ਜਲਾਲਾਬਾਦ(ਮਿੱਕੀ, ਸੇਤੀਆ, ਟੀਨੂੰ, ਦੀਪਕ, ਬਜਾਜ, ਜਤਿੰਦਰ, ਬੰਟੀ, ਨਿਖੰਜ)-ਝੋਨੇ ਦੇ ਲਵਾਈ ਸੀਜ਼ਨ ਦੇ ਮੱਦੇਨਜ਼ਰ ਖੇਤੀ ਸਕਰਲ ਲਈ ਨਿਰਵਿਘਨ 10 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੀ ਮੰਗ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲਾ ਪ੍ਰਧਾਨ ਸੁਖਮੰਦਰ ਸਿੰਘ ਬਾਜੀਦਪੁਰ ਭੋਮਾ ਦੀ ਪ੍ਰਧਾਨਗੀ ਹੇਠ ਐਕਸੀਅਨ ਦਫਤਰ ਜਲਾਲਾਬਾਦ ਦਾ ਘਿਰਾਓ ਕੀਤਾ ਗਿਆ। ਇਸ ਜ਼ਿਲਾ ਪੱਧਰੀ ਰੋਸ ਧਰਨੇ ਦੌਰਾਨ ਜ਼ਿਲਾ ਪ੍ਰਧਾਨ ਸੁਖਮੰਦਰ ਸਿੰਘ ਬਾਜੀਦਪੁਰ ਭੋਮਾ ਤੇ ਜ਼ਿਲਾ ਮਹਾ ਸਕੱਤਰ ਜੋਗਿੰਦਰ ਸਿੰਘ ਰੱਤਾ ਥੇਡ਼ ਨੇ ਕਿਹਾ ਕਿ ਸਰਕਾਰ ਝੋਨੇ ਦੀ ਲਵਾਈ 20 ਜੂਨ ਤੋਂ ਕਰਨ ਲਈ ਕਹਿ ਰਹੀ ਹੈ ਪਰ ਕਿਸਾਨ ਆਪਣਾ ਝੋਨਾ 10 ਜੂਨ ਦੇ ਹਿਸਾਬ ਨਾਲ ਹੀ ਲਾਉਣਗੇ। ਇਸ ਲਈ ਖੇਤੀ ਸਰਕਲ ਲਈ 10 ਘੰਟੇ ਬਿਜਲੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਝੋਨਾ ਲੇਟ ਲਾਉਣ ਨਾਲ ਫਸਲ ਦਾ ਝਾਡ਼ ਵੀ ਘਟੇਗਾ ਤੇ ਲੇਟ ਪੱਕਣ ਕਾਰਨ ਕਣਕ ਦੀ ਬੀਜਾਈ ਵੀ ਲੇਟ ਹੋ ਜਾਂਦੀ ਹੈ। ਜ਼ਿਲਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਨੇ ਟੇਲਾਂ ’ਤੇ ਨਹਿਰੀ ਪਾਣੀ ਪੂਰਾ ਦੇਣ ਦੀ ਮੰਗ ਬਾਰੇ ਕਿਹਾ ਕਿ ਜ਼ਿਲਾ ਫਾਜ਼ਿਲਕਾ ਦੀਆਂ ਸਾਰੀਆਂ ਨਹਿਰਾਂ ਦੀਆਂ ਟੇਲਾਂ ’ਤੇ ਪਾਣੀ ਨਹੀਂ ਪਹੁੰਚ ਰਿਹਾ, ਜੋ ਤੁਰੰਤ ਪੂਰਾ ਕੀਤਾ ਜਾਵੇ।
ਇਸ ਮੌਕੇ ਪੂਰਨ ਸਿੰਘ ਤੰਬੂ ਵਾਲਾ, ਸ਼ੇਰ ਸਿੰਘ, ਪਰਮਜੀਤ ਸਿੰਘ ਘਾਂਗਾ, ਸਤਪਾਲ ਭੋਡੀਪੁਰ, ਸਾਵਨ ਸਿੰਘ ਢਾਬਾ, ਮੱਖਣ ਸਿੰਘ ਢੰਡੀਆਂ, ਕਰਤਾਰ ਸਿੰਘ ਪੀਰੇ ਕੇ ਆਦਿ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ।
ਕਠੂਆ ਰੇਪ ਤੇ ਕਤਲ ਮਾਮਲਾ : ਗਵਾਹ ਹੋਏ ਪੇਸ਼ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY