ਫਿਰੋਜ਼ਪੁਰ (ਪਰਮਜੀਤ, ਖੁੱਲਰ) : ਕੇਂਦਰ ਸਰਕਾਰ ਵੱਲੋਂ ਹਰੇਕ ਵਰਗ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਤਹਿਤ ਪਿੰਡ ਨੂਰਪੁਰ ਸੇਠਾਂ ’ਚ ਗਰੀਬ ਲੋਕਾਂ ਨੂੰ ਇਕ ਮੈਂਬਰ ਦੇ ਹਿਸਾਬ ਨਾਲ ਬਗੈਰ ਕਿਸੇ ਭੇਦਭਾਵ ਤੋਂ 6 ਮਹੀਨਿਆਂ ਦੀ ਕਣਕ ਪਹੁੰਚਾਈ ਜਾ ਰਹੀ ਹੈ। ਇਹ ਪ੍ਰਗਟਾਵਾ ਪਿੰਡ ਦੇ ਸਰਪੰਚ ਜਗਜੀਤ ਸਿੰਘ ਅਤੇ ਡਿਪੂ ਹੋਲਡਰ ਕੁਲਬੀਰ ਸਿੰਘ ਸਾਮਾ ਦੇ ਡਿਪੂ ’ਤੇ ਗਰੀਬ ਲੋਕਾਂ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀ ਮੁਫ਼ਤ ਕਣਕ ਵੰਡਣ ਦੀ ਸ਼ੁਰੂਆਤ ਕਰਵਾਉਂਦੇ ਹੋਏ ਕੀਤਾ।
ਇਸ ਮੌਕੇ ਪਿੰਡ ਦੇ ਸਰਪੰਚ ਜਗਜੀਤ ਸਿੰਘ ਨੇ ਆਖਿਆ ਕਿ ਹਲਕਾ ਵਿਧਾਇਕ ਰਜਨੀਸ਼ ਦਹੀਆ ਦੇ ਨਿਰਦੇਸ਼ਾਂ ’ਤੇ ਕੇਂਦਰ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਮੁਫ਼ਤ ਕਣਕ ਬਿਨਾਂ ਕਿਸੇ ਭੇਦਭਾਵ ਦੇ ਵੰਡੀ ਜਾ ਰਹੀ ਹੈ। ਇਸ ਮੌਕੇ ਡਿਪੂ ਹੋਲਡਰ ਕੁਲਬੀਰ ਸਿੰਘ ਸਾਮਾ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਪਰਚੀ ਕੱਟਣ ਦੇ ਨਾਲ ਹੀ ਲੋਕਾਂ ਨੂੰ ਕਣਕ ਵੰਡੀ ਜਾ ਰਹੀ ਹੈ, ਉੱਥੇ ਜਿਨ੍ਹਾਂ ਲੋਕਾਂ ਦੀ ਕੇ. ਵਾਈ. ਸੀ. ਨਹੀਂ ਹੋਈ ਸੀ, ਉਹ ਵੀ ਨਾਲ ਦੀ ਨਾਲ ਹੀ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਲਾਭਪਾਤਰੀ ਨੂੰ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਨੰਬਰਦਾਰ ਭਗਵਾਨ ਸਿੰਘ ਸਾਮਾ, ਦਰਸ਼ਨ ਸਿੰਘ ਫੌਰਮੈਨ ਆਦਿ ਹਾਜ਼ਰ ਸਨ।
ਸੰਜੇ ਦੱਤ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕੀਤੀ ਮੁਲਾਕਾਤ
NEXT STORY