ਚੰਡੀਗੜ੍ਹ (ਰਸ਼ਮੀ) : ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਨੂੰ ਸੀ. ਬੀ. ਐੱਸ. ਈ. ਬੋਰਡ ਤੋਂ ਮਾਨਤਾ ਲੈਣ ਲਈ ਹੁਣ ਵੱਖ-ਵੱਖ ਪੜਾਵਾਂ 'ਚੋਂ ਲੰਘਣਾ ਪਵੇਗਾ। ਦੱਸ ਦੇਈਏ ਕਿ ਪਹਿਲਾਂ 15 ਤੋਂ 320 ਸਾਲ ਪੁਰਾਣੇ ਪ੍ਰਾਈਵੇਟ ਸਕੂਲਾਂ ਨੂੰ ਸਥਾਈ ਮਾਨਤਾ ਆਸਾਨੀ ਨਾਲ ਮਿਲ ਜਾਂਦੀ ਸੀ ਪਰ ਹੁਣ ਸੀ. ਬੀ. ਐੱਸ. ਈ. ਵਲੋਂ ਪ੍ਰਾਈਵੇਟ ਸਕੂਲਾਂ ਨੂੰ ਸਥਾਈ ਮਾਨਤਾ ਦੇਣ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਹੁਣ ਹਰ ਪ੍ਰਾਈਵੇਟ ਸਕੂਲ ਨੂੰ ਹਰੇਕ 5 ਸਾਲ ਬਾਅਦ ਮਾਨਤਾ ਰਿਨਿਊ ਕਰਾਉਣੀ ਪਵੇਗੀ। ਇਸ ਨੂੰ ਲੈ ਕੇ ਬੋਰਡ ਵਲੋਂ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਚਿੱਠੀ ਜਾਰੀ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬੋਰਡ ਵਲੋਂ ਮਾਨਤਾ ਲੈਣ ਲਈ ਨਿਯਮਾਂ 'ਚ ਬਦਲਾਅ ਕੀਤੇ ਗਏ ਹਨ। ਇਨ੍ਹਾਂ ਨਿਯਮਾਂ 'ਤੇ ਖਰਾ ਉਤਰਨ ਤੋਂ ਬਾਅਦ ਹੀ ਸਕੂਲਾਂ ਨੂੰ ਮਾਨਤਾ ਮਿਲ ਸਕੇਗੀ।
ਵਿਧਾਇਕਾਂ ਦੇ ਸੰਸਦ ਮੈਂਬਰਾਂ ਮੁਤਾਬਕ ਤਿਆਰ ਹੋਵੇਗਾ 'ਬਜਟ'
NEXT STORY