ਅੰਮ੍ਰਿਤਸਰ, (ਦਲਜੀਤ)- ਜ਼ਿਲਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਦੀ ਪ੍ਰਧਾਨਗੀ 'ਚ ਗਈ ਟੀਮ ਨੇ ਬਟਾਲਾ ਰੋਡ 'ਤੇ ਸਥਿਤ ਪੇਠਾ ਬਣਾਉਣ ਵਾਲੀ ਫੈਕਟਰੀ ਨੂੰ ਫੜਿਆ। ਇਸ ਫੈਕਟਰੀ ਵਿਚ ਇੰਨੀ ਗੰਦਗੀ ਸੀ ਕਿ ਅੰਦਰ ਸਾਹ ਲੈਣਾ ਵੀ ਮੁਸ਼ਕਿਲ ਸੀ। ਜਿਥੇ ਪੇਠਾ ਬਣ ਰਿਹਾ ਸੀ, ਉਥੇ ਹੀ ਕੋਲ ਪਖਾਨੇ ਵੀ ਸਨ। ਖੁੱਲ੍ਹੇ ਵਿਚ ਪਖਾਨੇ ਅਤੇ ਉਥੇ ਹੀ ਪੇਠਾ ਬਣਾਉਣਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਹੈ। ਪੈਕ ਕੀਤੇ ਜਾਣ ਵਾਲੇ ਪੇਠੇ 'ਤੇ ਕੀੜੇ ਫਿਰ ਰਹੇ ਸਨ। ਪੇਠੇ ਨੂੰ ਜਿਸ ਚਾਸ਼ਨੀ ਵਿਚ ਪਾਇਆ ਜਾਂਦਾ ਸੀ ਉਸ ਵਿਚ ਮਰੇ ਹੋਏ ਕੀੜੇ ਤੈਰ ਰਹੇ ਸਨ। ਕਿਸੇ ਵੀ ਕਰਮਚਾਰੀ ਦਾ ਮੈਡੀਕਲ ਨਹੀਂ ਹੋਇਆ ਸੀ, ਨਾ ਹੀ ਪੇਠਾ ਮਾਲਕ ਰਮੇਸ਼ ਕੁਮਾਰ ਕੋਲ ਇਸ ਫੈਕਟਰੀ ਨੂੰ ਚਲਾਉਣ ਦਾ ਕੋਈ ਲਾਇਸੈਂਸ ਸੀ।
ਜ਼ਿਲਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਨੇ ਦੱਸਿਆ ਕਿ ਰੈਜ਼ੀਡੈਂਸ਼ੀਅਲ ਏਰੀਏ ਵਿਚ ਇਸ ਫੈਕਟਰੀ ਨੂੰ ਪਿਛਲੇ 20 ਸਾਲਾਂ ਤੋਂ ਚਲਾਇਆ ਜਾ ਰਿਹਾ ਹੈ। ਅੰਗੂਰੀ ਪੇਠਾ ਨਾਂ ਨਾਲ ਮਸ਼ਹੂਰ ਇਸ ਫੈਕਟਰੀ ਤੋਂ ਬਣਿਆ ਪੇਠਾ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਤੱਕ ਹਲਵਾਈਆਂ ਨੂੰ ਸਪਲਾਈ ਕੀਤਾ ਜਾਂਦਾ ਸੀ। ਲੋਕ ਇਹੀ ਪੇਠਾ ਬੜੇ ਚਾਅ ਨਾਲ ਖਾਂਦੇ ਹਨ, ਜੋ ਕਿ ਸਿਹਤ ਲਈ ਨੁਕਸਾਨਦਾਇਕ ਹੈ। ਡਾ. ਲਖਬੀਰ ਸਿੰਘ ਨੇ ਸਾਰੇ ਪੇਠੇ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਦੇ ਸੈਂਪਲ ਭਰ ਕੇ ਜਾਂਚ ਲਈ ਭੇਜ ਦਿੱਤੇ ਹਨ, ਨਾਲ ਹੀ ਫੈਕਟਰੀ ਮਾਲਕ ਨੂੰ ਉਥੋਂ ਦੀ ਹਾਲਤ ਦੇ ਸੁਧਾਰ ਲਈ 2 ਹਫ਼ਤੇ ਦਾ ਸਮਾਂ ਦਿੱਤਾ ਹੈ, ਜੇਕਰ ਸੁਧਾਰ ਨਾ ਹੋਇਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਫੈਕਟਰੀ ਮਾਲਕ ਨੂੰ ਅਗਲੇ 5 ਦਿਨਾਂ ਵਿਚ ਫੂਡ ਵਿਭਾਗ ਵੱਲੋਂ ਲਿਆ ਗਿਆ ਲਾਇਸੈਂਸ ਦਿਖਾਉਣ ਲਈ ਵੀ ਕਿਹਾ ਗਿਆ ਹੈ, ਜੇਕਰ ਉਹ ਲਾਇਸੈਂਸ ਨਾ ਦਿਖਾ ਸਕਿਆ ਤਾਂ ਉਸ ਖਿਲਾਫ ਵਿਭਾਗੀ ਕਾਰਵਾਈ ਵੱਖ ਤੋਂ ਹੋਵੇਗੀ।
ਪੁਲਸ ਨੇ ਵੱਖ-ਵੱਖ ਕੇਸਾਂ ਵਿਚ ਭਾਰੀ ਮਾਤਰਾ ਵਿਚ ਕੀਤੇ ਨਸ਼ੀਲੇ ਪਦਾਰਥ ਬਰਾਮਦ
NEXT STORY