ਦੱਖਣੀ ਕੋਰੀਆ (ਭਾਸ਼ਾ)- ਭਾਰਤ ਦੀ ਸਭ ਤੋਂ ਵੱਕਾਰੀ ਤੀਰਅੰਦਾਜ਼ ਦੀਪਿਕਾ ਕੁਮਾਰੀ 6ਵੀਂ ਵਾਰ ਵੀ ਬਦਕਿਸਮਤ ਰਹੀ ਅਤੇ ਵੀਰਵਾਰ ਨੂੰ ਵਿਸ਼ਵ ਚੈਂਪੀਅਨਸ਼ਿਪ ਰਾਊਂਡ ਆਫ 32 ਵਿਚ ਹਾਰ ਕੇ ਬਾਹਰ ਹੋ ਗਈ, ਜਦਕਿ 15 ਸਾਲਾ ਗਾਥਾ ਖੜਕੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰੀ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਉਣ ਵਾਲੀ ਦੇਸ਼ ਦੀ ਇਕੋ-ਇਕ ਰਿਕਵਰ ਤੀਰਅੰਦਾਜ਼ ਰਹੀ। ਕੁਆਲੀਫੀਕੇਸ਼ਨ ’ਚ 6ਵੇਂ ਸਥਾਨ ’ਤੇ ਰਹੀ 4 ਵਾਰ ਦੀ ਓਲੰਪੀਅਨ ਦੀਪਿਕਾ ਨੂੰ ਇੰਡੋਨੇਸ਼ੀਆ ਦੀ ਦਿਯਾਨੰਦਾ ਚੋਈਰੂਨਿਸਾ ਖ਼ਿਲਾਫ਼ 5 ਸੈੱਟ ’ਚ 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ! ਲੱਗ ਗਈਆਂ ਮੌਜਾਂ
ਹੁਣ ਸਾਰਿਆਂ ਦੀਆਂ ਨਜ਼ਰਾਂ ਸ਼ੁੱਕਰਵਾਰ ਨੂੰ ਹੋਣ ਵਾਲੇ ਪ੍ਰੀ ਕੁਆਰਟਰ ਫਾਈਨਲ ’ਤੇ ਹੋਣਗੀਆਂ, ਜਿੱਥੇ ਗਾਥਾ ਪੈਰਿਸ ਓਲੰਪੀਅਨ ਚੈਂਪੀਅਨ ਅਤੇ ਦੁਨੀਆ ਦੀ ਨੰਬਰ ਇਕ ਲਿਮ ਸੀ-ਹਯੋਨ ਦੇ ਰੂਪ ’ਚ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਚੁਣੋਤੀ ਦਾ ਸਾਹਮਣਾ ਕਰੇਗੀ। ਭਾਰਤ ਲਈ ਯੁਵਾ ਗਾਥਾ ਆਖਰੀ ਉਮੀਦ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਡੈਬਿਊ ਕਰ ਰਹੀ ਪੁਣੇ ਦੀ ਇਹ ਖਿਡਾਰਨ 2019 ਵਿਚ ਡੈਨ ਬਾਸ਼ ਤੋਂ ਬਾਅਦ ਰਿਕਰਵ ਵਰਗ ਵਿਚ ਦੇਸ਼ ਨੂੰ ਪਹਿਲਾ ਤਮਗਾ ਦੁਆ ਪਾਉਂਦੀ ਹੈ ਜਾਂ ਨਹੀਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨਾਲ ਮੁਕਾਬਲੇ ਤੋਂ ਪਹਿਲਾਂ ਓਮਾਨ ਖਿਲਾਫ ‘ਰਿਹਰਸਲ’ ਕਰਨ ਉਤਰੇਗਾ ਪਾਕਿਸਤਾਨ
NEXT STORY