ਲੁਧਿਆਣਾ(ਰਿਸ਼ੀ)-ਦੀਪ ਸਿੰਘ ਨਗਰ, ਸ਼ੇਰਪੁਰ 'ਚ ਸੋਮਵਾਰ ਦੇਰ ਸ਼ਾਮ ਸੀ. ਆਈ. ਏ.-2 ਦੀ ਪੁਲਸ ਨੇ ਰੇਡ ਕੀਤੀ, ਜਿਨ੍ਹਾਂ ਖਿਲਾਫ ਡਕੈਤੀ ਦਾ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਇਕ ਵਿਅਕਤੀ ਡਿਪਟੀ ਕਮਿਸ਼ਨਰ ਦਫਤਰ 'ਚ ਮਰਨ ਵਰਤ 'ਤੇ ਬੈਠ ਗਿਆ ਹੈ। ਜਾਣਕਾਰੀ ਦਿੰਦੇ ਰਾਜੀਵ ਭਾਈ ਪਟੇਲ ਨਿਵਾਸੀ ਜੈਨ ਕਾਲੋਨੀ, ਡਾਬਾ ਰੋਡ ਨੇ ਦੱਸਿਆ ਕਿ ਉਸ ਦੀ ਕਰਿਆਨੇ ਦੀ ਦੁਕਾਨ ਹੈ। ਸੋਮਵਾਰ ਦੇਰ ਸ਼ਾਮ ਉਸ ਦੀ ਦੁਕਾਨ 'ਚ 20 ਤੋਂ 25 ਵਿਅਕਤੀਆਂ ਨੇ ਰੇਡ ਕੀਤੀ, ਜਿਨ੍ਹਾਂ ਨੇ ਖੁਦ ਨੂੰ ਸੀ. ਆਈ. ਏ.-2 ਦੇ ਮੁਲਾਜ਼ਮ ਦੱਸਿਆ। ਪੀੜਤ ਦਾ ਦੋਸ਼ ਹੈ ਕਿ ਪੁਲਸ ਨੂੰ ਦੁਕਾਨ ਤੋਂ ਕੁਝ ਨਹੀਂ ਮਿਲਿਆ ਪਰ ਫਿਰ ਵੀ ਜਾਂਦੇ ਸਮੇਂ ਗੱਲੇ 'ਚ ਪਈ 2600 ਰੁਪਏ ਦੀ ਨਕਦੀ ਲੈ ਗਏ। ਰੇਡ ਕਰਨ ਵਾਲੀ ਫੋਰਸ ਦਾ ਕਹਿਣਾ ਸੀ ਕਿ ਉਹ ਦੁਕਾਨ ਦੀ ਆੜ ਵਿਚ ਨਸ਼ਾ ਵੇਚ ਰਿਹਾ ਹੈ। ਪੀੜਤ ਦਾ ਦੋਸ਼ ਹੈ ਕਿ ਉਸ 'ਤੇ ਬੇਬੁਨਿਆਦ ਦੋਸ਼ ਲਾ ਕੇ ਰੇਡ ਕਰਨ ਵਾਲੀ ਫੋਰਸ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਦ ਤੱਕ ਪੁਲਸ ਡਿਕੈਤੀ ਦੀ ਯੋਜਨਾ ਬਣਾਉਣ ਦਾ ਕੇਸ ਦਰਜ ਨਹੀਂ ਕਰੇਗੀ, ਉਹ ਮਰਨ ਵਰਤ 'ਤੇ ਬੈਠਾ ਰਹੇਗਾ। ਡਿਪਟੀ ਪੁਲਸ ਕਮਿਸ਼ਨਰ ਗਗਨਅਜੀਤ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ, ਜਾਂਚ ਕੀਤੀ ਜਾ ਰਹੀ ਹੈ ਆਖਿਰ ਪੁਲਸ ਪਾਰਟੀ ਨੇ ਰੇਡ ਕਿਸ ਕਾਰਨ ਕੀਤੀ ਸੀ।
ਨਸ਼ੇ ਵਾਲੇ ਪਾਊਡਰ ਸਮੇਤ 1 ਕਾਬੂ
NEXT STORY