ਲੁਧਿਆਣਾ : ਲੁਧਿਆਣਾ ਦੀ ਜੇਲ 'ਚ ਖੂਨੀ ਤਾਂਡਵ ਮਚਾਉਣ ਵਾਲੇ 22 ਕੈਦੀਆਂ ਉਪਰ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਕੈਦੀਆਂ ਖਿਲਾਫ ਇਰਾਦਾ ਕਤਲ, ਤੋੜਭੰਨ ਅਤੇ ਮਾਹੌਲ ਖਰਾਬ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਕੈਦੀਆਂ ਵਲੋਂ ਜੇਲ 'ਚ ਜੰਮ ਕੇ ਬਵਾਲ ਮਚਾਇਆ ਗਿਆ ਸੀ। ਇਲਜ਼ਾਮ ਲਗਾਇਆ ਗਿਆ ਸੀ ਕਿ ਪੁਲਸ ਦੀ ਲਾਪਰਵਾਹੀ ਨਾਲ ਇਕ ਕੈਦੀ ਦੀ ਮੌਤ ਹੋਈ ਹੈ।
ਇਹ ਬਵਾਲ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਬੰਦ ਹਵਾਲਾਤੀ ਸੰਨੀ ਸੂਦ ਦੀ ਮੌਤ ਤੋਂ ਬਾਅਦ ਹੋਇਆ ਸੀ। ਸੰਨੀ ਸੂਦ ਦੀ ਮੌਤ ਬੁੱਧਵਾਰ ਰਾਤ ਨੂੰ ਹੋਈ ਸੀ ਅਤੇ ਜਿਵੇਂ ਹੀ ਵੀਰਵਾਰ ਨੂੰ ਸੰਨੀ ਦੀ ਮੌਤ ਦੀ ਖਬਰ ਜੇਲ 'ਚ ਪੁੱਜੀ ਤਾਂ ਕੈਦੀਆਂ ਨੇ ਪਹਿਲਾਂ ਤਾਂ ਜੇਲ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਫਿਰ ਪੁਲਸ 'ਤੇ ਜੰਮ ਕੇ ਪਥਰਾਅ ਕੀਤਾ। ਕੈਦੀਆਂ ਦਾ ਕਹਿਣਾ ਸੀ ਕਿ ਸੋਨੂੰ ਦੀ ਮੌਤ ਜੇਲ ਪ੍ਰਸ਼ਾਸਨ ਦੀ ਕੁੱਟਮਾਰ ਤੋਂ ਬਾਅਦ ਹੋਈ ਸੀ। ਫਿਲਹਾਲ ਪੁਲਸ ਨੇ 22 ਕੈਦੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ 'ਚ ਬਿਜਲੀ ਅੰਦੋਲਨ ਸ਼ੁਰੂ ਕਰੇਗੀ 'ਆਪ', ਰਾਜਪਾਲ ਨਾਲ ਕੀਤੀ ਮੁਲਾਕਾਤ
NEXT STORY