ਲੁਧਿਆਣਾ(ਹਿਤੇਸ਼)-ਪ੍ਰਾਪਰਟੀ ਟੈਕਸ ਦੇ ਬਕਾਇਆ ਬਿੱਲ ਭਰਨ ਵਾਲਿਆਂ ਨੂੰ ਸਰਕਾਰ ਵਲੋਂ ਵਿਆਜ-ਪੈਨਲਟੀ ਮੁਆਫ ਕਰਨ ਸਮੇਤ ਦਿੱਤੀ ਗਈ 10 ਫੀਸਦੀ ਰਿਬੇਟ ਦੀ ਸੁਵਿਧਾ ਸੋਮਵਾਰ ਰਾਤ ਨੂੰ 12 ਵਜੇ ਖਤਮ ਹੋ ਗਈ। ਹੁਣ ਮੰਗਲਵਾਰ ਤੋਂ ਅਗਲੇ ਤਿੰਨ ਮਹੀਨਿਆਂ ਤੱਕ ਪੁਰਾਣੇ ਬਕਾਇਆ ਟੈਕਸ ਦੀ ਰਿਟਰਨ ਜਮ੍ਹਾ ਕਰਵਾਉਣ ਵਾਲਿਆਂ ਨੂੰ ਵਿਆਜ-ਪੈਨਲਟੀ ਤਾਂ ਨਹੀਂ ਲੱਗੇਗੀ ਪਰ 10 ਫੀਸਦੀ ਵਾਧੂ ਚਾਰਜਿਜ਼ ਜ਼ਰੂਰ ਦੇਣੇ ਹੋਣਗੇ। ਇਸ ਦੀ ਸੂਚਨਾ ਮਿਲਣ 'ਤੇ ਲੋਕਾਂ ਨੇ ਸੋਮਵਾਰ ਸਵੇਰੇ ਹੀ ਨਗਰ ਨਿਗਮ ਆਫਿਸ ਦਾ ਰੁਖ ਕਰ ਲਿਆ ਅਤੇ ਦੇਰ ਸ਼ਾਮ ਤੱਕ ਸੁਵਿਧਾ ਸੈਂਟਰ 'ਚ ਟੈਕਸ ਜਮ੍ਹਾ ਕਰਵਾਉਣ ਵਾਲਿਆਂ ਦੀ ਭੀੜ ਲੱਗੀ ਰਹੀ, ਜਿਨ੍ਹਾਂ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਕਈ ਜਗ੍ਹਾ ਮੁਲਾਜ਼ਮਾਂ ਨੇ ਮੈਨੂਅਲ ਰਸੀਦਾਂ ਕੱਟ ਕੇ ਵੀ ਟੈਕਸ ਜਮ੍ਹਾ ਕੀਤਾ।
ਮੌਕੇ 'ਤੇ ਟੈਕਸ ਭਰਨ ਵਾਲਿਆਂ ਨੂੰ ਹੋਇਆ 20 ਫੀਸਦੀ ਦਾ ਫਾਇਦਾ
ਵਨ ਟਾਈਮ ਸੈਟਲਮੈਂਟ ਪਾਲਿਸੀ ਦੇ ਪਹਿਲੇ ਪੜਾਅ 'ਚ ਰਿਟਰਨ ਦਾਖਲ ਕਰਨ ਵਾਲੇ ਲਗਭਗ ਅੱਧੇ ਲੋਕ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਨੇ ਹੁਣ ਇਕ ਵਾਰ ਵੀ ਟੈਕਸ ਨਹੀਂ ਦਿੱਤਾ ਸੀ ਜਾਂ ਰੈਗੂਲਰ ਰਿਟਰਨ ਨਹੀਂ ਭਰੀ, ਜਦੋਂਕਿ ਅੱਧੇ ਲੋਕਾਂ ਨੇ ਕਰੰਟ ਫਾਇਨਾਂਸ਼ੀਅਲ ਯੀਅਰ ਦਾ ਟੈਕਸ ਭਰਿਆ ਹੈ, ਜਿਨ੍ਹਾਂ ਨੂੰ ਮਿਲਣ ਵਾਲੀ ਰਿਬੇਟ ਦੀ ਡੈੱਡਲਾਈਨ ਖਤਮ ਹੋ ਚੁੱਕੀ ਸੀ ਅਤੇ ਜਨਵਰੀ ਤੋਂ ਉਨ੍ਹਾਂ ਨੂੰ 10 ਫੀਸਦੀ ਪੈਨਲਟੀ ਲੱਗ ਰਹੀ ਸੀ। ਇਸ ਦੌਰ 'ਚ ਫਰੈੱਸ਼ ਰਿਟਰਨ ਭਰਨ 'ਤੇ 20 ਫੀਸਦੀ ਦਾ ਫਾਇਦਾ ਹੋਇਆ ਹੈ।
ਪਾਲਿਸੀ ਦੌਰਾਨ ਹੋਈ ਰਿਕਵਰੀ ਦਾ ਵੇਰਵਾ
* ਤਿੰਨ ਮਹੀਨਿਆਂ 'ਚ ਹੁਣ ਆਈਆਂ ਰਿਟਰਨਾਂ : ਲਗਭਗ 50 ਹਜ਼ਾਰ
* ਰੈਵੀਨਿਊ ਵਸੂਲੀ ਦਾ ਅਨੁਮਾਨ : ਲਗਭਗ 10 ਕਰੋੜ
* ਅੱਧੇ ਲੋਕਾਂ ਨੇ ਚੁਕਾਇਆ ਪੁਰਾਣਾ ਬਕਾਇਆ
* ਲਗਭਗ ਅੱਧੀਆਂ ਹੈ 2017-18 ਦੀਆਂ ਰਿਟਰਨਾਂ
* ਆਖਿਰੀ ਦਿਨ 6500 ਲੋਕਾਂ ਨੇ ਜਮ੍ਹਾ ਕਰਵਾਇਆ ਟੈਕਸ
* ਇਕ ਦਿਨ 'ਚ 2 ਕਰੋੜ ਦੀ ਰਿਕਵਰੀ ਦਾ ਦਾਅਵਾ
ਇਹ ਹਨ ਸਰਕਾਰ ਦੇ ਫੈਸਲੇ ਦੀਆਂ ਸ਼ਰਤਾਂ
* ਸਰਕਾਰ ਨੇ ਪਿਛਲੇ ਸਾਲ 16 ਅਕਤੂਬਰ ਨੂੰ ਲਿਆ ਸੀ ਫੈਸਲਾ
* ਤਿੰਨ ਮਹੀਨਿਆਂ ਦੇ ਲਈ ਰੱਖਿਆ ਗਿਆ ਸੀ ਪਾਲਿਸੀ ਦਾ ਪਹਿਲਾ ਪੜਾਅ
* ਵਿਆਜ-ਪੈਨਲਟੀ ਮੁਆਫ ਕਰਨ ਸਮੇਤ ਮਿਲੀ 10 ਫੀਸਦੀ ਰਿਬੇਟ
* ਹੁਣ ਤਿੰਨ ਮਹੀਨੇ ਹੋਰ ਚੱਲੇਗਾ ਪਾਲਿਸੀ ਦਾ ਦੂਜਾ ਪੜਾਅ
* ਬਕਾਇਆ ਦੇਣ 'ਤੇ ਵਿਆਜ-ਪੈਨਲਟੀ ਦੀ ਮਿਲਦੀ ਰਹੇਗੀ ਮੁਆਫੀ
* ਪੁਰਾਣੇ ਬਿੱਲ ਦੇ ਨਾਲ ਦੇਣੇ ਹੋਣਗੇ 10 ਫੀਸਦੀ ਜ਼ਿਆਦਾ
ਪੁਲਸ ਹੱਥ ਲੱਗੀ ਸਫਲਤਾ ਜਿਸਮ-ਫਰੋਸ਼ੀ ਦਾ ਅੱਡਾ ਫੜਿਆ
NEXT STORY