ਲੁਧਿਆਣਾ (ਰਾਜ) : ਸਥਾਨਕ ਸੁਭਾਸ਼ ਨਗਰ ’ਚ ਡੀ. ਜੇ. ’ਤੇ ਕੁੱਝ ਨੌਜਵਾਨ ਅਰਧ ਨਗਨ ਹੋ ਕੇ ਨੱਚ ਰਹੇ ਸਨ। ਗੁਆਂਢ ’ਚ ਰਹਿਣ ਵਾਲੀ ਜਨਾਨੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਤਾਂ ਨੌਜਵਾਨਾਂ ਨੇ ਉਲਟਾ ਜਨਾਨੀ ਦੀ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਲਾਕੇ ’ਚ ਰਹਿਣ ਵਾਲੇ ਇਕ ਨੌਜਵਾਨ ਨੇ ਅਜਿਹਾ ਹੁੰਦਾ ਦੇਖ ਕੇ ਪੁਲਸ ਕੰਟਰੋਲ ਰੂਮ ’ਤੇ ਕਾਲ ਕੀਤੀ। ਜਦੋਂ ਪੁਲਸ ਨਾ ਪੁੱਜੀ ਤਾਂ ਉਸ ਨੇ ਸਬੰਧਿਤ ਥਾਣੇ ਦੇ ਐੱਸ. ਐੱਚ. ਓ. ਨੂੰ ਕਾਲ ਕੀਤੀ। ਨੌਜਵਾਨ ਦਾ ਦੋਸ਼ ਹੈ ਕਿ ਮੌਕੇ ’ਤੇ ਪੁਲਸ ਭੇਜਣ ਦੀ ਬਜਾਏ ਐੱਸ. ਐੱਚ. ਓ. ਸਾਹਿਬ ਉਲਟਾ ਉਸ ਦੇ ਨਾਲ ਗਲਤ ਭਾਸ਼ਾ ਦੀ ਵਰਤੋਂ ਕਰਨ ਲੱਗੇ। ਐੱਸ. ਐੱਚ. ਓ. ਨਾਲ ਹੋਈ ਗੱਲਬਾਤ ਦੀ ਆਡੀਓ ਨੂੰ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਕੇ ਪੁਲਸ ਕਮਿਸ਼ਨਰ ਦੇ ਵਟਸਐਪ ’ਤੇ ਭੇਜਿਆ ਹੈ, ਜਦੋਂ ਕਿ ਦੂਜੇ ਪਾਸੇ ਐੱਸ. ਐੱਚ. ਓ. ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨੀ ਐਥਲੀਟ ਨੇ ਵੀ ਮੰਨਿਆ 'ਨੀਰਜ ਚੋਪੜਾ' ਦਾ ਲੋਹਾ, ਤਾਰੀਫ਼ 'ਚ ਕਹੀ ਇਹ ਗੱਲ
ਸ਼ਿਕਾਇਤਕਰਤਾ ਮਨੂ ਸੱਭਰਵਾਲ ਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਤੋਂ ਵਾਰਡ ਨੰਬਰ-6 ਦਾ ਪ੍ਰਧਾਨ ਹੈ। ਸ਼ੁੱਕਰਵਾਰ ਦੀ ਦੇਰ ਰਾਤ ਨੂੰ ਸੁਭਾਸ਼ ਨਗਰ ਦੀ ਗਲੀ ਨੰਬਰ-10 ’ਚ ਕੁੱਝ ਲੋਕ ਡੀ. ਜੇ. ਲਾ ਕੇ ਅਰਧ ਨਗਨ ਹਾਲਤ ’ਚ ਨੱਚ ਰਹੇ ਸਨ। ਆਲੇ-ਦੁਆਲੇ ਦੇ ਲੋਕਾਂ ਨੇ ਉਨ੍ਹਾਂ ਨੂੰ ਮਨ੍ਹਾ ਕੀਤਾ ਪਰ ਉਹ ਨਹੀਂ ਹਟੇ। ਇਸ ਦੌਰਾਨ ਗੁਆਂਢ ਦੀ ਇਕ ਜਨਾਨੀ ਨੇ ਉਨ੍ਹਾਂ ਨੂੰ ਡੀ. ਜੇ. ਬੰਦ ਕਰਨ ਲਈ ਕਿਹਾ ਤਾਂ ਨੌਜਵਾਨਾਂ ਨੇ ਜਨਾਨੀ ’ਤੇ ਹਮਲਾ ਕਰ ਦਿੱਤਾ। ਉਸ ਦੇ ਘਰ ’ਚ ਦਾਖ਼ਲ ਹੋ ਕੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਮਨੂ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਮੌਕੇ ’ਤੇ ਗਿਆ ਤਾਂ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਕੰਟਰੋਲ ਰੂਮ ’ਤੇ ਕਾਲ ਕੀਤੀ ਪਰ ਅੱਧਾ ਘੰਟਾ ਬੀਤ ਜਾਣ ਤੋਂ ਬਾਅਦ ਪੁਲਸ ਨਹੀਂ ਆਈ।
ਇਹ ਵੀ ਪੜ੍ਹੋ : ਗੁਰਪਤਵੰਤ ਪੰਨੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਬਦਨੌਰ ਨੂੰ ਗਿੱਦੜ ਭਬਕੀ, ਆਡੀਓ ਵਾਇਰਲ
