ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਬਹੁਜਨ ਸਮਾਜ ਪਾਰਟੀ ਮੋਗਾ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਮੂਹਰੇ ਆਪਣੀਆਂ ਮੰਗਾਂ ਸਬੰਧੀ ਰੋਸ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਸੰਤ ਸਿੰਘ ਮੱਲ੍ਹੀ, ਜ਼ਿਲਾ ਪ੍ਰਧਾਨ ਮੋਗਾ ਜਗਤਾਰ ਸਿੰਘ, ਜ਼ਿਲਾ ਇੰਚਾਰਜ ਮੋਗਾ ਵਾਰਿਸ ਮਸੀਹ ਡਰੋਲੀ, ਜ਼ਿਲਾ ਜਨਰਲ ਸਕੱਤਰ ਮੋਗਾ ਗੁਰਪ੍ਰੀਤ ਸਿੰਘ ਘਾਲੀ, ਹਲਕਾ ਨਿਹਾਲ ਸਿੰਘ ਵਾਲਾ ਤੋਂ ਬਿੱਕਰ ਸਿੰਘ, ਰਛਪਾਲ ਸਿੰਘ, ਹਲਕਾ ਪ੍ਰਧਾਨ ਮੋਗਾ ਰਤਨ ਸਿੰਘ ਡਰੋਲੀ ਤੇ ਜ਼ਿਲਾ ਆਗੂ ਸੇਵਕ ਸਿੰਘ ਨੇ ਕਿਹਾ ਕਿ ਆਰ. ਐੱਸ. ਐੱਸ. ਦੇ ਇਸ਼ਾਰੇ 'ਤੇ ਮੋਦੀ ਸਰਕਾਰ ਦੇਸ਼ ਦੇ ਸੰਵਿਧਾਨ ਦੇ ਮੁੱਢਲੇ ਢਾਂਚੇ ਨੂੰ ਕਮਜ਼ੋਰ ਕਰਨ ਲਈ ਪਿਛਲੇ ਸਮੇਂ ਤੋਂ ਲੱਗੀ ਹੋਈ ਹੈ। ਦੇਸ਼ ਦੇ ਐੱਸ. ਸੀ., ਐੱਸ. ਟੀ. ਐਕਟ ਨੂੰ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਨਾਲ ਮਿਲ ਕੇ ਕੇਂਦਰ ਸਰਕਾਰ ਵੱਲੋਂ ਸਾਜ਼ਿਸ਼ ਤਹਿਤ ਛੇੜ-ਛਾੜ ਕਰ ਕੇ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪਾਰਟੀ ਮੰਗ ਕਰਦੀ ਹੈ ਕਿ ਇਸ ਐਕਟ ਨੂੰ ਰੀਵਿਊ ਕਰ ਕੇ ਦੁਬਾਰਾ ਮਜ਼ਬੂਤ ਕੀਤਾ ਜਾਵੇ।
ਇਹ ਹਨ ਮੁੱਖ ਮੰਗਾਂ
* ਮੁਲਾਜ਼ਮਾਂ ਦੀ ਪ੍ਰਮੋਸ਼ਨ 'ਚ ਰਿਜ਼ਰਵੇਸ਼ਨ ਦਾ ਬਿੱਲ ਤੁਰੰਤ ਲੋਕ ਸਭਾ 'ਚ ਪਾਸ ਕਰਵਾਇਆ ਜਾਵੇ।
* ਈ. ਵੀ. ਐੱਮ. ਮਸ਼ੀਨਾਂ ਬੰਦ ਕੀਤੀਆਂ ਜਾਣ, ਬੈਲੇਟ ਪੇਪਰ ਰਾਹੀਂ ਦੇਸ਼ 'ਚ ਵੋਟਾਂ ਪਵਾਈਆਂ ਜਾਣ।
* ਛੋਟੇ ਵਪਾਰੀਆਂ ਦਾ ਟੈਕਸ ਮੁਆਫ ਕੀਤਾ ਜਾਵੇ ਅਤੇ ਜੀ. ਐੱਸ. ਟੀ. 'ਚ ਛੋਟ ਦਿੱਤੀ ਜਾਵੇ।
