ਪਟਿਆਲਾ (ਬਲਜਿੰਦਰ)- ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਦੇ ਕਮਰੇ ’ਚੋਂ ਬੀ. ਟੈੱਕ ਦੇ ਵਿਦਿਆਰਥੀ ਦੀ ਸ਼ੱਕੀ ਹਾਲਾਤ ’ਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਵਰੁਣਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪਿੰਗ ਕੰਗ ਦਾ ਰਹਿਣ ਵਾਲਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਅਰਬਨ ਅਸਟੇਟ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ।
ਜਾਣਕਾਰੀ ਮੁਤਾਬਕ ਵਰੁਣਪ੍ਰੀਤ ਸਿੰਘ ਯੂਨੀਵਰਸਿਟੀ ਵਿਚ ਬੀ. ਟੈੱਕ ਦੀ ਪੜ੍ਹਾਈ ਕਰ ਰਿਹਾ ਸੀ। ਉਸ ਨੇ ਪਹਿਲਾਂ ਯੂਨੀਵਰਸਿਟੀ ਦੇ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਵਿਚ ਕਮਰੇ ਲਈ ਦਰਖਾਸਤ ਦਿੱਤੀ ਸੀ ਪਰ ਬਾਅਦ ਵਿਚ ਉਹ ਕੈਂਪਸ ਤੋਂ ਬਾਹਰ ਇਕ PG ਵਿਚ ਰਹਿਣ ਲੱਗ ਪਿਆ ਸੀ। ਬੁੱਧਵਾਰ ਨੂੰ ਉਹ ਹੋਸਟਲ ਵਿਚ ਹੀ ਰੁਕ ਗਿਆ ਸੀ। ਮਾਮਲੇ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਹੋਸਟਲ ਵਿਚ ਰਹਿਣ ਵਾਲਾ ਇਕ ਹੋਰ ਵਿਦਿਆਰਥੀ ਇਕ ਬੰਦ ਪਏ ਕਮਰੇ ਵਿਚੋਂ ਆਪਣਾ ਸਾਮਾਨ ਚੁੱਕਣ ਲਈ ਉੱਥੇ ਗਿਆ। ਕਮਰੇ ਦੇ ਅੰਦਰ ਵਰੁਣਪ੍ਰੀਤ ਸਿੰਘ ਬੇਸੁੱਧ ਹਾਲਤ ਵਿਚ ਪਿਆ ਸੀ।
ਸਥਿਤੀ ਨੂੰ ਦੇਖਦਿਆਂ ਉਕਤ ਵਿਦਿਆਰਥੀ ਨੇ ਤੁਰੰਤ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਨੂੰ ਸੂਚਨਾ ਦਿੱਤੀ। ਜਦੋਂ ਵਰੁਣ ਨੇ ਕੋਈ ਹਰਕਤ ਨਹੀਂ ਕੀਤੀ ਤਾਂ ਕੈਂਪਸ ਸਥਿਤ ਡਿਸਪੈਂਸਰੀ ਦੀ ਮੈਡੀਕਲ ਟੀਮ ਨੂੰ ਤੁਰੰਤ ਮੌਕੇ ’ਤੇ ਸੱਦਿਆ ਗਿਆ। ਡਾਕਟਰਾਂ ਦੀ ਟੀਮ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਦੀ ਸੂਚਨਾ ਥਾਣਾ ਅਰਬਨ ਅਸਟੇਟ ਪੁਲਸ ਅਤੇ ਮ੍ਰਿਤਕ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ।
ਪੰਜਾਬ 'ਚ ਪੈਟਰੋਲ-ਡੀਜ਼ਲ ਦਾ ਭਾਰੀ ਸੰਕਟ, ਡਰਾਈ ਹੋ ਰਹੇ ਪੈਟਰੋਲ ਪੰਪ
NEXT STORY