ਅੰਮ੍ਰਿਤਸਰ (ਰਮਨਦੀਪ, ਗੁਰਪ੍ਰੀਤ) : ਅੰਮ੍ਰਿਤਸਰ ਦੇ ਥਾਣਾ ਲੋਪੋਕੇ ਦੀ ਪੁਲਸ ਨੇ ਜੇਲ ਵਿਚੋਂ ਚੱਲ ਰਹੇ ਹੈਰੋਇਨ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਇਕ ਤਸਕਰ ਨੂੰ ਇਕ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤਾ ਗਿਆ ਤਸਕਰ ਜੁਗਰਾਜ ਸਿੰਘ ਜੇਲ ਵਿਚ ਬੈਠੇ ਇਕ ਤਸਕਰ ਦੀ ਮਦਦ ਨਾਲ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਕਰਦਾ ਸੀ ਅਤੇ ਇਸ ਹੈਰੋਇਨ ਨੂੰ ਬਾਜ਼ਾਰ ਵਿਚ ਵੇਚਦਾ ਸੀ। ਇਸ ਦੇ ਨਾਲ ਹੀ ਤਸਕਰ ਜੁਗਰਾਜ ਦਾ ਇਕ ਸਾਥੀ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ।
ਪੁਲਸ ਮੁਤਾਬਾਕ ਆਰੋਪੀ ਕਾਫੀ ਸਮੇਂ ਤੋਂ ਤਸਕਰੀ ਦੇ ਕਾਲੇ ਧੰਦੇ ਵਿਚ ਲੱਗਾ ਹੋਇਆ ਸੀ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਜੁਗਰਾਜ ਨੂੰ ਰਿਮਾਂਡ 'ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜੁਗਰਾਜ ਦੇ ਸੰਬੰਧ ਪਾਕਿਸਤਾਨੀ ਅਤੇ ਭਾਰਤੀ ਤਸਕਰਾਂ ਨਾਲ ਸਨ, ਜਿਸ ਕਾਰਨ ਜੁਗਰਾਜ ਵੱਡਾ ਤਸਕਰ ਬਣ ਗਿਆ, ਪੁੱਛਗਿੱਛ ਦੌਰਾਨ ਦੋਸ਼ੀ ਪਾਸੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਪਰਾਲੀ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਤਿੰਨ ਮੋਬਾਇਲ ਐਪ ਜਾਰੀ
NEXT STORY