ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਦੀ ਸ਼ਿਵਾ ਇਨਕਲੇਵ ਕਾਲੋਨੀ ’ਚ ਪ੍ਰਾਪਰਟੀ ਡੀਲਰ ਦੇ ਘਰ ਵੜ ਕੇ ਜਾਨਲੇਵਾ ਹਮਲੇ ਦੇ ਮਾਮਲੇ ’ਚ ਪੁਲਸ ਨੇ ਪਰਚਾ ਦਰਜ ਕੀਤਾ ਹੈ। ਹਮਲੇ ’ਚ ਪ੍ਰਾਪਰਟੀ ਡੀਲਰ ਬਲਰਾਜ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਹਮਲਾਵਰਾਂ ਨੇ ਮਾਤਾ-ਪਿਤਾ ਨਾਲ ਵੀ ਮਾਰਕੁੱਟ ਕੀਤੀ। ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮੁੱਖ ਮੁਲਜ਼ਮ ਗੁਰਵਿੰਦਰ ਸਿੰਘ ਉਰਫ਼ ਗੁਰੀ ਤੇ 3-4 ਅਣਪਛਾਤੇ ਸਾਥੀਆਂ ਨੂੰ ਨਾਮਜ਼ਦ ਕੀਤਾ ਹੈ। ਜ਼ਖ਼ਮੀ ਬਲਰਾਜ ਕੁਮਾਰ ਨੂੰ ਗੁਆਂਢੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਢਕੌਲੀ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਕੀਤਾ ਗਿਆ। ਪੀੜਤ ਮੁਤਾਬਕ ਹਮਲੇ ਦੀ ਵਜ੍ਹਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲ ਰਹੀ ਰੰਜਿਸ਼ ਹੈ।
ਪੀੜਤ ਬਲਰਾਜ ਕੁਮਾਰ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ 16 ਦਸੰਬਰ ਸ਼ਾਮ ਨੂੰ ਗੁਰੀ ਸਾਥੀਆਂ ਸਮੇਤ ਉਸਦੇ ਘਰ ’ਚ ਜ਼ਬਰਦਸਤੀ ਵੜ ਆਇਆ। ਦੋਸ਼ ਹੈ ਕਿ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਪਿਤਾ ਦਾ ਮੋਬਾਈਲ ਖੋਹ ਲਿਆ ਤੇ ਬਲਰਾਜ ਬਾਰੇ ਪੁੱਛਗਿੱਛ ਸ਼ੁਰੂ ਕੀਤੀ। ਇਸ ਤੋਂ ਬਾਅਦ ਉਹ ਬੈੱਡਰੂਮ ’ਚ ਵੜ ਗਏ ਤੇ ਬਲਰਾਜ ਕੁਮਾਰ ’ਤੇ ਤਲਵਾਰ, ਕਿਰਪਾਨ ਤੇ ਗੰਡਾਸੀ ਨਾਲ ਲਗਾਤਾਰ ਵਾਰ ਕੀਤੇ। ਹਮਲੇ ਦੌਰਾਨ ਬਲਰਾ ਨੂੰ ਗੰਭੀਰ ਚੋਟਾਂ ਆਈਆਂ। ਜਦੋਂ ਸ਼ੋਰ ਸੁਣ ਕੇ ਮਾਤਾ-ਪਿਤਾ ਬਚਾਅ ਲਈ ਆਏ ਤਾਂ ਹਮਲਾਵਰਾਂ ਨੇ ਉਨ੍ਹਾਂ ਨਾਲ ਮਾਰਕੁੱਟ ਕੀਤੀ। ਰੌਲਾ ਸੁਣ ਕੇ ਜਦੋਂ ਨੇੜਲੇ ਲੋਕ ਇਕੱਠੇ ਹੋਣ ਲੱਗੇ ਤੇ ਭੀੜ ਵਧੀ ਤਾਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਭੱਜਦੇ ਸਮੇਂ ਮੁਲਜ਼ਮਾਂ ਦੀ ਪੱਗ ਤੇ ਕਿਰਪਾਨ ਦੀ ਮਿਆਨ ਘਰ ਦੇ ਵਿਹੜੇ ’ਚ ਡਿੱਗ ਗਈ। ਇਸ ਨੂੰ ਪੁਲਸ ਨੇ ਕਬਜ਼ੇ ’ਚ ਲੈ ਕੇ ਸਬੂਤ ਵਜੋਂ ਜ਼ਬਤ ਕੀਤਾ।
ਪੰਜਾਬ 'ਚ ਸੰਘਣੀ ਧੁੰਦ, ਵਿਜ਼ੀਬਿਲਟੀ ਜ਼ੀਰੋ, ਅੰਮ੍ਰਿਤਸਰ ਏਅਰਪੋਰਟ 'ਤੇ ਕਈ ਫਲਾਈਟਾਂ ਰੱਦ
NEXT STORY