ਅਬੋਹਰ(ਸੁਨੀਲ, ਰਹੇਜਾ)—ਆਪਣੀਆਂ ਮੰਗਾਂ ਮੰਨਵਾਉਣ ਲਈ ਲੋਕ ਮੁਰਦਾਬਾਦ ਦੇ ਨਾਅਰੇ ਲਾਉਂਦੇ ਹਨ, ਅਰਥੀ ਫੂਕ ਪ੍ਰਦਰਸ਼ਨ ਕਰਦੇ ਹਨ, ਮਟਕੇ ਤੋੜਦੇ ਹਨ, ਪੁਤਲੇ ਸਾੜਦੇ ਹਨ ਪਰ ਵਿਭਾਗ ਦੇ ਲਈ ਜ਼ਿੰਦਾਬਾਦ ਦੇ ਨਾਅਰੇ ਕਦੇ ਨਹੀਂ ਲਾਉਂਦੇ ਪਰ ਇਸ ਧਾਰਨਾ ਦੇ ਬਿਲਕੁਲ ਉਲਟ ਅੱਜ ਇਕ ਬਜ਼ੁਰਗ ਨੇ ਸੀਵਰੇਜ ਬੋਰਡ ਜ਼ਿੰਦਾਬਾਦ ਦੇ ਨਾਅਰੇ ਲਾਏ ਅਤੇ ਆਪਣੀਆਂ ਮੰਗਾਂ ਮੰਨਵਾਉਣ ਲਈ ਅੱਧਾ ਨੰਗਾ ਹੋ ਕੇ ਪ੍ਰਦਰਸ਼ਨ ਕੀਤਾ। ਬਜ਼ੁਰਗ ਦਾ ਧਰਨਾ ਸਵੇਰੇ 10 ਵਜੇ ਤੋਂ ਦੁਪਹਿਰ 2.30 ਵਜੇ ਤੱਕ ਜਾਰੀ ਰਿਹਾ। ਇਸਦੇ ਬਾਅਦ ਅਧਿਕਾਰੀਆਂ ਨੇ ਉਸਦੇ ਘਰ ਦਾ ਮੌਕਾ ਦੇਖਣ ਅਤੇ ਉੁਸਦੀ ਸੀਵਰੇਜ ਪਾਣੀ ਦੀ ਸਮੱਸਿਆ ਹੱਲ ਕਰਾਉਣ ਦਾ ਭਰੋਸਾ ਦੇ ਕੇ ਉਸਦਾ ਧਰਨਾ ਸਮਾਪਤ ਕਰਾਇਆ। ਜਾਣਕਾਰੀ ਦਿੰਦੇ ਹੋਏ ਗੁਰਦਿਆਲ ਨਗਰ ਵਾਸੀ ਨੱਥੂ ਰਾਮ ਪੁੱਤਰ ਰੂਗਾ ਰਾਮ ਨੇ ਦੱਸਿਆ ਕਿ ਉਸਦੇ ਘਰ ਦੇ ਬਾਹਰ ਸੀਵਰੇਜ 7 ਮਹੀਨੀਆਂ ਤੋਂ ਜਾਮ ਹੈ। ਪਾਣੀ ਦੀ ਇਕ ਬੂੰਦ ਵੀ ਉਸਦੇ ਘਰ 'ਚ ਨਹੀਂ ਆਉਂਦੀ। ਉਹ ਅਤੇ ਉਸਦੀ ਪਤਨੀ ਬਜ਼ੁਰਗ ਹਨ, ਇਸ ਲਈ ਉਨ੍ਹਾਂ ਨੂੰ ਦੂਰ ਤੋਂ ਪਾਣੀ ਭਰ ਕੇ ਲਿਆਉਣ ਵਿਚ ਪ੍ਰੇਸ਼ਾਨੀ ਹੁੰਦੀ ਹੈ। ਉਸਨੇ ਦੱਸਿਆ ਕਿ ਕਈ ਵਾਰ ਅਧਿਕਾਰੀਆਂ ਨੂੰ ਮਿਲਿਆ, ਜੂਨੀਅਰ ਇੰਜੀਨੀਅਰ ਨੂੰ ਮਿਲਿਆ, ਸਹਾਇਕ ਕਾਰਜਕਾਰੀ ਇੰਜੀਨੀਅਰ ਨੂੰ ਮਿਲਿਆ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਬਲਕਿ ਅਧਿਕਾਰੀ ਉਸ 'ਤੇ ਆਪਣਾ ਕੁਨੈਕਸ਼ਨ ਕਟਵਾਉਣ ਦਾ ਦਬਾਅ ਬਣਾਉਂਦੇ ਹਨ ਪਰ ਉਸਨੇ ਸੀਵਰੇਜ ਪਾਣੀ ਦਾ ਐਡਵਾਂਸ ਬਿੱਲ ਭਰਿਆ ਹੋਇਆ ਹੈ ਅਤੇ ਉਹ ਕਿਸੇ ਕੀਮਤ 'ਤੇ ਆਪਣਾ ਕੁਨੈਕਸ਼ਨ ਨਹੀਂ ਕਟਵਾਏਗਾ। ਉਸਨੇ ਦੱਸਿਆ ਕਿ ਉਸਦੇ ਮੁਹੱਲੇ ਵਿਚ ਸੀਵਰੇਜ ਹੋਲ ਛੋਟਾ ਹੈ, ਜਿਸ ਕਾਰਨ ਆਏ ਦਿਨ ਓਵਰਫਲੋਅ ਦੀ ਸਮੱਸਿਆ ਆਉਂਦੀ ਹੈ। ਪਾਣੀ ਤਾਂ ਕਈ ਮਹੀਨੀਆਂ ਤੋਂ ਆਇਆ ਹੀ ਨਹੀਂ। ਇਸ ਲਈ ਅੱਜ ਉਸਨੇ ਗਾਂਧੀਵਾਦੀ ਤਰੀਕੇ ਨਾਲ ਅੰਦੋਲਨ ਕਰਨ ਦਾ ਮਨ ਬਣਾਇਆ ਅਤੇ ਸਵੇਰ ਤੋਂ ਭੁੱਖੇ ਪਿਆਸੇ ਰਹਿ ਕੇ ਆਪਣਾ ਅਨਸ਼ਨ ਸ਼ੁਰੂ ਕਰ ਦਿੱਤਾ। ਲਗਭਗ 4 ਘੰਟੇ ਤੱਕ ਕਿਸੇ ਨੇ ਉਸਦੀ ਸੁਣਵਾਈ ਨਹੀਂ ਕੀਤੀ।
ਕੀ ਕਹਿੰਦੇ ਨੇ ਹਰਸ਼ਰਣਜੀਤ ਸਿੰਘ
ਇਸ ਬਾਬਤ ਜਦ ਸੀਵਰੇਜ ਬੋਰਡ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਹਰਸ਼ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਗੁਰਦਿਆਲ ਨਗਰ ਵਿਚ ਨਹਿਰਬੰਦੀ ਅਤੇ ਹੋਰ ਕਾਰਨਾਂ ਕਰਕੇ ਪਾਣੀ ਦੀ ਥੋੜ੍ਹੀ ਬਹੁਤ ਪ੍ਰੇਸ਼ਾਨੀ ਹੈ ਪਰ ਸੀਵਰੇਜ ਪਾਈਪਾਂ ਬਿਲਕੁਲ ਠੀਕ ਹਨ।
ਕੀ ਕਹਿਣਾ ਹੈ ਪੂਨਮ ਸਿੰਘ ਦਾ
ਇਸ ਬਾਰੇ 'ਚ ਜਦ ਉਪਮੰਡਲ ਅਧਿਕਾਰੀ ਪੂਨਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਜ਼ੁਰਗ ਦੀ ਪੂਰੀ ਸੁਣਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਾਇਆ ਜਾਵੇਗਾ।
ਸ਼ਹੀਦ ਭਗਤ ਸਿੰਘ ਨੂੰ ਨਮਨ ਕਰਨ ਆਉਣ ਵਾਲੇ ਲੋਕਾਂ ਨੂੰ ਹੋਈ ਭਾਰੀ ਪ੍ਰੇਸ਼ਾਨੀ
NEXT STORY