ਹੁਸ਼ਿਆਰਪੁਰ (ਅਮਰੀਕ ਕੁਮਾਰ) : ਜਲੰਧਰ ਤੋਂ ਵਾਇਆ ਹੁਸ਼ਿਆਰਪੁਰ ਪੰਜਾਬ ਨੂੰ ਹਿਮਾਚਲ ਨਾਲ ਜੋੜਦੇ ਨੈਸ਼ਨਲ ਹਾਈਵੇ ਦੀ ਲੰਬੇ ਸਮੇਂ ਤੋਂ ਖਸਤਾ ਹਾਲਤ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਤੇ ਆਸ-ਪਾਸ ਦੇ ਵਸਨੀਕਾਂ ਨੇ ਨੈਸ਼ਨਲ ਹਾਈਵੇ 'ਤੇ ਪੱਕਾ ਧਰਨਾ ਲਾ ਕੇ ਚੱਕਾ ਜਾਮ ਕਰ ਦਿੱਤਾ। ਰੋਹ 'ਚ ਆਏ ਲੋਕਾਂ ਨੇ ਦੱਸਿਆ ਕਿ ਇਸ ਨੈਸ਼ਨਲ ਹਾਈਵੇ ਦੀ ਤਕਰੀਬਨ ਇਕ ਦਹਾਕੇ ਤੋਂ ਇਸ ਹਾਲਤ ਲਈ ਉਨ੍ਹਾਂ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ, ਪੰਜਾਬ ਸਰਕਾਰ ਦੇ ਨੁਮਾਇੰਦਿਆਂ ਅਤੇ ਸਬੰਧਿਤ ਵਿਭਾਗ ਅੱਗੇ ਬੇਨਤੀਆਂ ਕੀਤੀਆਂ ਪਰ ਕਿਸੇ ਦੇ ਵੀ ਕੰਨ 'ਤੇ ਜੂੰ ਤੱਕ ਨਹੀਂ ਸਰਕੀ, ਜਿਸ ਕਾਰਨ ਅੱਜ ਦੁਖੀ ਹੋ ਕੇ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਅਤੇ ਇਸ ਮਾਰਗ ਨੂੰ ਬੰਦ ਕਰਕੇ ਪੱਕਾ ਧਰਨਾ ਲਾ ਦਿੱਤਾ ਗਿਆ ਹੈ।
ਖ਼ਬਰ ਇਹ ਵੀ : 300 ਯੂਨਿਟ ਫ੍ਰੀ ਮਿਲੇਗੀ ਬਿਜਲੀ, ਉਥੇ ਸਾਬਕਾ CM ਚੰਨੀ ਦੇ ਭਾਣਜੇ ਨੂੰ ਮਿਲੀ ਰਾਹਤ, ਪੜ੍ਹੋ TOP 10
ਮੌਕੇ 'ਤੇ ਮੌਜੂਦ ਜੇ.ਈ. ਨੂੰ ਵੀ ਲੋਕਾਂ ਨੇ ਆੜੇ ਹੱਥੀਂ ਲੈਂਦਿਆਂ ਦੋਸ਼ ਲਾਏ ਕਿ ਅਕਸਰ ਵਿਭਾਗ ਵੱਲੋਂ ਜਦੋਂ ਜੇ.ਈ. ਦੀ ਹਾਜ਼ਰੀ ਵਿੱਚ ਮਿੱਟੀ ਨਾਲ ਖੱਡੇ ਭਰਨ ਦਾ ਉਨ੍ਹਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤਾਂ ਵਿਭਾਗ ਦੇ ਕਰਮਚਾਰੀਆਂ ਵੱਲੋਂ ਵੱਡੇ ਅਧਿਕਾਰੀਆਂ ਨੂੰ ਬੁਲਾ ਲਿਆ ਜਾਂਦਾ ਹੈ ਤੇ ਉਨ੍ਹਾਂ ਵੱਲੋਂ ਲੋਕਾਂ ਨੂੰ ਕੰਮ ਵਿੱਚ ਖਲਲ ਪਾਉਣ ਦੇ ਦੋਸ਼ ਹੇਠ ਪਰਚੇ ਕਰਵਾਉਣ ਦੀ ਧਮਕੀ ਵੀ ਦਿੱਤੀ ਜਾਂਦੀ ਹੈ। ਲੋਕਾਂ ਨੇ ਕਿਹਾ ਕਿ ਹੁਣ ਉਹ ਅੱਕ-ਥੱਕ ਚੁੱਕੇ ਹਨ, ਜਾਂ ਤਾਂ ਇਸ ਮਾਰਗ ਦੀ ਮੁਰੰਮਤ ਤੁਰੰਤ ਪਹਿਲ ਦੇ ਆਧਾਰ 'ਤੇ ਕੀਤੀ ਜਾਵੇ, ਨਹੀਂ ਤਾਂ ਉਨ੍ਹਾਂ ਵੱਲੋਂ ਪੱਕੇ ਧਰਨੇ ਦੇ ਨਾਲ-ਨਾਲ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮਾਨਸਾ : ਪਤੀ-ਪਤਨੀ ਨੇ ਬੱਚੇ ਸਮੇਤ ਚੁੱਕਿਆ ਖੌਫਨਾਕ ਕਦਮ, ਨਹਿਰ 'ਚ ਛਾਲ ਮਾਰ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਬਲੈਕਮੇਲ ਕਰਕੇ ਫਿਰੌਤੀ ਮੰਗਣ ਵਾਲੇ 3 ਗ੍ਰਿਫ਼ਤਾਰ, ਇਕ ਲੱਖ ਰੁਪਏ ਬਰਾਮਦ
NEXT STORY