ਸ੍ਰੀ ਕੀਰਤਪੁਰ ਸਾਹਿਬ(ਬਾਲੀ)-ਖਾਲਸਾ ਸਪੋਰਟਸ ਐਂਡ ਕਲਚਰਲ ਕਲੱਬ ਭਟੋਲੀ ਵੱਲੋਂ ਮਾਸੂਮ ਬੱਚੀ ਨਾਲ ਹੋਏ ਜਬਰ-ਜ਼ਨਾਹ ਅਤੇ ਹੱਤਿਆ ਦੇ ਵਿਰੋਧ 'ਚ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਲਵ ਡੇਲ ਪਬਲਿਕ ਸਕੂਲ ਜਿਊਵਾਲ, ਦੇਵਕੀ ਦੇਵੀ ਮਾਡਰਨ ਅਕੈਡਮੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਸਹਿਯੋਗ ਨਾਲ ਕੱਢਿਆ ਗਿਆ। ਜੋ ਗੁ. ਕੋਟ ਸਾਹਿਬ ਤੋਂ ਸ਼ੁਰੂ ਹੋ ਕੇ ਸਥਾਨਕ ਰਾਮ ਮੰਦਰ ਚੌਕ, ਮੇਨ ਬਾਜ਼ਾਰ, ਅੰਬ ਵਾਲਾ ਚੌਕ, ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਅਤੇ ਸ਼ੀਤਲਾ ਮਾਤਾ ਮੰਦਰ ਤੋਂ ਹੁੰਦਾ ਹੋਇਆ ਵਾਪਸ ਗੁ. ਕੋਟ ਸਾਹਿਬ ਜਾ ਕੇ ਸਮਾਪਤ ਹੋਇਆ। ਇਸ ਦੌਰਾਨ ਸਕੂਲੀ ਬੱਚਿਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਪੀੜਤ ਲੜਕੀ ਨੂੰ ਇਨਸਾਫ ਦੇਣ ਲਈ ਪੋਸਟਰ ਵੀ ਚੁੱਕੇ ਹੋਏ ਸਨ। ਜਿਨ੍ਹਾਂ 'ਤੇ ਲਿਖਿਆ ਸੀ ਕਿ 'ਲੁੱਟ ਕੇ ਉਸ ਮਾਸੂਮ ਦੀ ਇੱਜ਼ਤ ਜ਼ਾਲਮੋਂ ਤੁਹਾਨੂੰ ਨੀਂਦ ਕਿਵੇਂ ਚੈਨ ਦੀ ਆਈ ਹੋਵੇਗੀ, ਤੜਫਾ ਕੇ ਨਿੱਕੀ ਜਿਹੀ ਪਰੀ ਨੂੰ ਆਪਣੀ ਘਰ ਬੈਠੀ ਧੀ ਨਾਲ ਨਜ਼ਰ ਕਿਵੇਂ ਮਿਲਾਈ ਹੋਵੇਗੀ', 'ਗਾਂ ਸੁਰੱਖਿਅਤ ਹੈ, ਹਿਰਨ ਸੁਰੱਖਿਅਤ ਹੈ, ਪ੍ਰਧਾਨ ਮੰਤਰੀ ਜੀ ਫਿਰ ਮੈਂ ਸੁਰੱਖਿਅਤ ਕਿਉਂ ਨਹੀਂ?' ਇਸ ਮੌਕੇ ਜੰਗ ਬਹਾਦਰ ਸਿੰਘ ਜੰਗੀ, ਗੁਰਮੀਤ ਸਿੰਘ ਟੀਨਾ, ਪ੍ਰਿੰਸੀਪਲ ਸੁਖਮਿੰਦਰ ਸਿੰਘ ਦੇਵਕੀ ਦੇਵੀ ਮਾਡਰਨ ਅਕੈਡਮੀ, ਨਰਿੰਦਰ ਪਾਲ ਬੱਸੀ, ਗੁਰਪ੍ਰੀਤ ਸਿੰਘ, ਐਡਵੋਕੇਟ ਵਰਿੰਦਰਵੀਰ ਸਿੰਘ, ਮਨਪ੍ਰੀਤ ਸਿੰਘ ਸ਼ੈਂਟੀ, ਅਜੈਬ ਸਿੰਘ, ਗੁਰਪ੍ਰੀਤ ਸਿੰਘ ਬਿਨੀ, ਦਲੇਰ ਸਿੰਘ, ਰਮਨ ਰਾਣਾ, ਸ਼ੈਂਪੀ, ਲਾਡੀ ਬਰੋਟਾ, ਸੁਰਿੰਦਰ ਸਿੰਘ, ਬਲਜੀਤ ਸਿੰਘ, ਐਡਵੋਕੇਟ ਰਾਜਵਿੰਦਰ ਕੌਰ, ਨਵਜੀਤ ਕੌਰ, ਸ਼ਰਨਜੀਤ ਕੌਰ, ਮੈਡਮ ਪ੍ਰੇਮ ਲੱਤਾ, ਜੋਤੀ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ।
5 ਕਿਲੋ ਚੂਰਾ-ਪੋਸਤ ਸਣੇ ਕਾਬੂ
NEXT STORY