ਮਨੂ ਦਾ ਕਹਿਣਾ ਹੈ ਕਿ ਇਸ ਲਈ ਉਸ ਨੇ ਥਾਣਾ ਟਿੱਬਾ ਦੇ ਐੱਸ. ਐੱਚ. ਓ. ਦੇ ਸਰਕਾਰੀ ਨੰਬਰ ’ਤੇ ਕਾਲ ਕੀਤੀ, ਜੋ ਕਿ ਐੱਸ. ਐੱਚ. ਓ. ਸਾਹਿਬ ਨੇ ਚੁੱਕੀ, ਜਦੋਂ ਉਸ ਨੇ ਐੱਸ. ਐੱਚ. ਓ. ਨੂੰ ਮੌਕੇ ’ਤੇ ਹੋ ਰਹੇ ਕੇਸ ਸਬੰਧੀ ਦੱਸਿਆ ਅਤੇ ਕਿਹਾ ਕਿ ਹੁਣ ਤੱਕ ਕੋਈ ਪੁਲਸ ਨਹੀਂ ਆਈ। ਉਸ ਦਾ ਦੋਸ਼ ਹੈ ਕਿ ਇਸ ਗੱਲ ਨੂੰ ਸੁਣ ਕੇ ਸਾਹਿਬ ਗੁੱਸਾ ਕਰ ਗਏ ਅਤੇ ਉਸ ਨਾਲ ਹੀ ਗਲਤ ਭਾਸ਼ਾ ਦੀ ਵਰਤੋਂ ਕਰਨ ਲੱਗੇ। ਉਲਟਾ ਉਸ ਨੂੰ ਕਹਿਣ ਲੱਗੇ ਕਿ ਤੁਸੀਂ ਕੌਣ ਹੁੰਦੇ ਹੋ? ਹੁਣ ਤੁਸੀਂ ਮੈਨੂੰ ਸਿਖਾਓਗੇ ਕਿ ਡਿਊਟੀ ਕਿਵੇਂ ਹੁੰਦੀ ਹੈ? ਮਨੂ ਦਾ ਦੋਸ਼ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਥਾਣਾ ਪੁਲਸ ਮੌਕੇ ’ਤੇ ਨਹੀਂ ਪੁੱਜੀ। ਅੱਧੇ ਘੰਟੇ ਬਾਅਦ ਜਾ ਕੇ ਪੀ. ਸੀ. ਆਰ. ਦਸਤਾ ਆਇਆ ਸੀ, ਉਹ ਵੀ ਥਾਣੇ ਜਾ ਕੇ ਸ਼ਿਕਾਇਤ ਦੇਣ ਦੀ ਗੱਲ ਕਹਿ ਕੇ ਵਾਪਸ ਚਲੇ ਗਏ।
ਇਹ ਵੀ ਪੜ੍ਹੋ : ਲੁਧਿਆਣਾ 'ਚ ਚੱਲਦੀ ਨੈਨੋ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਚਾਲਕ (ਤਸਵੀਰਾਂ)
ਰਾਤ ਜਨਾਨੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਪਰ ਸ਼ਨੀਵਾਰ ਦੁਪਹਿਰ ਤੱਕ ਨਾ ਉਸ ਨੂੰ ਕਿਸੇ ਦੀ ਕਾਲ ਆਈ ਅਤੇ ਨਾ ਹੀ ਪੁਲਸ ਨੇ ਥਾਣੇ ਬੁਲਾਇਆ। ਮਨੂ ਦਾ ਕਹਿਣਾ ਹੈ ਕਿ ਉਸ ਨੇ ਐੱਸ. ਐੱਚ. ਓ. ਨਾਲ ਹੋਈ ਗੱਲ ਦੀ ਰਿਕਾਰਡਿੰਗ ਕਰ ਲਈ ਅਤੇ ਪੁਲਸ ਕਮਿਸ਼ਨਰ ਦੇ ਵਟਸਐਪ ’ਤੇ ਇਸ ਦੀ ਸ਼ਿਕਾਇਤ ਭੇਜੀ ਹੈ। ਇਸ ਬਾਰੇ ਥਾਣਾ ਟਿੱਬਾ ਦੇ ਐਸ. ਐਚ. ਓ. ਇੰਸਪੈਕਟਰ ਪ੍ਰਮੋਦ ਕੁਮਾਰ ਨੇ ਕਿਹਾ ਕਿ ਮੈਨੂੰ ਨੌਜਵਾਨ ਦੀ ਕਾਲ ਆਈ ਸੀ ਪਰ ਨੌਜਵਾਨ ਦੇ ਬੋਲਣ ਦਾ ਲਹਿਜ਼ਾ ਗਲਤ ਸੀ। ਮੈਂ ਉਸ ਦੇ ਨਾਲ ਕੋਈ ਗਲਤ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ। ਸ਼ਿਕਾਇਤ ਤੋਂ ਬਾਅਦ ਪੀ. ਸੀ. ਆਰ. ਮੌਕੇ ’ਤੇ ਪੁੱਜੀ ਸੀ। ਨੌਜਵਾਨ ਵੱਲੋਂ ਲਾਏ ਸਾਰੇ ਦੋਸ਼ ਗਲਤ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਡਿਪਟੀ ਕਤਲ ਮਾਮਲੇ 'ਚ ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਕੌਸ਼ਲ ਨੇ ਖੋਲ੍ਹੇ ਵੱਡੇ ਰਾਜ਼, ਸੁਪਾਰੀ ਲੈਣ ਦੀ ਗੱਲ ਆਈ ਸਾਹਮਣੇ
NEXT STORY