ਲੁਧਿਆਣਾ (ਗੌਤਮ): ਪਾਵਰਕਾਮ ’ਚ ਤਾਇਨਾਤ ਇਕ ਲਾਈਨਮੈਨ ਨੂੰ ਬਲੈਕਮੇਲ ਕਰ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਡਿਵੀਜ਼ਨ ਨੰ. 7 ਲੁਧਿਆਣਾ ਦੀ ਪੁਲਸ ਨੇ ਇਕ ਔਰਤ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਇਕ ਹੋਰ ਵੱਡਾ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਟਾਟਾ ਸਟੀਲ ਕੰਪਨੀ ਦੇ ਜਾਅਲੀ ਲੈਟਰਪੈਡ ਅਤੇ ਸਟੈਂਪ ਤਿਆਰ ਕਰ ਕੇ ਦੇਹਰਾਦੂਨ ’ਚ ਕੰਪਨੀ ਦੀ ਕਰੋੜਾਂ ਰੁਪਏ ਦੀ ਜ਼ਮੀਨ ਵੇਚ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 7 ਜ਼ਿਲ੍ਹਿਆਂ ਲਈ Alert! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਪੁਲਸ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਮੁੱਖ ਮੁਲਜ਼ਮ ਸਤਿੰਦਰ ਸਿੰਘ ਉਰਫ ਸੋਨੂ ਉਰਫ ਨਕਲੀ ਸੁਖਦੇਵ ਸਿੰਘ ਨੇਗੀ, ਰਾਮ ਸਿੰਘ ਥਾਪਾ, ਮਿਸ਼ੇਲ ਥਾਪਾ ਅਤੇ ਦਿਲੇਰ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਜੁਡੀਸ਼ੀਅਲ ਰਿਮਾਂਡ ’ਤੇ ਲਿਆ ਹੈ। ਪੁਲਸ ਨੇ ਮੁੱਖ ਮੁਲਜ਼ਮ ਸਤਿੰਦਰ ਸਿੰਘ ਦੇ ਨਿੱਜੀ ਬੈਂਕ ਖਾਤੇ ’ਚ ਪਈ 18 ਲੱਖ 70 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਕਰ ਲਈ ਹੈ, ਜਦੋਂਕਿ ਪੁਲਸ ਨੇ ਮੁਲਜ਼ਮਾਂ ਕੋਲੋਂ ਕਰੀਬ 20 ਲੱਖ ਰੁਪਏ ਦੇ ਸੋਨੇ ਦੇ ਗਹਿਣੇ, ਆਈਫੋਨ, 1 ਲਗਜ਼ਰੀ ਕਾਰ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਹਾਏ ਓ ਰੱਬਾ! ਵਿਆਹ ਵਾਲੇ ਘਰ 'ਚ ਜੋ ਹੋਇਆ ਕਿਸੇ ਨੇ ਸੋਚਿਆ ਨਾ ਸੀ, ਆਪ ਹੀ ਵੇਖ ਲਓ ਵੀਡੀਓ
ਏ. ਸੀ. ਪੀ. ਸੁਮਿਤ ਸੂਦ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਬਲੈਕਮੇਲ ਕਰ ਕੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਕਰੀਬ 65 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦਾ ਪਿਤਾ ਪਾਵਰਕਾਮ ’ਚ ਬਤੌਰ ਲਾਈਨਮੈਨ ਹੈ। ਉਕਤ ਮੁਲਜ਼ਮਾਂ ਨੇ ਸਾਜ਼ਿਸ਼ ਰਚ ਕੇ ਉਸ ਦੇ ਪਿਤਾ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਰੀਬ 7 ਸਾਲਾਂ ਤੋਂ ਉਸ ਦੇ ਪਿਤਾ ਨੂੰ ਬਲੈਕਮੇਲ ਕਰਦੇ ਹੋਏ ਲੱਖਾਂ ਰੁਪਏ ਹੜੱਪ ਲਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਪੈਟਰੋਲ ਨੂੰ ਲੈ ਕੇ ਦਿੱਤੀ ਗਈ ਚੇਤਾਵਨੀ
