ਮੋਹਾਲੀ/ਕੁਰੂਕਸ਼ੇਤਰ (ਧਮੀਜਾ) : ਮੋਹਾਲੀ ਦੇ ਨਵਾਂਗਰਾਓਂ ਦੇ ਪ੍ਰਾਪਰਟੀ ਡੀਲਰ ਸੰਦੀਪ ਸਿੰਘ ਦੇ ਕਤਲ ਕਾਂਡ ਵਿਚ ਪੁਲਸ ਨੇ ਚੰਡੀਗੜ੍ਹ ਪੁਲਸ ਦੇ ਕਾਂਸਟੇਬਲ ਅਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੁਲਜ਼ਮ ਕਾਂਸਟੇਬਲ ਮਨਜੀਤ ਨਿਵਾਸੀ ਖੇੜੀ ਰਾਜੂ ਸਿੰਘ, ਜ਼ਿਲ੍ਹਾ ਪਟਿਆਲਾ (ਪੰਜਾਬ) ਦਾ ਪੁਲਸ ਵਿਭਾਗ ਵਿਚ ਰਿਕਾਰਡ ਖ਼ਰਾਬ ਸੀ। ਇੰਨਾ ਹੀ ਨਹੀਂ ਰਿਕਾਰਡ ਠੀਕ ਨਾ ਹੋਣ ਕਾਰਨ ਉੱਚ ਅਧਿਕਾਰੀਆਂ ਨੇ ਉਸ ਦੀਆਂ 18 ਇੰਕਰੀਮੈਂਟ ਵੀ ਰੋਕੀਆਂ ਹੋਈਆਂ ਸਨ। ਰਿਕਾਰਡ ਠੀਕ ਕਰਵਾਉਣ ਲਈ ਉਸ ਨੇ ਪ੍ਰਾਪਰਟੀ ਡੀਲਰ ਸੰਦੀਪ ਨੂੰ ਡੇਢ ਸਾਲ ਪਹਿਲਾਂ 10 ਲੱਖ ਰੁਪਏ ਦਿੱਤੇ ਸਨ। ਰਿਕਾਰਡ ਠੀਕ ਨਹੀਂ ਹੋਇਆ ਅਤੇ ਰਕਮ ਵੀ ਵਾਪਸ ਨਹੀਂ ਮਿਲੀ ਤਾਂ ਯੋਜਨਾਬੱਧ ਤਰੀਕੇ ਨਾਲ ਪ੍ਰਾਪਰਟੀ ਡੀਲਰ ਨੂੰ ਦੇਵੀਗੜ੍ਹ (ਪੰਜਾਬ) ਬੁਲਾ ਕੇ ਪਹਿਲਾਂ ਤਾਂ ਉਸ ਨੂੰ ਅਗਵਾ ਕੀਤਾ ਅਤੇ ਫਿਰ 23 ਜੂਨ ਦੀ ਰਾਤ ਪਿਹੋਵਾ ਵਿਚ ਬੋਧਨੀ ਨਹਿਰ ਦੇ ਕੋਲ ਡੀਲਰ ਦੀ ਹੀ ਲਾਇਸੈਂਸੀ ਰਿਵਾਲਵਰ ਨਾਲ 4 ਗੋਲ਼ੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਕਾਰਾਂ ਦੀ ਰੇਸ ਦੌਰਾਨ ਰਾਏਕੋਟ ’ਚ ਵਾਪਰਿਆ ਵੱਡਾ ਹਾਦਸਾ, ਵੇਖਦੇ ਹੀ ਵੇਖਦੇ ਵਿੱਛ ਗਏ ਸੱਥਰ (ਤਸਵੀਰਾਂ)
21 ਜੂਨ ਨੂੰ ਫ਼ੋਨ ਕਰ ਕੇ ਬੁਲਾਇਆ
