ਲੁਧਿਆਣਾ(ਮਹੇਸ਼)-ਜੋਧੇਵਾਲ ਪੁਲਸ ਨੇ ਸੁਭਾਸ਼ ਨਗਰ ਇਲਾਕੇ ਦੇ ਇਕ ਘਰ ਵਿਚ ਛਾਪੇਮਾਰੀ ਕਰ ਕੇ ਜਿਸਮ-ਫਰੋਸ਼ੀ ਦਾ ਇਕ ਅੱਡਾ ਫੜਿਆ ਹੈ, ਜਿਸ ਵਿਚ ਅੱਡੇ ਦੀ ਸੰਚਾਲਕਾ ਤੋਂ ਇਲਾਵਾ 3 ਔਰਤਾਂ ਅਤੇ 6 ਪੁਰਸ਼ਾਂ ਨੂੰ ਫੜਿਆ ਗਿਆ ਹੈ। ਇਨ੍ਹਾਂ ਖਿਲਾਫ ਇਮੋਰਲ ਟ੍ਰੈਫਿਕਿੰਗ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲੀ ਸੀ ਕਿ ਇਕ ਔਰਤ ਬਾਹਰੋਂ ਲੜਕੀਆਂ ਬੁਲਾ ਕੇ ਆਪਣੇ ਘਰ 'ਚ ਜਿਸਮ-ਫਰੋਸ਼ੀ ਦਾ ਅੱਡਾ ਚਲਾਉਂਦੀ ਹੈ, ਜਿਸ 'ਤੇ ਫੌਰਨ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਸੁਭਾਸ਼ ਨਗਰ ਦੇ ਸ਼ਿਸ਼ੂਪਾਲ ਸਿੰਘ, ਕੁਲਦੀਪ ਨਗਰ ਦੇ ਮੁਹੰਮਦ ਅਲੀ, ਪਿੰਡ ਢੋਲਣਵਾਲ ਦੇ ਗੁਰਦਿਆਲ ਸਿੰਘ, ਮੱਤੇਵਾੜਾ ਦੇ ਸੁਸ਼ੀਲ ਕੁਮਾਰ, ਸੁੱਚਾ ਸਿੰਘ, ਜਤਿੰਦਰ ਸਿੰਘ ਅਤੇ ਔਰਤਾਂ ਨੂੰ ਇਤਰਾਜ਼ਯੋਗ ਹਾਲਤ 'ਚ ਰੰਗੇ ਹੱਥੀਂ ਕਾਬੂ ਕੀਤਾ ਗਿਆ। ਮੌਕੇ ਤੋਂ 25 ਪੀਸ ਨਿਰੋਧ ਅਤੇ 4 ਮੋਬਾਇਲ ਫੋਨ ਵੀ ਮਿਲੇ, ਜਿਨ੍ਹਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ। ਪੁਲਸ ਦਾ ਕਹਿਣਾ ਹੈ ਕਿ ਕੇਸ ਦੀ ਛਾਣਬੀਨ ਕੀਤੀ ਜਾ ਰਹੀ ਹੈ।
ਪੰਡਤ ਖਿਲਾਫ ਵਿਆਹੁਤਾ ਨੂੰ ਬੰਦੀ ਬਣਾਉਣ ਦਾ ਦੋਸ਼
NEXT STORY