ਨਡਾਲਾ, (ਰਜਿੰਦਰ)- ਪੰਜਾਬ ਭਰ ’ਚ ਨਸ਼ਿਆਂ ਖਿਲਾਫ ਵਧ ਰਹੇ ਰੋਹ ਸੰਬੰਧੀ ਨਡਾਲਾ ਵਾਸੀਆਂ ਵਲੋਂ ਅੱਜ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ, ਜਿਸ ਦੌਰਾਨ ਸ਼ਹਿਰ ਦਾ ਅੱਡਾ, ਮੇਨ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਤੇ ਵਪਾਰਕ ਅਦਾਰੇ ਰੋਸ ਵਜੋਂ 2 ਘੰਟੇ ਲਈ ਬੰਦ ਰਹੇ। ਇਹ ਰੋਸ ਮਾਰਚ ਗੁਰਦੁਆਰਾ ਬਾਉਲੀ ਸਾਹਿਬ ਤੋਂ ਗ੍ਰੰਥੀ ਭਾਈ ਗੁਰਸੇਵਕ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸ਼ੁਰੂ ਹੋਇਆ।
ਇਸ ਮੌਕੇ ਡਾ. ਆਸਾ ਸਿੰਘ ਘੁੰਮਣ ਪ੍ਰਧਾਨ ਪੰਜਾਬੀ ਚਿੰਤਕ ਗਲੋਬਲ ਮੰਚ, ਡਾ. ਮੇਹਰ ਸਿੰਘ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਾਰ ਮੰਚ, ਡਾ. ਨਰਿੰਦਰਪਾਲ ਬਾਵਾ ਪ੍ਰਧਾਨ ਨਗਰ ਪੰਚਾਇਤ, ਨਿਰਮਲ ਸਿੰਘ ਖੱਖ ਪ੍ਰਧਾਨ ਸਾਹਿਤਕ ਪਿਡ਼੍ਹ, ਬਲਰਾਮ ਸਿੰਘ ਮਾਨ ਜ਼ਿਲਾ ਪ੍ਰਧਾਨ ਨੰਬਰਦਾਰ ਯੂਨੀਅਨ, ਡਾ. ਕਰਮਜੀਤ ਸਿੰਘ ਨਡਾਲਾ, ਫਰੈਡਜ਼ ਸਪੋਰਟਸ ਕਲੱਬ ਦੇ ਚੇਅਰਮੈਨ ਦਲਜੀਤ ਸਿੰਘ ਨਡਾਲਾ, ਡਾ. ਸੰਦੀਪ ਪਸਰੀਚਾ ਨੇ ਕਿਹਾ ਕਿ ਨਸ਼ਾ ਇਕ ਅਜਿਹੀ ਭੈਡ਼ੀ ਅਲਾਮਤ ਹੈ, ਜੋ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ। ਰੋਜ਼ਾਨਾ ਅਨੇਕਾਂ ਨੌਜਵਾਨ ਇਸ ਦਾ ਸ਼ਿਕਾਰ ਹੋ ਰਹੇ ਹਨ ਤੇ ਸੂਬੇ ਦੀ ਜੁਆਨੀ ਨੂੰ ਬਚਾਉਣ ਲਈ ਲੋਕਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਅੱਗੇ ਆਉਣਾ ਪਵੇਗਾ। ਉਨ੍ਹਾਂ ਇਸ ਮੌਕੇ ਨਸ਼ਿਆਂ ਦੇ ਖਾਤਮੇ ਲਈ ਨਾਇਬ ਤਹਿਸੀਲਦਾਰ ਭੁਲੱਥ ਪਵਨ ਕੁਮਾਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ-ਪੱਤਰ ਵੀ ਦਿੱਤਾ।
ਇਸ ਮੌਕੇ ਮਨਜਿੰਦਰ ਸਿੰਘ ਲਾਡੀ ਪ੍ਰਧਾਨ ਐਂਟੀ ਕੁਰੱਪਸ਼ਨ ਐਸੋਸੀਏਸ਼ਨ, ਗੁਰਪ੍ਰੀਤ ਸਿੰਘ ਵਾਲੀਆ ਪ੍ਰਧਾਨ ਆਹਲੂਵਾਲੀਆ ਵੈੱਲਫੇਅਰ ਸੁਸਾਇਟੀ, ਕੈਪਟਨ ਰਤਨ ਸਿੰਘ, ਬਲਵੀਰ ਸਿੰਘ ਬਾਊ ਪ੍ਰਧਾਨ ਗੁਰੂ ਅਰਜਨ ਦੇਵ ਸੁਸਾਇਟੀ, ਸੁਖਜਿੰਦਰ ਸਿੰਘ ਜੌਹਲ, ਮੈਡਮ ਸਵਰਨ ਕੌਰ, ਪਰਮਜੀਤ ਸਿੰਘ ਕੰਗ, ਪ੍ਰਦੀਪ ਸਿੰਘ ਢਿੱਲੋਂ, ਹੈਪੀ ਖੱਖ, ਪ੍ਰੋ. ਗੁਰਨਾਮ ਸਿੰਘ, ਡਾ. ਸੰਦੀਪ ਕੁਮਾਰ ਟੋਨੀ, ਹਰਜਿੰਦਰ ਸਿੰਘ ਸਾਹੀ, ਅਵਤਾਰ ਸਿੰਘ ਮੁਲਤਾਨੀ, ਰਾਮ ਸਿੰਘ, ਦਲੀਪ ਸਿੰਘ ਫੋਰਮੈਨ, ਵਜ਼ੀਰ ਸਿੰਘ, ਡੀ. ਐੱਸ. ਪੀ. ਸੁਰਿੰਦਰ ਸਿੰਘ, ਮੋਹਣਜੀਤ ਸਿੰਘ ਵਾਲੀਆ, ਸੁਖਦੇਵ ਸਿੰਘ ਫੁੱਲ, ਪ੍ਰੋ. ਇੰਦਰਜੀਤ ਸਿੰਘ ਪੱਡਾ, ਡਾ. ਜਸਬੀਰ ਸਿੰਘ ਬੀਰ ਆਦਿ ਹਾਜ਼ਰ ਸਨ।
ਮਾਮਲਾ ਸ਼ੱਕੀ ਹਾਲਾਤਾਂ ’ਚ ਔਰਤ ਦੀ ਹੋਈ ਮੌਤ ਦਾ
NEXT STORY