ਜਲੰਧਰ (ਚੋਪੜਾ) : ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਕੋਰੋਨਾ ਵਾਇਰਸ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਅਪੀਲ ਤੋਂ ਬਾਅਦ ਜ਼ਿਲ੍ਹੇ ਨਾਲ ਸਬੰਧਤ 14 ਨਿੱਜੀ ਹਸਪਤਾਲਾਂ ਨੇ 186 ਬੈੱਡ ਲੈਵਲ-2 ਅਤੇ 47 ਬੈੱਡ ਲੈਵਲ-3 ਦੇ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਦੇਣ ਦੀ ਪੇਸ਼ਕਸ਼ ਕੀਤੀ ਹੈ। ਹੁਣ ਜ਼ਿਲੇ 'ਚ ਨਿੱਜੀ ਹਸਪਤਾਲਾਂ 'ਚ ਲੈਵਲ-2 ਲਈ 211 ਅਤੇ ਲੈਵਲ-3 ਦੇ ਮਰੀਜ਼ਾਂ ਲਈ ਬੈੱਡਾਂ ਦੀ ਗਿਣਤੀ 57 ਹੋ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ 'ਚ 1676 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਨ੍ਹਾਂ 'ਚੋਂ 55 ਫੀਸਦੀ ਮਰੀਜ਼ ਇਲਾਜ ਉਪਰੰਤ ਡਿਸਚਾਰਜ ਹੋ ਚੁੱਕੇ ਹਨ। ਕੋਰੋਨਾ ਵਾਇਰਸ ਕਾਰਣ ਜ਼ਿਲੇ 'ਚ ਹੁਣ ਤਕ 33 ਮੌਤਾਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਰੇਟ ਵਸੂਲ ਸਕਣਗੇ। ਆਈ. ਐੱਮ. ਏ. ਫੈਕਲਟੀ ਸ਼ਾਹਕੋਟ ਵੱਲੋਂ ਮੌਜੂਦਾ ਸਮੇਂ ਲੈਵਲ-2 ਦੇ ਮਰੀਜ਼ਾਂ ਲਈ 25 ਅਤੇ ਲੈਵਲ-3 ਦੇ ਮਰੀਜ਼ਾਂ ਲਈ 10 ਬੈੱਡ ਪਹਿਲਾਂ ਹੀ ਉਪਲੱਬਧ ਕਰਵਾਏ ਜਾ ਚੁੱਕੇ ਹਨ। ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਪਿਮਸ) ਵੱਲੋਂ ਕੋਵਿਡ ਮਰੀਜ਼ਾਂ ਲਈ 23 ਜੁਲਾਈ ਤੋਂ ਇਲਾਜ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਲੈਵਲ-2 ਲਈ 110 ਅਤੇ ਲੈਵਲ-3 ਲਈ 10 ਬੈੱਡਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਆਈ. ਐੱਮ. ਏ. ਫੈਕਲਟੀ ਸ਼ਾਹਕੋਟ ਵੱਲੋਂ ਪਹਿਲਾਂ ਹੀ 25 ਬੈੱਡ ਉਪਲੱਬਧ ਕਰਵਾਏ ਗਏ ਹਨ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦਾ ਕਹਿਰ, 18 ਨਵੇਂ ਮਾਮਲੇ ਆਏ ਸਾਹਮਣੇ
ਪ੍ਰਾਈਵੇਟ ਹਸਪਤਾਲਾਂ ਵੱਲੋਂ ਕੋਵਿਡ-19 ਮਰੀਜ਼ਾਂ ਲਈ ਉਪਲੱਬਧ ਕਰਵਾਏ ਜਾ ਰਹੇ ਬੈੱਡ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਮਸ ਵੱਲੋਂ 110 ਬੈੱਡ ਲੈਵਲ-2 ਅਤੇ 10 ਬੈੱਡ ਲੈਵਲ-3, ਨਿਊ ਰੂਬੀ ਹਸਪਤਾਲ, ਮਾਨ ਮੈਡੀਸਿਟੀ, ਗੁਲਾਬ ਦੇਵੀ ਹਸਪਤਾਲ ਅਤੇ ਜੋਸ਼ੀ ਹਸਪਤਾਲ ਵੱਲੋਂ 22 ਬੈੱਡ ਲੈਵਲ-2 ਅਤੇ ਗੁਲਾਬ ਦੇਵੀ ਹਸਪਤਾਲ 'ਚ ਅੱਠ ਬੈੱਡ ਲੈਵਲ-3 ਮਰੀਜ਼ਾਂ ਲਈ, ਕਿਡਨੀ ਹਸਪਤਾਲ ਅਤੇ ਅਰਮਾਨ ਹਸਪਤਾਲ 'ਚ 6 ਬੈੱਡ ਲੈਵਲ-2 ਅਤੇ ਰਤਨ ਹਸਪਤਾਲ 'ਚ 10 ਬੈੱਡ ਲੈਵਲ-2 ਅਤੇ ਸੈਕਰਡ ਹਸਪਤਾਲ ਵੱਲੋਂ 8 ਬੈੱਡ ਲੈਵਲ-3 ਦੇ ਮਰੀਜ਼ਾਂ ਲਈ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸੇ ਤਰ੍ਹਾਂ ਸ਼੍ਰੀਮਨ ਹਸਪਤਾਲ ਵੱਲੋਂ ਚਾਰ ਬੈੱਡ ਲੈਵਲ-2 ਅਤੇ ਲੈਵਲ-3 ਮਰੀਜ਼ਾਂ ਲਈ, ਜੋਸ਼ੀ ਹਸਪਤਾਲ ਵੱਲੋਂ 10 ਬੈੱਡ ਲੈਵਲ-2, ਚਾਰ ਬੈੱਡ ਲੈਵਲ-3 ਲਈ, ਸਰਵੋਦਿਆ ਹਸਪਤਾਲ ਵੱਲੋਂ ਚਾਰ ਬੈੱਡ ਲੈਵਲ-2 ਅਤੇ 5 ਬੈੱਡ ਲੈਵਲ-3, ਕੈਪੀਟੋਲ ਹਸਪਤਾਲ ਵੱਲੋਂ ਤਿੰਨ ਬੈੱਡ ਲੈਵਲ-2 ਅਤੇ ਲੈਵਲ-3, ਪਟੇਲ ਹਸਪਤਾਲ ਵੱਲੋਂ 11 ਬੈੱਡ ਲੈਵਲ 2 ਅਤੇ 5 ਬੈੱਡ ਲੈਵਲ-3 ਦੇ ਮਰੀਜ਼ਾਂ ਦੇ ਇਲਾਜ ਲਈ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਸੰਗਰੂਰ ਜ਼ਿਲ੍ਹੇ 'ਚ ਨਹੀਂ ਰੁੱਕ ਰਿਹੈ ਕੋਰੋਨਾ, 24 ਕੇਸ ਆਏ ਸਾਹਮਣੇ
ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਬਖੇੜਾ, ਦੇਖੋ ਕਿਵੇਂ ਆਗੂਆਂ ਨੇ ਕੱਢੀ ਭੜਾਸ (ਵੀਡੀਓ)
NEXT STORY