ਚੰਡੀਗੜ੍ਹ, (ਅਸ਼ਵਨੀ)- ਪੰਜਾਬ ’ਚ ਅੱਜ ਕਣਕ ਦੀ ਖਰੀਦ ਦੇ 25ਵੇਂ ਦਿਨ 2,59,046 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਗਈ। ਜਾਣਕਾਰੀ ਅਨੁਸਾਰ ਸੂਬੇ ’ਚ 2,58,272 ਮੀਟਿ੍ਰਕ ਟਨ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਵਲੋਂ ਕੀਤੀ ਗਈ ਹੈ, ਜਿਸ ’ਚੋਂ ਪਨਗ੍ਰੇਨ ਵਲੋਂ 57,161 ਮੀਟਿ੍ਰਕ ਟਨ, ਮਾਰਕਫੈੱਡ ਵਲੋਂ 63,532 ਮੀਟਿ੍ਰਕ ਟਨ ਅਤੇ ਪਨਸਪ ਵਲੋਂ 60,192 ਮੀਟਿ੍ਰਕ ਟਨ, ਜਦਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 34,582 ਮੀਟਿ੍ਰਕ ਟਨ ਕਣਕ ਖਰੀਦੀ ਗਈ ਹੈ।
ਕੇਂਦਰ ਸਰਕਾਰ ਦੀ ਏਜੰਸੀ ਐੱਫ.ਸੀ.ਆਈ. ਵਲੋਂ 25,563 ਮੀਟਿ੍ਰਕ ਟਨ ਕਣਕ ਖਰੀਦੀ ਗਈ ਹੈ। ਇਸ ਤੋਂ ਇਲਾਵਾ ਪਨਗ੍ਰੇਨ ਵਲੋਂ ਪੰਜਾਬ ’ਚ ਜਨਤਕ ਵੰਡ ਲਈ 17,342 ਮੀਟਿ੍ਰਕ ਟਨ ਕਣਕ ਵੀ ਖਰੀਦੀ ਗਈ ਹੈ। ਸੂਬੇ ’ਚ ਅੱਜ 25ਵੇਂ ਦਿਨ ਦੀ ਖਰੀਦ ਸਮੇਤ ਹੁਣ ਤੱਕ ਕੁਲ 113,74,824 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਅੱਜ ਪੰਜਾਬ ਦੀਆਂ ਮੰਡੀਆਂ ’ਚੋਂ 4,14,818 ਲੱਖ ਮੀਟਿ੍ਰਕ ਟਨ ਕਣਕ ਦੀ ਚੁਕਾਈ ਕੀਤੀ ਗਈ ਹੈ ਅਤੇ 14,447.53 ਕਰੋੜ ਰੁਪਏ ਦੀ ਅਦਾਇਗੀ ਖਰੀਦ ਸਬੰਧੀ ਕੀਤੀ ਗਈ।
ਲੁਧਿਆਣਾ ’ਚ ਕੋਰੋਨਾ ਨਾਲ ਹੋਈ ਇਕ ਹੋਰ ਮੌਤ
NEXT STORY