ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਕਾਡਰ ਦੇ 5 ਆਈ.ਪੀ.ਐੱਸ. ਅਧਿਕਾਰੀਆਂ ਨੂੰ ਕੇਂਦਰ ਸਕਾਰ ਵਲੋਂ ਏ.ਡੀ.ਜੀ. ਪੱਧਰ ਲਈ ਇਮਪੈਨਲ ਕਰ ਲਿਆ ਗਿਆ ਹੈ। ਇਹ ਪੰਜ ਅਧਿਕਾਰੀ 1992 ਤੇ 1994 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਹਨ। ਕੇਂਦਰ ਸਰਕਾਰ ਵਲੋਂ ਇਮਪੈਨਲ ਕੀਤੇ ਜਾਣ ਦਾ ਮਤਲਬ ਇਹ ਹੈ ਕਿ ਜੇਕਰ ਇਹ ਅਧਿਕਾਰੀ ਕੇਂਦਰ ਸਰਕਾਰ ਦੇ ਅਧੀਨ ਡੈਪੂਟੇਸ਼ਨ ’ਤੇ ਜਾਣ ਲਈ ਅਪਲਾਈ ਕਰਨਗੇ ਤਾਂ ਇਨ੍ਹਾਂ ਨੂੰ ਏ.ਡੀ.ਜੀ. ਪੱਧਰ ਦੀ ਪੋਸਟ ’ਤੇ ਹੀ ਯੋਗ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ! ਚਿੱਟੇ ਦੇ ਕਾਲੇ ਧੰਦੇ ’ਚ ਸਮੱਗਲਰਾਂ ਦੀ ਤੀਜੀ ਪੀੜ੍ਹੀ ਵੀ ਸ਼ਾਮਲ
ਸੂਚਨਾ ਮੁਤਾਬਿਕ ਜਿਨ੍ਹਾਂ ਅਧਿਕਾਰੀਆਂ ਨੂੰ ਏ.ਡੀ.ਜੀ. ਪੱਧਰ ਲਈ ਇੰਪੈਨਲ ਕੀਤਾ ਗਿਆ ਹੈ, ਉਨ੍ਹਾਂ ਵਿਚ ਪੰਜਾਬ ਦੇ ਮੌਜੂਦਾ ਡੀ.ਜੀ.ਪੀ. ਗੌਰਵ ਯਾਦਵ, ਜੋ ਕਿ 1992 ਬੈਚ ਦੇ ਅਧਿਕਾਰੀ ਹਨ, ਸਮੇਤ 1994 ਬੈਚ ਦੇ ਅਧਿਕਾਰੀਆਂ ਅਨੀਤਾ ਪੁੰਜ, ਸੁਧਾਂਸ਼ੂ ਐੱਸ. ਸ਼੍ਰੀਵਾਸਤਵ, ਪ੍ਰਵੀਨ ਕੁਮਾਰ ਸਿਨਹਾ ਤੇ ਅਮਰਦੀਪ ਸਿੰਘ ਰਾਏ ਸ਼ਾਮਲ ਹਨ।
ਇਹ ਵੀ ਪੜ੍ਹੋ : ਸੜਕ ਹਾਦਸਿਆਂ ’ਚ ਕੀਮਤੀ ਜਾਨਾਂ ਨੂੰ ਬਚਾਉਣ ਲਈ ਸਰਕਾਰ ਦਾ ਸ਼ਲਾਘਾਯੋਗ ਕਦਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਿਮਰਜੀਤ ਬੈਂਸ ਜੇਲ੍ਹ 'ਚੋਂ ਆਏ ਬਾਹਰ, CM ਮਾਨ ਵੱਲੋਂ ਬਹਿਬਲ ਕਲਾਂ ਮੋਰਚਾ ਦੇ ਫ਼ੈਸਲੇ ਦਾ ਸਵਾਗਤ, ਪੜ੍ਹੋ Top 10
NEXT STORY