ਅੰਮ੍ਰਿਤਸਰ (ਜ.ਬ.)- ਗੁਰੂ ਨਗਰੀ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਪੁਲਸ-ਕਮ-ਕਾਰਜਕਾਰੀ ਮੈਜਿਸਟ੍ਰੇਟ ਨਵਜੋਤ ਸਿੰਘ ਵਲੋਂ ਪਾਬੰਦੀਸ਼ੁਦਾ ਹੁਕਮ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਕਿਰਾਏਦਾਰ ਦੀ ਸੂਚਨਾ ਥਾਣਾ ਵਿਚ ਦੇਣ ਸਬੰਧੀ : ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਵਿਚ ਜਦੋਂ ਮਕਾਨ ਮਾਲਕ ਆਪਣੀ ਜਗ੍ਹਾ ਰਿਹਾਇਸ਼/ਵਪਾਰਕ ਮਕਸਦ ਲਈ ਕਿਰਾਏ ’ਤੇ ਦਿੰਦਾ ਹੈ ਤਾਂ ਉਸ ਸਮੇਂ ਕਿਰਾਏਦਾਰ ਆਪਣਾ ਸਹੀ ਪਤਾ ਨਹੀਂ ਦਿੰਦੇ ਅਤੇ ਅਜਿਹੇ ਲੋਕ ਜੁਰਮ ਕਰਨ ਤੋਂ ਬਾਅਦ ਕਿਰਾਏ ਵਾਲੀ ਜਗ੍ਹਾ ਨੂੰ ਛੱਡ ਕੇ ਚਲੇ ਜਾਂਦੇ ਹਨ ਜਾਂ ਦੂਸਰੇ ਸ਼ਹਿਰਾਂ/ਸੂਬਿਆਂ ਤੋਂ ਜੁਰਮ ਕਰਨ ਤੋਂ ਬਾਅਦ ਕਿਰਾਏ ਦੇ ਰਹਿਣ ਲੱਗ ਜਾਂਦੇ ਹਨ।
ਇਸ ਲਈ ਜੁਰਮਾਂ ਦੇ ਰੋਕਥਾਮ ਲਈ ਇਹ ਜ਼ਰੂਰੀ ਹੈ ਕਿ ਜਦੋਂ ਵੀ ਕਿਸੇ ਮਕਾਨ ਮਾਲਕ ਨੇ ਆਪਣੀ ਕੋਈ ਵੀ ਜਗ੍ਹਾ ਕਿਰਾਏ ’ਤੇ ਦੇਣੀ ਹੋਵੇ ਤਾਂ ਉਹ ਮਕਾਨ ਮਾਲਕ ਕਿਰਾਏਦਾਰ ਦਾ ਪਤਾ ਅਤੇ ਵੇਰਵਾ ਪ੍ਰਾਪਤ ਕਰ ਕੇ ਅਗਾਓ ਤੌਰ ’ਤੇ ਆਪਣੇ ਇਲਾਕੇ ਦੇ ਪੁਲਸ ਸਟੇਸ਼ਨ ਵਿਖੇ ਦੇਵੇ ਤਾਂ ਜੋ ਪੁਲਸ ਉਸ ਪਤੇ ਦੀ ਤਸਦੀਕ ਕਰ ਸਕੇ।
ਇਹ ਵੀ ਪੜ੍ਹੋ- ਭਲਕੇ ਪੰਜਾਬ ਭਰ 'ਚ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਲਈ ਹੋ ਗਿਆ ਵੱਡਾ ਐਲਾਨ
ਪੀ. ਜੀ. ਦੀ ਰਜਿਸਟ੍ਰੇਸ਼ਨ ਕਰਵਾਉਂਣ ਸਬੰਧੀ : ਪਿਛਲੇ ਅਰਸੇ ਦੌਰਾਨ ਚੰਡੀਗੜ੍ਹ ਵਿਖੇ ਇਕ ਪੀ. ਜੀ. ਵਿਚ ਅੱਗ ਲੱਗਣ ਕਰ ਕੇ ਤਿੰਨ ਲੜਕੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੂੰ ਧਿਆਨ ਵਿਚ ਰੱਖਦੇ ਹੋਏ ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਵਿਚ ਪੈਂਦੇ ਪੀ. ਜੀ. ਮਾਲਕਾਂ ਵੱਲੋਂ ਅਕਸਰ ਹੀ ਪੜ੍ਹਨ ਜਾਂ ਕੰਮਕਾਰ ਕਰਨ ਵਾਲੇ ਲੜਕੇ/ਲੜਕੀਆਂ ਲਈ ਆਪਣੇ ਘਰਾਂ ਅੰਦਰ ਛੋਟੇ-ਛੋਟੇ ਕਮਰੇ ਬਣਾ ਕੇ ਕਿਰਾਏ 'ਤੇ ਦਿੱਤੇ ਜਾਂਦੇ ਹਨ, ਜਿਸ ਵਿਚ ਇਕ ਹੀ ਕਮਰੇ ਵਿਚ ਲੋੜ ਤੋਂ ਵੱਧ ਗਿਣਤੀ ਵਿੱਚ ਲੜਕੇ-ਲੜਕੀਆਂ ਨੂੰ ਛੋਟੇ-ਛੋਟੇ ਬੈੱਡ ਲਗ੍ਹਾ ਦੇ ਕਿਰਾਏ ’ਤੇ ਰੱਖਿਆ ਜਾਂਦਾ ਹੈ।
