ਸੰਗਰੂਰ(ਬੇਦੀ)- ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਜ਼ਿਲਾ ਸੰਗਰੂਰ ਨੇ ਸੂਬਾ ਕਮੇਟੀ ਦੇ ਫੈਸਲੇ ਤਹਿਤ ਸਿਵਲ ਹਸਪਤਾਲ ਸੰਗਰੂਰ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਖਾਲੀ ਪੀਪੇ ਖੜਕਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀ ਟਾਲ-ਮਟੋਲ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣ। ਇਸ ਮੌਕੇ ਜ਼ਿਲਾ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ, ਅਮਰਜੀਤ ਸਿੰਘ, ਜੀਤ ਸਿੰਘ ਬੰਗਾ, ਸੀਤਾ ਰਾਮ, ਗੁਰਤੇਜ, ਹੰਸ ਰਾਜ, ਬਿੱਕਰ ਸਿੰਘ ਸਿਬੀਆ, ਰਮੇਸ਼ ਕੁਮਾਰ, ਦਰਬਾਰ ਸਿੰਘ, ਤਰਸੇਮ ਸਿੰਘ, ਗੁਰਮਤਿ ਸਿੰਘ, ਕੇਵਲ ਸਿੰਘ ਗੁੱਜਰਾਂ, ਗਮਦੂਰ ਸਿੰਘ, ਜਗਤਾਰ ਸਿੰਘ, ਇੰਦਰ ਸਿੰਘ ਧੂਰੀ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਮਿੱਡਾ, ਸੁਖਦੇਵ, ਬਲਦੇਵ ਹੱਥਨ ਆਦਿ ਨੇ ਸੰਬੋਧਨ ਕੀਤਾ।
ਕੀ ਹਨ ਮੰਗਾਂ
* ਡੀ. ਏ. ਦੀਆਂ ਰਹਿੰਦੀਆਂ ਕਿਸ਼ਤਾਂ ਤੇ ਬਕਾਇਆ ਤੁਰੰਤ ਦਿੱਤਾ ਜਾਵੇ।
* ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕੀਤੀ ਜਾਵੇ।
* ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ।
* ਮੁਲਾਜ਼ਮਾਂ ਦਾ ਕੇਂਦਰ ਸਰਕਾਰ ਦੀ ਤਰਜ਼ 'ਤੇ 125 ਫੀਸਦੀ ਡੀ. ਏ. ਮੁੱਢਲੀ ਤਨਖਾਹ 'ਚ ਮਰਜ ਕੀਤਾ ਜਾਵੇ।
* ਮੁਲਾਜ਼ਮਾਂ ਨੂੰ ਅੰਤ੍ਰਿਮ ਰਾਹਤ 20 ਫੀਸਦੀ ਹੋਰ ਦਿੱਤੀ ਜਾਵੇ।
* ਬਰਾਬਰ ਕੰਮ ਬਰਾਬਰ ਤਨਖਾਹ ਦਾ ਫੈਸਲਾ ਲਾਗੂ ਕੀਤਾ ਜਾਵੇ।
* ਕਰਮਚਾਰੀਆਂ ਦੀਆਂ ਵਰਦੀਆਂ ਦਾ ਬਜਟ ਜਾਰੀ ਕੀਤਾ ਜਾਵੇ।
* ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।
* ਆਸ਼ਾ ਵਰਕਰਾਂ, ਮਿਡ-ਡੇ ਮੀਲ ਤੇ ਆਂਗਣਵਾੜੀ ਵਰਕਰਾਂ ਨੂੰ ਮਿਨੀਮਮ ਵੇਜ ਮੁਤਾਬਕ ਤਨਖਾਹ ਦਿੱਤੀ ਜਾਵੇ।
* ਸੁਵਿਧਾ ਕੇਂਦਰ ਦੇ ਕੱਚੇ ਕਰਮਚਾਰੀ ਬਹਾਲ ਕੀਤੇ ਜਾਣ।
ਪੰਜਾਬ 'ਚ ਮਿਊਂਸਪਲ ਚੋਣਾਂ ਦਾ ਪ੍ਰਚਾਰ ਬੰਦ, ਚੋਣਾਂ ਭਲਕੇ
NEXT STORY