ਅੰਮ੍ਰਿਤਸਰ, (ਵੜੈਚ)- ਨਗਰ ਨਿਗਮ ਕਲਰਕ ਅਤੇ ਨਗਰ ਨਿਗਮ ਕਰਮਚਾਰੀ ਤਾਲਮੇਲ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਵਾਲੀਆ ਦੇ ਹੱਕ ਵਿਚ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਨਿਗਮ ਯੂਨੀਅਨ ਦੇ ਆਗੂਆਂ ਵੱਲੋਂ ਤਿੰਨ ਘੰਟੇ ਰੋਸ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਹਰਜਿੰਦਰ ਸਿੰਘ ਵਾਲੀਆ ਨੂੰ ਆਮਦਨ ਤੋਂ ਜ਼ਿਆਦਾ ਜਾਇਦਾਦ ਇਕੱਠੀ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ। ਕੇਸ ਦੀ ਅਗਲੀ ਤਰੀਕ 24 ਮਾਰਚ ਪਾਈ ਗਈ ਹੈ।
ਰੋਸ ਮੁਜ਼ਾਹਰੇ ਦੌਰਾਨ ਯੂਨੀਅਨ ਆਗੂ ਮੇਜਰ ਸਿੰਘ, ਕਰਮਜੀਤ ਸਿੰਘ ਕੇ.ਪੀ., ਸੁਰਿੰਦਰ ਸ਼ਰਮਾ ਸੋਨੂੰ ਸਮੇਤ ਹੋਰਨਾਂ ਨੇ ਕਿਹਾ ਕਿ ਵਾਲੀਆ ਨੂੰ ਡੂੰਘੀ ਸਾਜ਼ਿਸ਼ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਵਾਲੀਆ ਨੇ ਪੀ.ਐੱਫ.ਦੇ ਖਾਤਿਆਂ ਵਿਚ ਹੋ ਰਹੀ ਘਪਲੇਬਾਜ਼ੀ ਨੂੰ ਉਜਾਗਰ ਕੀਤਾ ਸੀ। ਆਗੂਆਂ ਨੇ ਕਮਿਸ਼ਨਰ ਸੋਨਾਲੀ ਗਿਰੀ ਨੂੰ ਮੰਗ ਪੱਤਰ ਭੇਟ ਕਰਦਿਆਂ ਕੰਮ ਕੀਤਾ ਕਿ ਹਰਜਿੰਦਰ ਸਿੰਘ ਵਾਲੀਆ ਖਿਲਾਫ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਜਾਂਚ ਕਰਵਾਈ ਜਾਵੇ। ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਰੋਸ ਮੁਜ਼ਾਹਰਾ ਖਤਮ ਕੀਤਾ ਗਿਆ। ਉਨ੍ਹ੍ਹਾਂ ਕਿਹਾ ਕਿ ਨਿਗਮ ਦੀ ਆਪਣੀ ਵਿਜੀਲੈਂਸ ਵਿਭਾਗ ਦੀ ਟੀਮ ਹੈ ਜਾਂ ਕਮੇਟੀ ਗਠਨ ਕਰ ਕੇ ਮਾਮਲੇ ਦੀ ਜਾਂਚ ਕਰਵਾਈ ਜਾਵੇ।
ਇਸ ਮੌਕੇ ਸੁਰਿੰਦਰ ਟੋਨਾ, ਅਮਰਜੀਤ ਪੇੜਾ, ਸੰਜੇ ਖੋਸਲਾ, ਹਰਬੰਸ ਲਾਲ, ਰਾਜ ਕੁਮਾਰ ਰਾਜੂ, ਅਸ਼ੋਕ ਕੁਮਾਰ, ਅਰੁਣ ਸਹਿਜਪਾਲ, ਸਤਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਰਵਿੰਦਰਪਾਲ, ਭਗਵੰਤ ਸਿੰਘ, ਲਛਮਣ ਸਿੰਘ, ਸਤਿਆ ਦੇਵੀ, ਕਿਰਨ ਜੋਲੀ, ਅਲਕਾ, ਰਾਜ, ਵਿਵੇਕ ਮਿੱਤਲ, ਹਰਮਨਜੋਤ ਸਿੰਘ, ਜੋਗਿੰਦਰ ਕੰਬੋਜ ਸਮੇਤ ਹੋਰ ਕਰਮਚਾਰੀ ਮੌਜੂਦ ਸਨ।
ਅਧਿਕਾਰੀਆਂ ਦੀ ਨਾਲਾਇਕੀ ਨਾਲ 7 ਵਿਦਿਆਰਥੀਆਂ ਦਾ ਸਾਲ ਬਰਬਾਦ
NEXT STORY