ਲੁਧਿਆਣਾ(ਹਿਤੇਸ਼)-ਨਗਰ ਨਿਗਮਾਂ ਦਾ ਖਾਲੀ ਖਜ਼ਾਨਾ ਭਰਨ ਲਈ ਪੰਜਾਬ ਸਰਕਾਰ ਨੇ ਬਕਾਇਆ ਪ੍ਰਾਪਰਟੀ ਟੈਕਸ 'ਤੇ ਜੋ ਵਿਆਜ ਪੈਨਲਟੀ ਮੁਆਫ ਕਰਨ ਦਾ ਫੈਸਲਾ ਲਿਆ ਹੈ, ਉਸ ਦੇ ਤਹਿਤ ਪਹਿਲੇ ਹਫਤੇ ਕਰੀਬ 1700 ਲੋਕਾਂ ਨੇ 20 ਲੱਖ ਤੋਂ ਜ਼ਿਆਦਾ ਦਾ ਬਕਾਇਆ ਟੈਕਸ ਜਮ੍ਹਾ ਕਰਵਾ ਦਿੱਤਾ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਸਰਕਾਰ ਵੱਲੋਂ ਸਤੰਬਰ ਤੱਕ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਵਾਲਿਆਂ ਦੀ ਰਿਬੇਟ ਖਤਮ ਕਰ ਦਿੱਤੀ ਜਾਂਦੀ ਹੈ, ਜਦੋਂਕਿ ਮਾਰਚ ਤੋਂ ਬਾਅਦ ਟੈਕਸ ਜਮ੍ਹਾ ਕਰਵਾਉਣ ਵਾਲਿਆਂ 'ਤੇ ਹਰ ਸਾਲ ਦੇ ਹਿਸਾਬ ਨਾਲ 18 ਫੀਸਦੀ ਵਿਆਜ ਅਤੇ 20 ਫੀਸਦੀ ਪੈਨਲਟੀ ਲਾਈ ਜਾਂਦੀ ਹੈ। ਇਸ ਦੇ ਬਾਵਜੂਦ ਹਰ ਸਾਲ ਰਿਟਰਨ ਜਮ੍ਹਾ ਕਰਵਾਉਣ ਵਾਲਿਆਂ ਦੀ ਗਿਣਤੀ ਘੱਟ ਹੋ ਰਹੀ ਹੈ ਅਤੇ ਡਿਫਾਲਟਰਾਂ ਦੇ ਨਾਲ ਬਕਾਇਆ ਟੈਕਸ ਦਾ ਅੰਕੜਾ ਵਧਦਾ ਜਾ ਰਿਹਾ ਹੈ, ਜਿਸ ਦਾ ਅਸਰ ਵਿਕਾਸ ਕਾਰਜਾਂ ਤੋਂ ਇਲਾਵਾ ਨਿਗਮ ਦੇ ਰੁਟੀਨ ਖਰਚੇ ਵੀ ਠੱਪ ਹੋਣ ਦੇ ਰੂਪ ਵਿਚ ਸਾਹਮਣੇ ਆਉਣ ਲੱਗੇ ਹਨ। ਇਸ ਦੇ ਮੱਦੇਨਜ਼ਰ ਹਾਊਸ ਟੈਕਸ ਦੀ ਤਰਜ਼ 'ਤੇ ਵਿਆਜ ਪੈਨਲਟੀ ਮੁਆਫ ਕਰਨ ਦੀ ਮੰਗ ਉੱਠੀ ਤਾਂ ਸਰਕਾਰ ਨੇ 5 ਅਗਸਤ ਨੂੰ ਕੈਬਨਿਟ ਮੀਟਿੰਗ ਵਿਚ ਪ੍ਰਸਤਾਵ ਪਾਸ ਕਰ ਦਿੱਤਾ ਪਰ ਨੋਟੀਫਿਕੇਸ਼ਨ 16 ਅਕਤੂਬਰ ਨੂੰ ਜਾ ਕੇ ਜਾਰੀ ਹੋਇਆ, ਜਿਸ ਤੋਂ ਬਾਅਦ ਲੋਕ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਲਈ ਅੱਗੇ ਆਉਣ ਲੱਗੇ ਹਨ। ਇਸ ਦੇ ਤਹਿਤ ਪਹਿਲੇ ਹਫਤੇ ਵਿਚ ਕਰੀਬ 1700 ਲੋਕਾਂ ਨੇ 20 ਲੱਖ ਤੋਂ ਜ਼ਿਆਦਾ ਦਾ ਬਕਾਇਆ ਟੈਕਸ ਜਮ੍ਹਾ ਕਰਵਾ ਦਿੱਤਾ ਹੈ।
ਐੱਸ. ਐੱਮ. ਐੱਸ. ਭੇਜਣ ਤੋਂ ਇਲਾਵਾ ਆਊਟਡੋਰ ਇਸ਼ਤਿਹਾਰਬਾਜ਼ੀ ਰਾਹੀਂ ਹੋਵੇਗਾ ਪ੍ਰਚਾਰ
ਨਿਗਮ ਵੱਲੋਂ ਸਮੇਂ-ਸਮੇਂ 'ਤੇ ਉਨ੍ਹਾਂ ਲੋਕਾਂ ਨੂੰ ਐੱਸ. ਐੱਮ. ਐੱਸ. ਭੇਜ ਕੇ ਟੈਕਸ ਜਮ੍ਹਾ ਕਰਵਾਉਣ ਲਈ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਇਕ ਵਾਰ ਤੋਂ ਬਾਅਦ ਜਾਂ ਰੈਗੂਲਰ ਪ੍ਰਾਪਰਟੀ ਟੈਕਸ ਦੀ ਰਿਟਰਨ ਨਹੀਂ ਭਰੀ। ਅਜਿਹੇ ਲੋਕਾਂ ਨੂੰ ਹੁਣ ਵਿਆਜ ਪੈਨਲਟੀ ਮੁਆਫੀ ਦੀ ਜਾਣਕਾਰੀ ਦਿੰਦੇ ਹੋਏ ਆਨਲਾਈਨ ਟੈਕਸ ਭਰਨ ਲਈ ਲਿੰਕ ਦੇ ਨਾਲ ਐੱਸ. ਐੱਮ. ਐੱਸ. ਤਾਂ ਭੇਜਿਆ ਹੀ ਜਾਵੇਗਾ। ਯੂਨੀਪੋਲਾਂ 'ਤੇ ਆਊਟਡੋਰ ਇਸ਼ਤਿਹਾਰਬਾਜ਼ੀ ਰਾਹੀਂ ਵੀ ਸਰਕਾਰ ਦੀ ਸਕੀਮ ਦਾ ਪ੍ਰਚਾਰ ਕੀਤਾ ਜਾਵੇਗਾ।
ਨਾਨ-ਰਿਕਵਰੇਬਲ ਯੂਨਿਟਾਂ ਦੀ ਹੋਵੇਗੀ ਕ੍ਰਾਸ ਚੈਕਿੰਗ
ਨਿਗਮ ਨੇ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਨੂੰ ਸਰਕਾਰ ਦੀ ਵਿਆਜ ਪੈਨਲਟੀ ਮੁਆਫ ਕਰਨ ਸਬੰਧੀ ਸਕੀਮ ਦੀ ਜਾਣਕਾਰੀ ਦਿੰਦੇ ਹੋਏ ਰਿਟਰਨ ਜਮ੍ਹਾ ਕਰਵਾਉਣ ਲਈ ਜਾਗਰੂਕ ਕਰਨ ਲਈ ਟੀਮਾਂ ਬਣਾ ਕੇ ਡੋਰ-ਟੂ-ਡੋਰ ਭੇਜਣ ਦਾ ਫੈਸਲਾ ਕੀਤਾ ਹੈ, ਜਿਸ ਦੀ ਸ਼ੁਰੂਆਤ ਜ਼ੋਨ ਸੀ ਤੋਂ ਹੋਵੇਗੀ। ਇਨ੍ਹਾਂ ਟੀਮਾਂ ਨੂੰ ਅਜਿਹੇ ਯੂਨਿਟਾਂ ਦੀਆਂ ਵੀ ਲਿਸਟਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਪਹਿਲਾਂ ਲਾਕ, ਕੋਰਟ ਕੇਸ ਅਤੇ ਟ੍ਰੇਸ ਨਾ ਹੋਣ ਕਾਰਨ ਨਾਨ-ਰਿਕਵਰੇਬਲ ਕੈਟਾਗਰੀ ਵਿਚ ਸ਼ਾਮਲ ਕੀਤਾ ਗਿਆ ਸੀ, ਹੁਣ ਉਨ੍ਹਾਂ ਦੀ ਕ੍ਰਾਸ ਚੈਕਿੰਗ ਕੀਤੀ ਜਾਵੇਗੀ।
ਨਸ਼ਾ ਵਿਕਣਾ ਨਹੀਂ ਰੋਕ ਸਕੀ ਪੁਲਸ, ਦਰੇਸੀ ਨਿਵਾਸੀਆਂ ਨੇ ਕੀਤਾ ਰੋਡ ਜਾਮ
NEXT STORY