ਪੱਖੋ ਕਲਾਂ(ਰਜਿੰਦਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿੰਡ ਬਦਰਾ ਵਿਖੇ ਪਿਛਲੇ ਕਈ ਦਿਨਾਂ ਤੋਂ ਬਾਰਦਾਨਾ ਨਾ ਮਿਲਣ ਕਾਰਨ ਕਿਸਾਨਾਂ ਨਾਲ ਮਿਲ ਕੇ ਖਰੀਦ ਏਜੰਸੀ ਪਨਗ੍ਰੇਨ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਬਦਰਾ ਇਕਾਈ ਦੇ ਪ੍ਰਧਾਨ ਮੁਖਤਿਆਰ ਸਿੰਘ, ਬੰਤ ਸਿੰਘ, ਜਰਨੈਲ ਸਿੰਘ, ਬਲਵੀਰ ਸਿੰਘ, ਮੇਜਰ ਸਿੰਘ, ਜ਼ਿਲਾ ਆਗੂ ਜਰਨੈਲ ਸਿੰਘ, ਕਿਸਾਨ ਪ੍ਰਤਾਪ ਸਿੰਘ, ਕਿਸਾਨ ਜਸਵਿੰਦਰ ਸਿੰਘ ਆਦਿ ਨੇ ਕਿਹਾ ਕਿ ਖਰੀਦ ਏਜੰਸੀ ਪਨਗ੍ਰੇਨ ਪਿਛਲੇ ਕਈ ਦਿਨਾਂ ਤੋਂ ਬਾਰਦਾਨਾ ਨਹੀਂ ਭੇਜ ਰਹੀ। ਇੰਸਪੈਕਟਰ ਦੇ ਲਾਰਿਆਂ ਤੋਂ ਅੱਕ ਕੇ ਅੱਜ ਖਰੀਦ ਏਜੰਸੀ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਜੇਕਰ ਆਉਣ ਵਾਲੇ ਦਿਨਾਂ ਵਿਚ ਬਾਰਦਾਨਾ ਨਹੀਂ ਆਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਕੀ ਕਹਿੰਦੇ ਨੇ ਅਧਿਕਾਰੀ
ਇਸ ਸਬੰਧੀ ਜਦੋਂ ਪਨਗ੍ਰੇਨ ਏਜੰਸੀ ਦੇ ਇੰਸਪੈਕਟਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ 3 ਵਾਰ ਫੋਨ ਕਰਨ 'ਤੇ ਵੀ ਉਨ੍ਹਾਂ ਫੋਨ ਨਹੀਂ ਚੁੱਕਿਆ।
ਜਦੋਂ ਅਸੀਂ ਪਨਗ੍ਰੇਨ ਏਜੰਸੀ ਦੇ ਜ਼ਿਲਾ ਅਫਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਅਜੇ ਤੱਕ ਕੋਈ ਸ਼ਾਰਟੇਜ ਨਹੀਂ ਆਈ। ਸਾਨੂੰ ਤੁਹਾਡੇ ਦੱਸਣ 'ਤੇ ਪਤਾ ਲੱਗਾ ਹੈ। ਕੱਲ ਨੂੰ ਖਰੀਦ ਮੰਡੀ ਬਦਰਾ ਵਿਖੇ ਬਾਰਦਾਨੇ ਦਾ ਟਰੱਕ ਪੁੱਜ ਜਾਵੇਗਾ।
ਸਿਵਲ ਹਸਪਤਾਲ 'ਚ ਪ੍ਰਧਾਨ ਮੰਤਰੀ ਮੋਦੀ ਖਿਲਾਫ ਲੱਗੇ ਨਾਅਰੇ
NEXT STORY