ਲੁਧਿਆਣਾ (ਵਿੱਕੀ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨ 10ਵੀਂ ਕਲਾਸ ਦੇ ਨਤੀਜੇ ਐਲਾਨੇ ਗਏ ਹਨ ਪਰ ਇਨ੍ਹਾਂ ਨਤੀਜਿਆਂ ’ਚ ਓਪਨ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜਿਸ ਕਾਰਨ ਓਪਨ ਸਕੂਲ ਦੇ ਵਿਦਿਆਰਥੀਆਂ ਦੇ ਸਬੰਧ ’ਚ ਦੁਚਿੱਤੀ ਦੇ ਹਾਲਾਤ ਬਣੇ ਹੋਏ ਸਨ ਪਰ ਅੱਜ ਬੋਰਡ ਵੱਲੋਂ ਸਥਿਤੀ ਸਪੱਸ਼ਟ ਕਰਦੇ ਹੋਏ ਕੋਰੋਨਾ ਵਾਇਰਸ ਸਬੰਧੀ ਹਾਲਾਤ ਸੁਰੱਖਿਅਤ/ਆਮ ਹੋਣ ਉਪਰੰਤ 10ਵੀਂ ਕਲਾਸ ਦੀ ਓਪਨ ਸਕੂਲ ਬੋਰਡ ਪ੍ਰੀਖਿਆ ਲੈਣ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਕਿਰਪਾਨ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਧਾਰਮਿਕ ਅਜ਼ਾਦੀ ਦੇ ਖ਼ਿਲਾਫ਼ : ਬੀਬੀ ਜਗੀਰ ਕੌਰ
ਬੋਰਡ ਵੱਲੋਂ ਜਾਣਕਾਰੀ ਮੁਤਾਬਿਕ ਓਪਨ ਸਕੂਲ ਕੈਟਾਗਰੀ ਦੇ ਤਿੰਨ ਜਾਂ ਤਿੰਨ ਤੋਂ ਜ਼ਿਆਦਾ ਵਿਸ਼ਿਆਂ ਵਿਚ ਰੀ-ਅਪੀਅਰ ਵਾਲੇ ਵਿਦਿਆਰਥੀ/ਵਾਧੂ ਵਿਸ਼ੇ/ਪ੍ਰਦਰਸ਼ਨ ’ਚ ਸੁਧਾਰ ਕੈਟਾਗਰੀ ਦੀ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਕੋਵਿਡ-19 ਦੇ ਹਾਲਾਤ ਸੁਰੱਖਿਅਤ ਅਤੇ ਆਮ ਹੋਣ ’ਤੇ ਹੋ ਸਕੇਗੀ। ਇਨ੍ਹਾਂ ਸਾਰੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਘੱਟ ਤੋਂ ਘੱਟ 15 ਦਿਨ ਪਹਿਲਾਂ ਵੱਖ-ਵੱਖ ਮਾਧਿਅਮਾਂ ਜ਼ਰੀਏ ਸੂਚਿਤ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਕਾਰਣ 231 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ
11ਵੀਂ ਕਲਾਸ ’ਚ ਮਿਲੇਗੀ ਪ੍ਰੋਵੀਜ਼ਨਲ ਐਡਮਿਸ਼ਨ
ਬੋਰਡ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸਕੂਲਾਂ ’ਚ ਨਵਾਂ ਵਿੱਦਿਅਕ ਸੈਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕਾ ਹੈ। ਅਜਿਹੇ ਵਿਚ ਕੁਝ ਇੱਛੁਕ ਪ੍ਰੀਖਿਆਰਥੀ ਜੋ 11ਵੀਂ ਕਲਾਸ ’ਚ ਸਕੂਲ ਵਿਚ ਰੈਗੂਲਰ ਤੌਰ ’ਤੇ ਦਾਖਲਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੋਵੀਜ਼ਨਲ ਤੌਰ ’ਤੇ 11ਵੀਂ ਕਲਾਸ ਵਿਚ ਦਾਖਲਾ ਇਸ ਸ਼ਰਤ ’ਤੇ ਦਿੱਤਾ ਜਾਵੇਗਾ ਕਿ 10ਵੀਂ ਕਲਾਸ ਦਾ ਨਤੀਜਾ ਐਲਾਨੇ ਜਾਣ ਉਪਰੰਤ ਹੀ ਇਨ੍ਹਾਂ ਵਿਦਿਆਰਥੀਆਂ ਦਾ 11ਵੀਂ ਕਲਾਸ ਦਾ ਸਾਲਾਨਾ ਨਤੀਜਾ ਐਲਾਨਿਆ ਜਾਵੇਗਾ।
ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਕਾਰਣ 231 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ
NEXT STORY