ਜਲੰਧਰ (ਸੁਮਿਤ) – ਕਾਫੀ ਲੰਮੀ ਉਡੀਕ ਤੋਂ ਬਾਅਦ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਸੀ-ਟੈਟ ਅਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਪੀ-ਟੈਟ ਦੀ ਪ੍ਰੀਖਿਆ ਦਾ ਐਲਾਨ ਕੀਤਾ ਗਿਆ। ਇਸ ਨਾਲ ਜਿਥੇ ਅਧਿਆਪਕ ਬਣਨ ਦੇ ਚਾਹਵਾਨਾਂ ਵਿਚ ਖੁਸ਼ੀ ਦੀ ਲਹਿਰ ਸੀ, ਉਥੇ ਹੀ ਇਸ ਪ੍ਰੀਖਿਆ ਨੂੰ ਦੇਣ ਵਾਲੇ ਕੁਝ ਵਿਦਿਆਰਥੀ ਦੋਵਾਂ ਬੋਰਡਾਂ ਦੇ ਆਪਸੀ ਤਾਲਮੇਲ ਵਿਚ ਘਾਟ ਕਾਰਨ ਪ੍ਰੇਸ਼ਾਨੀ ਵਿਚ ਘਿਰ ਗਏ ਹਨ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਕਪੂਰਥਲਾ ਦੇ ਗੁਰਦੁਆਰਾ ਸਾਹਿਬ ’ਚ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼
ਇਨ੍ਹਾਂ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਇਹ ਹੈ ਕਿ ਜਿਥੇ ਸੀ-ਟੈਟ ਦੀ ਪ੍ਰੀਖਿਆ 24 ਦਸੰਬਰ ਨੂੰ ਰੱਖੀ ਗਈ ਹੈ, ਉਥੇ ਹੀ ਪੀ-ਟੈਟ ਦੀ ਪ੍ਰੀਖਿਆ ਵੀ 24 ਦਸੰਬਰ ਨੂੰ ਹੀ ਰੱਖ ਦਿੱਤੀ ਗਈ ਹੈ। ਅਜਿਹੇ ਵਿਚ ਇਹ ਪ੍ਰੀਖਿਆਰਥੀ ਇਕ ਹੀ ਦਿਨ ਦੋਵੇਂ ਪ੍ਰੀਖਿਆਵਾਂ ਕਿਵੇਂ ਦੇ ਸਕਣਗੇ। ਇਕ ਵਿਦਿਆਰਥੀ ਅਕਸ਼ੈ ਕੁਮਾਰ ਨੇ ਦੱਸਿਆ ਕਿ ਜਦੋਂ ਇਸ ਸਬੰਧ ਵਿਚ ਦੋਵਾਂ ਬੋਰਡਾਂ ਨਾਲ ਗੱਲ ਕੀਤੀ ਗਈ ਤਾਂ ਦੋਵਾਂ ਵਿਚੋਂ ਕਿਸੇ ਵੱਲੋਂ ਵੀ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ ਗਿਆ। ਸੀ. ਬੀ. ਐੱਸ. ਈ. ਵੱਲੋਂ ਕਿਹਾ ਗਿਆ ਕਿ ਇਸ ਸਬੰਧੀ ਪੰਜਾਬ ਬੋਰਡ ਨਾਲ ਗੱਲ ਕੀਤੀ ਜਾਵੇ।
ਪੜ੍ਹੋ ਇਹ ਵੀ ਖ਼ਬਰ - ਕਪੂਰਥਲਾ ਬੇਅਦਬੀ ਮਾਮਲਾ: ਬਿਹਾਰ ਦੀ ਜਨਾਨੀ ਨੇ ਮ੍ਰਿਤਕ ਮੁਲਜ਼ਮ ਨੂੰ ਪਹਿਲਾਂ ਦੱਸਿਆ ਭਰਾ, ਫੋਟੋ ਵੇਖ ਕੀਤਾ ਇਨਕਾਰ
ਪ੍ਰੇਸ਼ਾਨ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਕਈ ਦਿਨਾਂ ਤੋਂ ਦੋਵਾਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ ਅਤੇ ਉਹ ਦੋਵੇਂ ਪ੍ਰੀਖਿਆਵਾਂ ਦੇਣੀਆਂ ਚਾਹੁੰਦੇ ਹਨ ਪਰ ਦੋਵਾਂ ਬੋਰਡਾਂ ਵਿਚ ਆਪਸੀ ਤਾਲਮੇਲ ਦੀ ਘਾਟ ਕਾਰਨ ਉਨ੍ਹਾਂ ਨਾਲ ਨਾਇਨਸਾਫੀ ਹੋ ਰਹੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਕਈ ਵਿਦਿਆਰਥੀਆਂ ਦੀ ਸੀ-ਟੈਟ ਦੀ ਮਿਤੀ ਵੱਖ ਹੈ ਤਾਂ ਬੋਰਡ ਨੂੰ ਸਾਡੀ ਮਿਤੀ ਬਦਲਣੀ ਚਾਹੀਦੀ ਹੈ ਤਾਂ ਕਿ ਉਹ ਦੋਵੇਂ ਪ੍ਰੀਖਿਆਵਾਂ ਦੇ ਸਕਣ। ਵਿਦਿਆਰਥੀਆਂ ਨੇ ਬੋਰਡ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਸੀ-ਟੈਟ ਦੀ ਮਿਤੀ ਬਦਲੀ ਜਾਵੇ ਤਾਂ ਕਿ ਉਹ ਦੋਵਾਂ ਪ੍ਰੀਖਿਆਵਾਂ ਵਿਚ ਹਿੱਸਾ ਲੈ ਸਕਣ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)
CM ਚੰਨੀ ਨੇ ਸਾਬਤ ਕੀਤਾ ਕਿ ਉਹ ‘ਰਬੜ ਦੀ ਸਟੈਂਪ’ ਨਹੀਂ
NEXT STORY