ਇਕ ਹੀ ਬਿਲਡਿੰਗ ਦੀ ਹੋਟਲਨੁਮਾਂ ਉਸਾਰੀ ਕਰ ਕੇ ਛੱਤਾਂ ਪਾ ਕਾਫੀ ਮੰਜ਼ਿਲਾਂ ਤਿਆਰ ਕਰ ਕੇ ਕਮਰੇ ਬਣਾਏ ਜਾਂਦੇ ਹਨ, ਜਿਸ ਬਿਲਡਿੰਗ ਵਿਚ ਇਹ ਕਮਰੇ ਹੁੰਦੇ ਹਨ, ਉਸ ਵਿਚ ਐਮਰਜੈਂਸੀ ਵੇਲੇ ਬਾਹਰ ਨਿਕਲਣ ਲਈ ਕਿਸੇ ਕਿਸਮ ਦਾ ਕੋਈ ਐਮਰਜੈਂਸੀ ਦਰਵਾਜ਼ਾ ਨਹੀਂ ਹੁੰਦਾ ਅਤੇ ਨਾ ਹੀ ਅੱਗ ਬੁਝਾਉ ਯੰਤਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਐਮਰਜੈਂਸੀ ਵੇਲੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪ੍ਰਬੰਧਕ ਪੀ. ਜੀ. ਚਾਲੂ ਕਰਨ ਤੋਂ ਪਹਿਲਾਂ ਸਰਾਏ ਐਕਟ-1867 ਤਹਿਤ ਆਪਣੇ ਆਪਣੇ ਪੀ. ਜੀ. ਰਜਿਸਟ੍ਰੇਸ਼ਨ ਕਰਵਾਉਣਗੇ ਅਤੇ ਇਨ੍ਹਾਂ ਵਿਚ ਰਹਿਣ ਵਾਲੇ ਲੜਕੇ-ਲੜਕੀਆਂ/ਵਿਅਕਤੀਆਂ ਦਾ ਮੁਕੰਮਲ ਰਿਕਾਰਡ ਰੱਖਣਗੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਥਾਣੇ 'ਚ ਧਮਾਕੇ ਮਗਰੋਂ ਬੋਲਿਆ ਗੈਂਗਸਟਰ, ਇਹ ਤਾਂ ਟ੍ਰੇਲਰ...ਸਾਂਭ ਲਓ ਪਰਿਵਾਰ
ਮੋਟਰਸਾਈਕਲਾਂ ਦੇ ਸਲੰਸਰਾਂ ਵਿਚ ਫੇਰਬਦਲ ਨਾ ਕਰਨ ਸਬੰਧੀ : ਨੌਜਵਾਨ ਲੜਕੇ ਆਪਣੇ ਮੋਟਰਸਾਈਕਲਾਂ ਦੇ ਸਲੰਸਰਾਂ ਵਿਚ ਤਕਨੀਕੀ ਫੇਰਬਦਲ ਕਰ ਕੇ ਸ਼ਹਿਰ ਵਿਚ ਚੱਲਦੇ ਸਮੇਂ ਜਾਣ-ਬੁਝ ਕੇ ਬਹੁਤ ਉੱਚੀ ਆਵਾਜ਼ ਪੈਦਾ ਕਰਦੇ ਹਨ ਅਤੇ ਤਹਿਸ਼ੁਦਾ ਮਾਨਕਾ ਤੋਂ ਜ਼ਿਆਦਾ ਨੌਇਸ ਪੋਲੀਊਸ਼ਨ ਪੈਦਾ ਕਰਦੇ ਹਨ ਅਤੇ ਪਟਾਕੇ ਮਾਰਦੇ ਹਨ, ਜਿਸ ਨਾਲ ਆਮ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਲਈ ਜ਼ਿਆਦਾ ਨੋਇਸ ਪੋਲੀਊਸ਼ਨ ਫੈਲਾਉਣ ਅਤੇ ਪਟਾਕੇ ਮਾਰਨ ਤੇ ਮੁਕੰਮਲ ਪਾਬੰਧੀ ਲਗਾਈ ਜਾਂਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸੀਤ ਲਹਿਰ ਦਾ ਕਹਿਰ! 6 ਜ਼ਿਲ੍ਹਿਆਂ 'ਚ ਰਹੇਗੀ ਸੰਘਣੀ ਧੁੰਦ
ਇਸੇ ਤਰ੍ਹਾਂ ਅਸਲਾ ਭੰਡਾਰ, ਵੱਲਾ ਦੇ ਆਲੇ-ਦੁਆਲੇ 1000 ਗਜ ਦੇ ਖੇਤਰ ਵਿਚ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਅਤੇ ਅਣ-ਅਧਿਕਾਰਤ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਕਿਸੇ ਅਣ-ਸੁਖਾਂਵੀ ਘਟਨਾ ਦੇ ਵਾਪਰਨ ਦੀ ਸੰਭਾਵਨਾਂ ਰਹਿੰਦੀ ਹੈ। ਇਸ ਲਈ ਅਸਲਾ ਭੰਡਾਰ ਵੱਲਾ ਦੇ ਆਲੇ-ਦੁਆਲੇ 1000 ਵਰਗ ਗਜ਼ ਦੇ ਖੇਤਰ ਵਿੱਚ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਕਰਨ ਅਤੇ ਅਣ-ਅਧਿਕਾਰਤ ਉਸਾਰੀਆਂ 'ਤੇ ਮੁਕੰਮਲ ਪਾਬੰਧੀ ਹੈ। ਉਕਤ ਸਾਰੇ ਹੁਕਮ 17-12-2024 ਤੋਂ 16-03-2025 ਤੱਕ ਲਾਗੂ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਸਰਕਾਰ ਵੱਲੋਂ ਮੁਫ਼ਤ ਮਿਲਣ ਵਾਲੀ ਕਣਕ ਵੰਡੀ
NEXT STORY