ਨਾਭਾ (ਰਾਹੁਲ) : ਨਾਭਾ ਦੇ ਕਾਲਜ ਗਰਾਊਂਡ ਸੜਕ 'ਤੇ ਉਦੋਂ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਆਟੋ ਚਾਲਕ ਵੱਲੋਂ ਇਕਦਮ ਯੂ-ਟਰਨ ਲੈ ਲਿਆ ਅਤੇ ਪਿੱਛੋਂ ਆ ਰਹੀ ਪੀ. ਆਰ. ਟੀ. ਸੀ. ਦੀ ਬੱਸ ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਬੱਸ ਖੜੀ ਕਾਰ ਵਿਚ ਜਾ ਵੱਜੀ। ਬੱਸ ਜਦੋਂ ਕਾਰ ਵਿਚ ਵੱਜੀ ਤਾਂ ਮੌਕੇ 'ਤੇ ਕਾਰ ਨਾਲ ਖੜੀਆਂ ਰੇਹੜੀਆਂ ਵੀ ਨੁਕਸਾਨੀਆਂ ਗਈਆਂ। ਇਸ ਮਗਰੋਂ ਲੋਕ ਆਪਸ ਵਿਚ ਹੱਥੋ-ਪਾਈ ਵੀ ਹੋ ਗਏ। ਪੁਲਸ ਨੇ ਮੌਕੇ 'ਤੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ ਅਤੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ।
ਕਾਰ ਚਾਲਕ ਕੰਵਲਜੀਤ ਸਿੰਘ ਨੇ ਕਿਹਾ ਕਿ ਮੇਰੀ ਗੱਡੀ ਸਾਈਡ 'ਤੇ ਖੜੀ ਸੀ ਪਿੱਛੋਂ ਲਿਆ ਕੇ ਬੱਸ ਡਰਾਈਵਰ ਨੇ ਗੱਡੀ ਵਿਚ ਟੱਕਰ ਮਾਰ ਦਿੱਤੀ। ਪੀਆਰਟੀਸੀ ਬੱਸ ਦੇ ਡਰਾਈਵਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਆਟੋ ਚਾਲਕ ਨੇ ਅਚਾਨਕ ਅੱਗੇ ਪਿੱਛੇ ਨਹੀਂ ਦੇਖਿਆ ਯੂ-ਟਰਨ ਲੈ ਲਿਆ। ਆਟੋ ਵਿਚ ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਬੱਸ ਕਾਰ ਵਿਚ ਜਾ ਟਕਰਾਈ। ਇਸ ਮੌਕੇ ਨਾਭਾ ਪੁਲਸ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਕਿਹਾ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਬੱਸ, ਕਾਰ ਅਤੇ ਆਟੋ ਵਿਚਕਾਰ ਟੱਕਰ ਹੋਈ। ਅਸੀਂ ਮੌਕੇ 'ਤੇ ਪਹੁੰਚੇ ਹਾਂ। ਆਟੋ ਚਾਲਕ ਨੂੰ ਅਸੀਂ ਆਪਣੇ ਕਬਜ਼ੇ ਵਿਚ ਲੈ ਲਿਆ। ਜਾਂਚ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
Diwali ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ! ਹਰ ਪੰਜਾਬੀ ਨੂੰ ਮਿਲੇਗਾ ਫ਼ਾਇਦਾ
NEXT STORY