ਫਾਜ਼ਿਲਕਾ (ਨਾਗਪਾਲ) : ਥਾਣਾ ਸਿਟੀ ਫਾਜ਼ਿਲਕਾ ਪੁਲਸ ਨੇ ਛਾਪੇਮਾਰੀ ਕਰਕੇ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ 6 ਔਰਤਾਂ ਅਤੇ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਪੁਲਸ ਨੇ ਕਾਬੂ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਰੋਜ ਰਾਣੀ ਵਾਸੀ ਫਾਜ਼ਿਲਕਾ ਜੋ ਕਿ ਘਰ ’ਚ ਚਕਲਾ ਚਲਾਉਂਦੀ ਹੈ, ਜੋ ਬਾਹਰੋਂ ਲੜਕੇ ਅਤੇ ਲੜਕੀਆਂ ਨੂੰ ਬੁਲਾ ਕੇ ਆਪਣੇ ਘਰ ਅੰਦਰ ਬਣੇ ਕਮਰਿਆਂ ’ਚ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਂਦੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਇਕ ਹੋਰ ਅਹਿਮ ਫ਼ੈਸਲਾ, ਚੁੱਕਿਆ ਗਿਆ ਇਹ ਵੱਡਾ ਕਦਮ
ਇਸ ਦੇ ਘਰ ’ਚ ਹੁਣ ਵੀ ਲੜਕੇ-ਲੜਕੀਆਂਜਿਸਮ ਫਰੋਸ਼ੀ ਦਾ ਧੰਦਾ ਕਰ ਰਹੇ ਹਨ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਛਾਪੇਮਾਰੀ ਕਰਕੇ ਸਰੋਜ ਰਾਣੀ, ਰੇਖਾ, ਜਸਵਿੰਦਰ ਕੌਰ ਉਰਫ ਪਰਮਿੰਦਰ, ਆਸ਼ਾ ਰਾਣੀ, ਪ੍ਰਿਯੰਕਾ, ਸੋਨੂੰ, ਪਵਨ, ਸੁਨੀਲ, ਗੌਰਵ ਅਤੇ ਸੌਰਵ ਨੂੰ ਕਾਬੂ ਕਰ ਲਿਆ। ਜਿਸ ’ਤੇ ਪੁਲਸ ਨੇ ਉਪਰੋਕਤ ਨੂੰ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪਟਿਆਲਾ ਪੁਲਸ ਦੇ 12 ਮੁਲਾਜ਼ਮ ਮੁਅੱਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭੇਜਿਆ ਸੱਦਾ, ਜਾਣੋ ਕਦੋਂ ਹੋਵੇਗੀ ਮੀਟਿੰਗ
NEXT STORY