ਚੰਡੀਗਡ਼੍ਹ (ਸ਼ਰਮਾ) - ਭਾਜਪਾ ਦੇ ਕੌਮੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ 14 ਤੋਂ 20 ਸਤੰਬਰ ਤੱਕ ‘ਸੇਵਾ ਸਪਤਾਹ’ ਮੁਹਿੰਮ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੌਕੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੂੰ ‘ਸੇਵਾ ਸਪਤਾਹ’ ਮੁਹਿੰਮ ਦਾ ਕੌਮੀ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਖੰਨਾ ਤੋਂ ਇਲਾਵਾ ਇਸ ਕਮੇਟੀ ’ਚ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਰਾਸ਼ਟਰੀ ਸਕੱਤਰ ਸੁਧਾ ਯਾਦਵ ਅਤੇ ਸੁਨੀਲ ਦੇਵਧਰ ਵੀ ਇਸ ’ਚ ਸ਼ਾਮਲ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਖੰਨਾ ਨੇ ਦੱਸਿਆ ਕਿ ਉਹ ਇਸ ਹਫਤੇ ’ਚ ਦੇਸ਼ ਭਰ ਵਿਚ ਵਿਸ਼ਾਲ ਖੂਨਦਾਨ ਕੈਂਪ, ਹੈਲਥ ਚੈਕਅਪ ਕੈਂਪ, ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ, ਹਸਪਤਾਲਾਂ, ਯਤੀਮਖਾਨੇ ਅਤੇ ਸੰਸਥਾਨਾਂ ਵਿਚ ਜਾ ਕੇ ਮਰੀਜ਼ਾਂ ਅਤੇ ਜ਼ਰੂਰਤਮੰਦਾਂ ਨੂੰ ਫਲ ਆਦਿ ਵੰਡੇ ਜਾਣਗੇ। ਇਸ ਤੋਂ ਇਲਾਵਾ ਉਚ ਸੰਸਥਾਨਾਂ ਅਤੇ ਵੱਡੇ ਦਾਨੀਆਂ ਨੂੰ ਘੱਟ ਤੋਂ ਘੱਟ 100 ਅਪਾਹਜਾਂ ਅਤੇ ਜ਼ਰੂਰਤਮੰਦਾਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਦਾਰੀ ਚੁੱਕਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਤਰਨਤਾਰਨ : ਬੀ. ਐੱਸ. ਐੱਫ. ਵੱਲੋਂ 5 ਕਰੋਡ਼ 3 ਲੱਖ ਰੁਪਏ ਦੀ ਹੈਰੋਇਨ ਬਰਾਮਦ
NEXT STORY