* ਬੇਰੋਜ਼ਗਾਰ ਵਿਦਿਆਰਥੀਆਂ ਨੂੰ ਬੇਰੋਜ਼ਗਾਰੀ ਭੱਤਾ ਜਾਂ ਨੌਕਰੀ ਦਿੱਤੀ ਜਾਵੇ।
* ਮੁਲਾਜ਼ਮਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ।
* ਇਰਾਕ 'ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਤੇ ਨੌਕਰੀ ਦਿੱਤੀ ਜਾਵੇ।
* ਆਂਗਣਵਾੜੀ ਵਰਕਰਾਂ ਦੀਆਂ ਹੱਕੀ ਮੰਗਾਂ ਮਨਜ਼ੂਰ ਕੀਤੀਆਂ ਜਾਣ।
* ਆਸ਼ਾ ਵਰਕਰਾਂ ਨੂੰ ਪੱਕਾ ਕਰ ਕੇ ਤਨਖਾਹ ਦਿੱਤੀ ਜਾਵੇ।
* ਮਾਈਨਿੰਗ 'ਤੇ ਨੱਥ ਪਾਈ ਜਾਵੇ ਅਤੇ ਰੇਤ ਅਤੇ ਬੱਜਰੀ ਦੀਆਂ ਕੀਮਤਾਂ ਨੂੰ ਘੱਟ ਕੀਤਾ ਜਾਵੇ।
* ਪ੍ਰਵਾਸੀ ਭਾਰਤੀਆਂ ਦੇ ਮੁਲਾਜ਼ਮ ਜਾਂ ਮਜ਼ਦੂਰ ਆਪਣੇ ਮਕਾਨ ਬਣਾ ਕੇ 15 ਸਾਲਾਂ ਤੋਂ ਰਹਿ ਰਹੇ ਹਨ, ਉਨ੍ਹਾਂ ਨੂੰ ਐੱਸ. ਸੀ./ਓ. ਬੀ. ਸੀ. ਸਰਟੀਫਿਕੇਟ ਜਾਰੀ ਕੀਤੇ ਜਾਣ।
* ਸਰਕਾਰ ਵੱਲੋਂ ਜੋ 200 ਯੂਨਿਟ ਬਿਜਲੀ ਐੱਸ. ਸੀ. ਲਈ ਮੁਆਫ ਕੀਤੀ ਗਈ ਸੀ, ਉਹ ਦੁਬਾਰਾ ਐੱਸ. ਸੀ. ਅਤੇ ਬੀ. ਸੀ. ਲੋਕਾਂ ਦੀ ਘਰੇਲੂ ਬਿਜਲੀ ਬਿਨਾਂ ਸ਼ਰਤ ਮੁਆਫ ਕੀਤੀ ਜਾਵੇ।
* ਪੋਸਟ ਮੈਟ੍ਰਿਕ ਸਕੀਮਾਂ ਰਾਹੀਂ ਜਿਨ੍ਹਾਂ ਵਿਦਿਆਰਥੀਆਂ ਦੀ ਫੀਸ ਮੁਆਫ ਸੀ, ਉਨ੍ਹਾਂ ਕੋਲੋਂ ਜ਼ਬਰਦਸਤੀ ਫੀਸਾਂ ਲਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਕਾਲਜਾਂ 'ਚੋਂ ਬਾਹਰ ਕੱਢਿਆ ਜਾ ਰਿਹਾ ਹੈ ਉਨ੍ਹਾਂ ਕਾਲਜਾਂ ਦੇ ਪ੍ਰਬੰਧਕਾਂ ਖਿਲਾਫ ਕਾਰਵਾਈ ਕੀਤੀ ਜਾਵੇ।
* 25 ਮਾਰਚ ਨੂੰ ਲੁਧਿਆਣਾ 'ਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ 'ਤੇ ਲਾਠੀਚਾਰਜ ਕੀਤਾ ਗਿਆ, ਉਨ੍ਹਾਂ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਜਾਵੇ।
ਔਰਤਾਂ ਤੇ ਮਰਦਾਂ ਲਈ ਵੱਖਰੇ ਪਾਰਕਾਂ ਦੀ ਮੰਗ 'ਤੇ ਅੜੇ ਸ਼ਹਿਰੀ
NEXT STORY