀਆਂ ਮੁਤਾਬਕ ਪ੍ਰਭੂ ਰਾਏ ਇਸ ਮੁਹੱਲੇ ਵਿਚ ਤਕਰੀਬਨ 20-25 ਸਾਲਾਂ ਤੋਂ ਰਹਿੰਦਾ ਹੈ। ਉਸ ਨੇ ਆਪਣੇ ਘਰ ਦੇ ਨਾਲ ਮੰਦਰ ਬਣਾਇਆ ਹੋਇਆ ਹੈ। ਮੰਦਰ ਵਿਚ ਮੁਹੱਲੇ ਦੇ ਲੋਕ ਮੱਥਾ ਟੇਕਣ ਆਉਂਦੇ ਹਨ। ਬਾਹਰ ਤੋਂ ਵੀ ਲੋਕ ਆਉਂਦੇ ਰਹਿੰਦੇ ਹਨ। ਅੱਜ ਸਵੇਰੇ ਮੁਹੱਲੇ ਦੀ ਇਕ ਔਰਤ ਮੰਦਰ ਵਿਚ ਮੱਥਾ ਟੇਕਣ ਗਈ ਤਾਂ ਪੁਜਾਰੀ ਪ੍ਰਭੂ ਰਾਏ ਪੋਚਾ ਲਗਾ ਰਿਹਾ ਸੀ। ਉਹ ਤੁਰੰਤ ਉਸ ਕੋਲ ਗਿਆ ਤੇ ਛੇੜਖਾਨੀ ਕਰਨ ਲੱਗ ਪਿਆ। ਮਹਿਲਾ ਆਪਣੀ ਇੱਜਤ ਬਚਾ ਕੇ ਗਲੀ ਵਿਚ ਭੱਜੀ ਤੇ ਸ਼ੋਰ ਮਚਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਹੋਇਆ Blast! ਮਾਸੂਮ ਬੱਚੀ ਸਣੇ 4 ਲੋਕਾਂ ਦੀ ਗਈ ਜਾਨ
ਮੁਲਜ਼ਮ ਪੁਜਾਰੀ ਦੀ ਉਮਰ 50 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਸ ਦੀ 22 ਸਾਲਾ ਧੀ ਅਤੇ 20 ਸਾਲ ਦਾ ਪੁੱਤਰ ਵੀ ਹੈ। ਇਸ ਘਟਨਾ ਮਗਰੋਂ ਮੁਹੱਲੇ ਦੇ ਲੋਕ ਇਕੱਠੇ ਹੋਏ ਤਾਂ ਸ਼ਹਿਰ ਦੀਆਂ ਕਈ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਸਿਟੀ ਥਾਣੇ ਵਿਚ ਪਹੁੰਚ ਗਏ ਹਨ। ਇਸ ਘਟਨਾ ਦੀ ਸਖ਼ਤ ਨਖੇਧੀ ਕੀਤੀ ਗਈ। ਪੁਜਾਰੀ ਦੇ ਖ਼ਿਲਾਫਞ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਸਿਟੀ ਥਾਣਾ ਦੇ SHO ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਛੇੜਛਾੜ ਦੇ ਦੋਸ਼ ਵਿਚ ਮੁਲਜ਼ਮ ਪੁਜਾਰੀ ਪ੍ਰਭੂ ਰਾਏ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਰਨਤਾਰਨ ਰਾਕੇਟ ਲਾਂਚਰ ਹਮਲੇ ’ਚ ਸ਼ਾਮਲ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ
NEXT STORY