ਮੁਲਜ਼ਮਾਂ ਨੇ ਉਸ ਦੇ ਪਿਤਾ ਨੂੰ ਬਲੈਕਮੇਲ ਕਰ ਕੇ ਉਸ ਦੇ ਘਰ ਦੀ ਰਜਿਸਟਰੀ, 7 ਖਾਲੀ ਚੈੱਕ, ਦਸਤਖਤ ਕੀਤੇ ਚੈੱਕ ਅਤੇ ਹੋਰ ਸਾਮਾਨ ਲੈ ਲਿਆ, ਜਿਸ ’ਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਜਾਂਚ ਦੌਰਾਨ ਪੁਲਸ ਨੇ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਹੈ। ਜੋ ਜਾਂਚ ਦੌਰਾਨ ਮੁਲਜ਼ਮਾਂ ਕੋਲੋਂ ਸਾਹਮਣੇ ਆਇਆ। ਪੁੱਛਗਿੱਛ ਦੌਰਾਨ ਮੁਲਜ਼ਮ ਸਤਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ ਪਰਮਿੰਦਰ ਸਿੰਘ ਨਾਲ ਮਿਲ ਕੇ ਉਕਤ ਸ਼ਿਕਾਇਤਕਰਤਾ ਦੇ ਪਿਤਾ ਨੂੰ ਬਲੈਕਮੇਲ ਕਰ ਕੇ ਪੈਸੇ ਹੜੱਪ ਲਏ ਸਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਇਕ ਸਾਜ਼ਿਸ਼ ਤਹਿਤ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਘੰਟਾਘਰ, ਦੇਹਰਾਦੂਨ ਨੇੜੇ ਸਥਿਤ ਵੀ. ਪੀ. ਟੀ. ਟ੍ਰੇਡਰ ਦੇ ਆਸ਼ੂਤੋਸ਼ ਗੁਪਤਾ ਤੋਂ ਟਾਟਾ ਸਟੀਲ ਕੰਪਨੀ ਦੇ ਨਾਂ ’ਤੇ ਤਿਆਰ ਕੀਤੇ ਜਾਅਲੀ ਲੈਟਰ ਪੈਡ ਅਤੇ ਟਾਟਾ ਸਟੀਲ ਕੰਪਨੀ ਦੇ ਨਕਲੀ ਸਿੱਕੇ ਪ੍ਰਾਪਤ ਕੀਤੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਉਤਰਾਖੰਡ ’ਚ ਕਰੋੜਾਂ ਰੁਪਏ ਦੀ 285 ਵਿੱਘੇ ਜ਼ਮੀਨ ਸਸਤੇ ਭਾਅ ਦਿਵਾਉਣ ਦੇ ਬਹਾਨੇ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਬਲੈਕਮੇਲ ਕਰ ਕੇ ਹਾਸਲ ਕੀਤੀ ਰਕਮ ’ਚੋਂ 20 ਲੱਖ ਰੁਪਏ ਦੇ ਸੋਨੇ ਦੇ ਗਹਿਣੇ, ਕੜੇ, ਮੁੰਦਰੀਆਂ, ਚੂੜੀਆਂ, ਕੰਗਣ, ਟੌਪਸ, ਚੇਨ ਅਤੇ ਹੋਰ ਸਾਮਾਨ ਸਮੇਤ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ 52 ਗ੍ਰਾਮ ਚਾਂਦੀ, ਜਿਸ ’ਚ ਬਰੇਸਲੇਟ, ਮੰਗਲ ਸੂਤਰ, ਚੇਨ, ਮੁੰਦਰੀ ਅਤੇ ਹੋਰ ਸਾਮਾਨ ਸ਼ਾਮਲ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਹੋਰ ਮੁਲਜ਼ਮਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਬਾਈਪਾਸ 'ਤੇ 14 ਸਾਲਾ ਬੱਚੇ ਦਾ ਹੈਰਾਨੀਜਨਕ ਕਾਰਾ, ਜਾਣ ਕੇ ਤੁਸੀਂ ਵੀ ਰਹਿ ਜਾਓਗੇ ਦੰਗ
NEXT STORY