ਕੁਰੂਕਸ਼ੇਤਰ ਦੇ ਐਂਟੀ ਨਾਰਕੋਟਿਕ ਸੈੱਲ ਨੇ ਮਨਜੀਤ ਸਿੰਘ ਦੇ ਸਾਥੀ ਪ੍ਰਦੀਪ ਅਤੇ ਸੁਖਪਾਲ ਨਿਵਾਸੀ ਜ਼ਿਲ੍ਹਾ ਪਟਿਆਲਾ (ਪੰਜਾਬ) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉੱਪ-ਪੁਲਸ ਕਪਤਾਨ (ਕ੍ਰਾਈਮ) ਨਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੀ 22 ਜੂਨ ਨੂੰ ਕੁਲਦੀਪ ਕੌਰ ਨਿਵਾਸੀ ਜ਼ਿਲ੍ਹਾ ਮੋਹਾਲੀ ਨੇ ਥਾਣਾ ਸਦਰ ਪਿਹੋਵਾ ਪੁਲਸ ਨੂੰ ਦੱਸਿਆ ਸੀ ਕਿ ਉਹ ਪਤੀ ਸੰਦੀਪ ਸਿੰਘ ਨਿਵਾਸੀ ਜ਼ਿਲ੍ਹਾ ਫਿਰੋਜ਼ਪੁਰ ਨਾਲ 2008 ਤੋਂ ਮੋਹਾਲੀ ਵਿਚ ਰਹਿ ਰਹੀ ਹੈ। ਉਸ ਦਾ ਪਤੀ ਪਿੰਡ ਵਿਚ ਖੇਤੀਬਾੜੀ ਦੇ ਨਾਲ ਆੜ੍ਹਤ ਦੀ ਦੁਕਾਨ ਅਤੇ ਮੋਹਾਲੀ ਦੇ ਨਵਾਂਗਰਾਓਂ ਵਿਚ ਪ੍ਰਾਪਰਟੀ ਡੀਲਰ ਦਾ ਵੀ ਕੰਮ ਕਰਦਾ ਸੀ। 21 ਜੂਨ, 2021 ਨੂੰ ਉਸ ਦੇ ਪਤੀ ਨੂੰ ਦੋਸਤ ਮਨਜੀਤ ਦਾ ਫ਼ੋਨ ਆਇਆ। ਉਸ ਦੇ ਪਤੀ ਨੇ ਉਸ ਨੂੰ ਕਿਹਾ ਕਿ ਉਹ ਮਨਜੀਤ ਤੋਂ ਪੇਮੈਂਟ ਲੈਣ ਜਾ ਰਿਹਾ ਹੈ। 23 ਜੂਨ ਨੂੰ ਉਸ ਦੀ ਉਸ ਦੇ ਪਤੀ ਨਾਲ ਫ਼ੋਨ ’ਤੇ ਗੱਲਬਾਤ ਹੋਈ।
ਇਹ ਵੀ ਪੜ੍ਹੋ : ਮੁਕਤਸਰ : ਇਕ ਪਾਸੇ ਪਈ ਸੀ ਮਾਂ ਦੀ ਲਾਸ਼, ਦੂਜੇ ਪਾਸੇ ਛਿੱਤਰੋਂ-ਛਿੱਤਰੀਂ ਹੋ ਰਹੇ ਸੀ ਨੂੰਹਾਂ-ਪੁੱਤ
ਮੁਲਜ਼ਮ ਨੇ ਕਿਹਾ ਸੀ, ਉਹ ਤਾਂ ਪਿਛਲੇ ਕੱਲ੍ਹ ਹੀ ਚਲਾ ਗਿਆ ਸੀ
24 ਜੂਨ ਨੂੰ ਜਦੋਂ ਉਸ ਦਾ ਪਤੀ ਘਰ ਨਹੀਂ ਪਹੁੰਚਿਆ ਤਾਂ ਉਸ ਨੇ ਮਨਜੀਤ ਨੂੰ ਫ਼ੋਨ ਕਰ ਕੇ ਪਤੀ ਸਬੰਧੀ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸੰਦੀਪ ਤਾਂ 23 ਜੂਨ ਨੂੰ 7 ਵਜੇ ਸ਼ਾਮ ਹੀ ਚਲਾ ਗਿਆ ਸੀ। ਉਸ ਤੋਂ ਬਾਅਦ ਉਸ ਦਾ ਕੋਈ ਸੰਪਰਕ ਨਹੀਂ ਹੋਇਆ। ਕੁਝ ਸਮਾਂ ਬਾਅਦ ਸੰਦੀਪ ਦੀ ਪਤਨੀ ਨੂੰ ਫ਼ੋਨ ਆਇਆ ਕਿ ਉਸ ਦਾ ਪਤੀ ਪਿੰਡ ਬੋਧਨੀ ਨਹਿਰ ਦੇ ਕੋਲ ਗੱਡੀ ਵਿਚ ਮ੍ਰਿਤਕ ਪਿਆ ਹੈ। ਉਹ ਆਪਣੇ ਪਰਿਵਾਰ ਵਾਲਿਆਂ ਨਾਲ ਮੌਕੇ ’ਤੇ ਪਹੁੰਚੀ। ਪਤਨੀ ਦੇ ਬਿਆਨ ’ਤੇ ਥਾਣਾ ਸਦਰ ਪਿਹੋਵਾ ਵਿਚ ਮਾਮਲਾ ਦਰਜ ਕਰ ਕੇ ਜਾਂਚ ਪ੍ਰਬੰਧਕ ਥਾਣਾ ਸਦਰ ਪਿਹੋਵਾ ਉੱਪ-ਨਿਰੀਖਕ ਸਤੀਸ਼ ਕੁਮਾਰ ਵੱਲੋਂ ਖੁਦ ਕੀਤੀ ਗਈ। ਮਾਮਲੇ ਦੀ ਜਾਂਚ ਬਾਅਦ ਵਿਚ ਐਂਟੀ ਨਾਰਕੋਟਿਕ ਸੈੱਲ ਨੂੰ ਸੌਂਪੀ ਗਈ। 26 ਜੂਨ ਨੂੰ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਮਨਦੀਪ ਸਿੰਘ ਦੇ ਨਿਰਦੇਸ਼ ’ਤੇ ਟੀਮ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਮੁਲਜ਼ਮ ਮਨਜੀਤ ਸਿੰਘ, ਪ੍ਰਦੀਪ ਅਤੇ ਸੁਖਪਾਲ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਵਾਪਰੇ ਹਾਦਸੇ ’ਚ ਸਵਾ ਸਾਲ ਦੀ ਬੱਚੀ ਦਾ ਸਿਰ ਧੜ ਤੋਂ ਹੋਇਆ ਵੱਖ, ਦੇਖਣ ਵਾਲਿਆਂ ਦੇ ਕੰਬੇ ਦਿਲ
ਮਾਰਨ ਤੋਂ ਬਾਅਦ ਦੂਜੀ ਗੱਡੀ ’ਚ ਬਿਠਾ ਕੇ ਹੋਏ ਫਰਾਰ
ਪੁਲਸ ਪੁੱਛਗਿੱਛ ਵਿਚ ਮੁਲਜ਼ਮ ਮਨਜੀਤ ਸਿੰਘ ਨੇ ਦੱਸਿਆ ਕਿ ਸੰਦੀਪ ਨੇ ਆਪਣੀ ਉੱਚੀ ਪਹੁੰਚ ਦੱਸ ਕੇ ਕਿਹਾ ਸੀ ਕਿ ਉਹ ਉਸ ਦਾ ਸਾਰਾ ਰਿਕਾਰਡ ਠੀਕ ਕਰਵਾ ਦੇਵੇਗਾ, ਜਿਸ ਦੇ ਬਦਲੇ ਉਸ ਨੇ ਉਸ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ। ਡੇਢ ਸਾਲ ਪਹਿਲਾਂ ਉਸ ਨੇ ਸੰਦੀਪ ਨੂੰ ਰੁਪਏ ਦੇ ਦਿੱਤੇ ਸਨ ਪਰ ਉਸ ਨੇ ਨਾ ਤਾਂ ਉਸ ਦਾ ਰਿਕਾਰਡ ਠੀਕ ਕਰਵਾਇਆ, ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਇਸ ਤੋਂ ਬਾਅਦ ਉਸ ਨੇ ਸਾਥੀਆਂ ਨਾਲ ਯੋਜਨਾਬੱਧ ਤਰੀਕੇ ਨਾਲ ਸੰਦੀਪ ਨੂੰ ਦੇਵੀਗੜ੍ਹ ਮਿਲਣ ਬੁਲਾਇਆ ਅਤੇ ਦੇਵੀਗੜ੍ਹ ਵਿਚ ਇਕ ਕਿਰਾਏ ਦੇ ਮਕਾਨ ਵਿਚ ਬੰਧੀ ਬਣਾ ਕੇ ਉਸ ਤੋਂ ਉਸਦਾ ਫ਼ੋਨ ਅਤੇ ਲਾਇਸੈਂਸੀ ਰਿਵਾਲਵਰ ਖੋਹ ਲਈ।
ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਫੇਸਬੁੱਕ ’ਤੇ ਸ਼ੇਅਰ ਕੀਤੀ ਅਕਾਲੀ ਆਗੂ ਵਲੋਂ ਬਣਾਈ ਵੀਡੀਓ, ਨਿਸ਼ਾਨੇ ’ਤੇ ਮਨਪ੍ਰੀਤ ਬਾਦਲ
ਉਹ ਯੋਜਨਾਬੱਧ ਤਰੀਕੇ ਨਾਲ ਉਸ ਦੀ ਲੋਕੇਸ਼ਨ ਪਿਹੋਵੇ ਦੇ ਏਰੀਆ ਵਿਚ ਦਿਖਾਉਣ ਲਈ 2 ਦਿਨ ਲਗਾਤਾਰ ਉਸ ਦਾ ਫੋਨ ਲੈ ਕੇ ਪਿਹੋਵਾ ਏਰੀਏ ਵਿਚ ਘੁੰਮਦਾ ਰਿਹਾ। ਇਸ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਨਾਲ ਯੋਜਨਾਬੱਧ ਤਰੀਕੇ ਨਾਲ 23-24 ਦੀ ਰਾਤ ਨੂੰ ਬੋਧਨੀ ਨਹਿਰ ਦੇ ਕੋਲ ਇਕ ਸੁੰਨਸਾਨ ਜਗ੍ਹਾ ’ਤੇ ਸੰਦੀਪ ਨੂੰ ਉਸੇ ਦੀ ਲਾਇਸੈਂਸੀ ਰਿਵਾਲਵਰ ਨਾਲ 4 ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਤੋਂ ਬਾਅਦ ਉਨ੍ਹਾਂ ਨੇ ਰਿਵਾਲਵਰ ਅਤੇ ਮੋਬਾਇਲ ਫ਼ੋਨ ਮ੍ਰਿਤਕ ਸੰਦੀਪ ਸਿੰਘ ਕੋਲ ਗੱਡੀ ਵਿਚ ਹੀ ਰੱਖ ਦਿੱਤਾ ਅਤੇ ਦੂਜੀ ਗੱਡੀ ਵਿਚ ਬੈਠ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਮੁੰਡੇ ਨੇ ਆਸਟ੍ਰੇਲੀਆ ’ਚ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਗੌਰੀ ਮੇਮ ਵੀ ਹੋਈ ਮੁਰੀਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜਲੰਧਰ: ਕਪੂਰਥਲਾ ਚੌਂਕ ਨੇੜੇ 2 ਸਾਲ ਪਹਿਲਾਂ ਹੋਏ ਮਰਡਰ ਕੇਸ ਨਾਲ ਜੁੜੇ ਸੁਖਮੀਤ ਡਿਪਟੀ ਕਤਲ ਕਾਂਡ ਦੇ ਤਾਰ
NEXT STORY