ਚੰਡੀਗੜ੍ਹ (ਭੁੱਲਰ) - ਆਲ ਇੰਡੀਆ ਆਂਗਣਵਾੜੀ ਵਰਕਰਜ਼/ਹੈਲਪਰ ਯੂਨੀਅਨ ਪੰਜਾਬ (ਏਟਕ) ਦਾ ਵਫਦ ਅੱਜ ਇਥੇ ਮੁੱਖ ਮੰਤਰੀ ਦੇ ਓ. ਐੱਸ. ਡੀ. ਸੰਦੀਪ ਸੰਧੂ ਨੂੰ ਮਿਲਿਆ ਤੇ ਉਨ੍ਹਾਂ ਨੂੰ ਆਪਣਾ ਮੰਗ ਪੱਤਰ ਸੌਂਪਿਆ। ਵਫਦ ਵਿਚ ਸੂਬਾ ਪ੍ਰਧਾਨ ਸਰੋਜ ਛੱਪੜੀਵਾਲਾ, ਸੂਬਾ ਡਿਪਟੀ ਸਕੱਤਰ ਬਲਵਿੰਦਰ ਕੌਰ ਖੋਸਾ ਤੇ ਸੂਬਾ ਮੀਤ ਸਕੱਤਰ ਪਿਆਰ ਕੌਰ ਜ਼ੀਰਾ ਵੀ ਸ਼ਾਮਲ ਸਨ। ਵਫਦ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਂਗਣਵਾੜੀ ਵਰਕਰ/ਹੈਲਪਰ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਦੀਆਂ ਆ ਰਹੀਆਂ ਹਨ, ਜੋ ਮਿਨੀਮਮ ਵੇਜ ਲਾਗੂ ਕਰਵਾਉਣ ਦੀ ਪਹਿਲਾਂ ਹੀ ਲੜਾਈ ਲੜ ਰਹੀਆਂ ਸਨ। ਉਨ੍ਹਾਂ ਕਿਹਾ ਕਿ ਪਰ ਪ੍ਰੀ-ਨਰਸਰੀ ਕਲਾਸਾਂ ਪ੍ਰਾਇਮਰੀ ਸਕੂਲਾਂ ਵਿਚ ਲਾਗੂ ਕਰਨ 'ਤੇ ਹੁਣ ਬਿਲਕੁਲ ਨਵੀਂ ਲੜਾਈ ਸ਼ੁਰੂ ਹੋ ਗਈ ਹੈ, ਜਿਸ ਨਾਲ 54000 ਆਂਗਣਵਾੜੀ ਵਰਕਰ/ਹੈਲਪਰ ਕੰਮ ਤੋਂ ਵਿਹਲੇ ਹੋ ਜਾਣਗੇ।
ਸੰਧੂ ਨੇ ਕਿਹਾ ਕਿ 8 ਨਵੰਬਰ ਨੂੰ ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਤੇ ਸੰਬੰਧਿਤ ਮਹਿਕਮੇ ਦੇ ਅਧਿਕਾਰੀ ਆਂਗਣਵਾੜੀ ਆਗੂਆਂ ਨਾਲ ਮੀਟਿੰਗ ਕਰਕੇ ਮਸਲੇ ਦੇ ਹੱਲ ਬਾਰੇ ਵਿਚਾਰ ਕਰਨਗੇ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਇਸ ਮੀਟਿੰਗ ਵਿਚ ਮਾਮਲੇ ਦਾ ਕੋਈ ਸਥਾਈ ਹੱਲ ਨਾ ਹੋਇਆ ਤਾਂ ਉਹ ਰਾਜ ਪੱਧਰੀ ਅੰਦੋਲਨ ਲਈ ਮਜਬੂਰ ਹੋਣਗੀਆਂ।
ਭਗਵੰਤ ਮਾਨ ਨੇ ਖਹਿਰਾ ਮਾਮਲੇ 'ਚ ਮੰਗੀ ਕਾਨੂੰਨੀ ਰਾਏ
NEXT STORY