ਪਟਿਆਲਾ,(ਇੰਦਰਜੀਤ/ਬਲਜਿੰਦਰ): ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋਂ ਜਿਹਡ਼ੇ 8 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਸੀ, ਉਨ੍ਹਾਂ ’ਚੋਂ ਸੁਬੇਗ ਸਿੰਘ ਨੂੰ ਦੇਰ ਸ਼ਾਮ ਕੇਂਦਰੀ ਜੇਲ ਪਟਿਆਲਾ ਵਿਚੋਂ ਰਿਹਾਅ ਕਰ ਦਿੱਤਾ ਗਿਆ ਹੈ। ਸੁਬੇਗ ਸਿੰਘ ਦੇ ਰਿਸ਼ੇਤਦਾਰ ਉਸ ਨੂੰ ਲੈਣ ਲਈ ਆਏ ਹੋਏ ਸਨ। ਸੁਬੇਗ ਸਿੰਘ ਨੂੰ ਵੀ ਜ਼ਮਾਨਤੀ ਬਾਂਡ ਭਰਵਾਉਣ ਤੋਂ ਬਾਅਦ ਹੀ ਰਿਹਾਅ ਕੀਤਾ ਗਿਆ।
ਸੁਬੇਗ ਸਿੰਘ 1995 ਵਿਚ ਕਤਲ ਦੇ ਕੇਸ ਵਿਚ ਜੇਲ ਗਿਆ ਸੀ। ਜਦੋਂ ਬੁਡ਼ੈਲ ਜੇਲ ਬ੍ਰੇਕ ਹੋਈ ਤਾਂ ਸੁਬੇਗ ਸਿੰਘ ਨੂੰ ਉਸ ਮਾਮਲੇ ਵਿਚ ਨਾਮਜ਼ਦ ਕਰ ਦਿੱਤਾ ਗਿਆ ਸੀ। ਬਾਅਦ ਵਿਚ ਉਹ ਇਸ ਮਾਮਲੇ ’ਚੋਂ ਬਰੀ ਹੋ ਗਿਆ ਸੀ। ਫਿਰ ਵੀ ਹਰ ਵਾਰ ਪੁਲਸ ਦੀ ਨੈਗੇਟਿਵ ਰਿਪੋਰਟ ਕਾਰਣ ਉਸ ਦੀ ਰਿਹਾਈ ਨਹੀਂ ਹੋ ਰਹੀ ਸੀ। ਹੁਣ ਕੇਂਦਰ ਸਰਕਾਰ ਵੱਲੋਂ ਜਿਹਡ਼ੇ 8 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਸੁਣਾਇਆ ਗਿਆ ਹੈ, ਉਨ੍ਹਾਂ ਵਿਚ ਸੁਬੇਗ ਸਿੰਘ ਦਾ ਨਾਂ ਵੀ ਸ਼ਾਮਲ ਸੀ। ਜਿਹਡ਼ੇ ਸਿੱਖ ਕੈਦੀਆਂ ਦੀਆਂ ਰਿਹਾਈ ਦੇ ਹੁਕਮ ਦਿੱਤੇ ਗਏ ਸਨ, ਉਨ੍ਹਾਂ ਵਿਚੋਂ ਬਲਵੰਤ ਸਿੰਘ ਰਾਜੋਆਣਾ ਤੋਂ ਇਲਾਵਾ 3 ਸਿੱਖ ਕੈਦੀ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਸਨ। ਇਨ੍ਹਾਂ ਵਿਚੋਂ ਸੁਬੇਗ ਸਿੰਘ ਨੂੰ ਅੱਜ ਸ਼ਾਮ ਨੂੰ ਰਿਹਾਅ ਕਰ ਦਿੱਤਾ ਗਿਆ। ਨੰਦ ਸਿੰਘ ਨੂੰ ਦਿਨ ਪਹਿਲਾਂ ਰਿਹਾਅ ਕੀਤਾ ਜਾ ਚੁੱਕਾ ਹੈ। ਤੀਜਾ ਕੈਦੀ ਲਾਲ ਸਿੰਘ ਹੈ, ਜਿਸ ਦੇ ਖਿਲਾਫ 2 ਕੇਸ ਪੈਂਡਿੰਗ ਹੋਣ ਕਰ ਕੇ ਉਸ ਦੀ ਰਿਹਾਈ ਸੰਭਵ ਨਹੀਂ ਹੈ।
196 ਸ਼ਰਧਾਲੂਆਂ ਨੇ ਲਾਂਘੇ ਰਾਹੀਂ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ
NEXT STORY