ਲੁਧਿਆਣਾ (ਸਿਆਲ) : ਪੰਜਾਬ ਸਰਕਾਰ ਨੇ ਪੰਜਾਬ ਦੀਆਂ ਜੇਲ੍ਹਾਂ ’ਚ ਸਜ਼ਾ ਜ਼ਾਫਤਾ ਕੈਦੀਆਂ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਸਜ਼ਾ ’ਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿਚ ਸੰਗੀਨ ਅਪਰਾਧਾਂ ਲਈ ਲੰਬੀ ਤੇ ਕਈ ਸਾਲਾਂ ਦੀ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਵੀ ਰਾਹਤ ਮਿਲਣ ਵਾਲੀ ਹੈ। ਇਸੇ ਕੜੀ ਤਹਿਤ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਜ਼ਰੀਏ ਬੀਤੇ ਦਿਨ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਜੇਲ੍ਹ ’ਚ 10 ਸਾਲ ਤੋਂ ਲੈ ਕੇ 3 ਸਾਲ ਤੋਂ ਘੱਟ ਦੀ ਸਜ਼ਾ ਕੱਟ ਰਹੇ ਉਨ੍ਹਾਂ ਸਾਰੇ ਕੈਦੀਆਂ ਦੀ ਸਜ਼ਾ ’ਚ ਸਮਾਬੱਧ ਮੁਆਫ਼ੀ ਹੋਵੇਗੀ, ਜੋ ਪਿਛਲੇ ਲੰਬੇ ਸਮੇਂ ਤੋਂ ਜੇਲ੍ਹਾਂ ’ਚ ਬੰਦ ਹਨ।
ਇਹ ਵੀ ਪੜ੍ਹੋ : 'ਕੈਪਟਨ' ਬਾਰੇ ਕਾਂਗਰਸੀ ਆਗੂ ਸੁਪ੍ਰਿਆ ਦੇ ਬਿਆਨ 'ਤੇ ਰਵੀਨ ਠੁਕਰਾਲ ਦਾ ਟਵੀਟ, ਕਹੀ ਇਹ ਗੱਲ
ਇਸ ਨੋਟੀਫਿਕੇਸ਼ਨ ਮੁਤਾਬਕ ਜਿਨ੍ਹਾਂ ਕੈਦੀਆਂ ਨੂੰ 10 ਸਾਲ ਜਾਂ ਉਸ ਤੋਂ ਜ਼ਿਆਦਾ ਦੀ ਸਜ਼ਾ ਹੋਈ ਹੈ, ਉਸ ਵਿਚ ਹੁਣ 1 ਸਾਲ ਦੀ ਮੁਆਫ਼ੀ ਦਿੱਤੀ ਜਾਵੇਗੀ, ਨਾਲ ਹੀ 7 ਤੋਂ 10 ਸਾਲ ਤੱਕ ਦੀ ਸਜ਼ਾ ’ਚ 9 ਮਹੀਨਿਆਂ ਦੀ ਸਜ਼ਾ ਮੁਆਫ਼ੀਯੋਗ ਹੋਵੇਗੀ। ਇਸੇ ਕੜੀ ਤਹਿਤ 5 ਤੋਂ 7 ਸਾਲ ਦੀ ਸਜ਼ਾ ਵਿਚ 6 ਮਹੀਨਿਆਂ ਦੀ ਸਜ਼ਾ ਮੁਆਫ਼ ਹੋਵੇਗੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਨਿਰਦੇਸ਼ਾਂ ਮਗਰੋਂ ਹਰਕਤ 'ਚ ਬਿਜਲੀ ਮਹਿਕਮਾ, ਅਧਿਕਾਰੀਆਂ ਨੂੰ ਜਾਰੀ ਕੀਤੀਆਂ ਹਦਾਇਤਾਂ
3 ਸਾਲ ਤੋਂ 5 ਸਾਲ ਦੀ ਸਜ਼ਾ ਕੱਟ ਰਹੇ ਅਪਰਾਧੀਆਂ ਦੀ ਸਜ਼ਾ ਵਿਚ 3 ਮਹੀਨਿਆਂ ਦੀ ਮੁਆਫ਼ੀ ਹੋਵੇਗੀ, ਜਦੋਂ ਕਿ 3 ਸਾਲ ਤੋਂ ਘੱਟ ਦੀ ਸਜ਼ਾ ਕੱਟ ਰਹੇ ਕੈਦੀਆਂ ਦੀ ਸਜ਼ਾ ਵਿਚ 1 ਮਹੀਨੇ ਤੱਕ ਦੀ ਮੁਆਫ਼ੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਵਜ਼ਾਰਤ 'ਚ ਜਲਦ ਬਦਲਾਅ ਸੰਭਵ, ਕੁੱਝ ਮੰਤਰੀਆਂ ਦੀ ਛਾਂਟੀ ਸਣੇ ਇਨ੍ਹਾਂ ਵਿਧਾਇਕਾਂ ਨੂੰ ਮਿਲ ਸਕਦੀ ਹੈ ਜਗ੍ਹਾ
ਨੋਟੀਫਿਕੇਸ਼ਨ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਇਸ ਦਾ ਨਾਂ ‘ਪੰਜਾਬ ਗ੍ਰਾਂਟ ਆਫ ਸਟੇਟ ਗਵਰਨਮੈਂਟ ਰਿਮਿਸ਼ਨ’ ਪਾਲਿਸੀ ਹੋਵੇਗਾ, ਜਿਸ ਵਿਚ ਪੰਜਾਬ ਦੀਆਂ ਮਾਣਯੋਗ ਅਦਾਲਤਾਂ ਦੇ ਹੁਕਮਾਂ ਤੋਂ ਬਾਅਦ ਉਕਤ ਸਮੇਂ ਦੇ ਵਕਫੇ ਲਈ ਸਜ਼ਾ ਕੱਟ ਰਹੇ ਕੈਦੀਆਂ ’ਤੇ ਇਹ ਪਾਲਿਸੀ ਲਾਗੂ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗੁਲਾਬੀ ਸੁੰਡੀ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਲੈ ਕੇ CM ਚੰਨੀ ਨੂੰ ਮਿਲਾਂਗਾ ਜਲਦ : ਸਿਮਰਜੀਤ ਬੈਂਸ
NEXT STORY