ਨਾਭਾ,(ਜੈਨ): ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਿਨ੍ਹਾਂ 8 ਸਿੱਖ ਕੈਦੀਆਂ ਦੀ ਰਿਹਾਈ ਲਈ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ 'ਚੋਂ 2 ਸਿੱਖ ਕੈਦੀ ਇਥੇ ਮੈਕਸੀਮਮ ਸਕਿਓਰਟੀ ਜ਼ਿਲਾ ਜੇਲ ਵਿਚ ਬੰਦ ਹਨ। ਇਨ੍ਹਾਂ ਵਿਚੋਂ ਪਹਿਲਾ ਨਾਂ ਹਰਜਿੰਦਰ ਸਿੰਘ ਕਾਲੀ ਦਾ ਹੈ, ਜੋ ਪੈਰੋਲ ਕਾਰਣ ਪਹਿਲਾਂ ਹੀ ਜੇਲੋਂ ਬਾਹਰ ਹੈ। ਇਸ ਜੇਲ ਵਿਚੋਂ ਰਿਹਾਈ ਲਈ ਦੂਜਾ ਨਾਂ ਕੈਦੀ ਲਾਲ ਸਿੰਘ ਦਾ ਹੈ, ਜੋ ਕਿ 1992 ਟਾਡਾ ਐਕਟ ਦਿੱਲੀ ਅਤੇ 1993-94 ਗੁਜਰਾਤ ਮਾਮਲਿਆਂ ਵਿਚ ਇਥੇ 27 ਸਾਲਾਂ ਤੋਂ ਸਜ਼ਾ ਕੱਟ ਰਿਹਾ ਹੈ।
ਪਿਛਲੇ 24 ਘੰਟਿਆਂ ਤੋਂ ਲਾਲ ਸਿੰਘ ਦੀ ਰਿਹਾਈ ਸਬੰਧੀ ਮੀਡੀਆ ਵਿਚ ਹਲਚਲ ਚੱਲ ਰਹੀ ਹੈ। ਉਸ ਦੀ ਰਿਹਾਈ ਸੰਭਵ ਨਹੀਂ ਹੋ ਸਕੀ। ਅੱਜ ਦੁਪਹਿਰ ਤੱਕ ਲਾਲ ਸਿੰਘ ਦੀ ਰਿਹਾਈ ਬਾਰੇ ਨਿਰਦੇਸ਼ ਜੇਲ ਅਧਿਕਾਰੀਆਂ ਕੋਲ ਨਹੀਂ ਪਹੁੰਚੇ। ਲਾਲ ਸਿੰਘ ਲੰਬਾ ਅਰਸਾ ਤੋਂ ਇਥੇ ਜੇਲ ਵਿਚ ਬੰਦ ਹੈ। ਜੇਲ ਸੁਪਰਡੈਂਟ ਰਮਨਦੀਪ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਰਿਹਾਈ ਦੇ ਹੁਕਮ ਨਹੀਂ ਪਹੁੰਚੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਗੁਜਰਾਤ ਸਰਕਾਰ ਨੂੰ ਰਿਹਾਈ ਲਈ ਹੁਕਮ ਜਾਰੀ ਕਰ ਦਿੱਤੇ ਹਨ। ਮਾਮਲਾ ਗੁਜਰਾਤ ਨਾਲ ਸਬੰਧਤ ਹੈ। ਜਦੋਂ ਸਾਨੂੰ ਰਿਹਾਈ ਦੇ ਨਿਰਦੇਸ਼ ਮਿਲਣਗੇ ਤਾਂ ਅਸੀਂ ਰਿਹਾਅ ਕਰ ਦੇਵਾਂਗੇ। ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਕਾਰਨ ਰਿਹਾਈ ਨਹੀਂ ਹੋ ਸਕੇਗੀ। ਇਸ ਕਰ ਕੇ ਸੰਭਵ ਹੈ ਕਿ ਲਾਲ ਸਿੰਘ ਦੀ ਰਿਹਾਈ ਸੋਮਵਾਰ ਨੂੰ ਹੀ ਹੋ ਸਕੇਗੀ।
ਕੈਨੇਡਾ 'ਚ ਪੰਜਾਬੀਅਤ ਇਕ ਵਾਰ ਫਿਰ ਸ਼ਰਮਸਾਰ, ਮੰਡੀਰ ਦੀ ਗੁੰਡਾਗਰਦੀ ਜਾਰੀ (ਵੀਡੀਓ)
NEXT STORY