ਸਮਰਾਲਾ (ਬਿਪਿਨ) : ਸਮਰਾਲਾ ਦੇ ਡੱਬੀ ਬਜ਼ਾਰ ਵਿੱਚ ਖੰਨਾ ਦੇ ਰਹਿਣ ਵਾਲੇ ਇਕ 29 ਸਾਲਾ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਦੀ ਉਸ ਦੇ ਦੋਸਤ ਵੱਲੋ ਕੁੱਟਮਾਰ ਕਰਨ ਤੋਂ ਬਾਅਦ ਅੱਜ ਰਾਹੁਲ ਨੇ ਵੀਡਿਓ ਬਣਾ ਖੁਦਕੁਸ਼ੀ ਕਰ ਲਈ। ਇਸ ਦੌਰਾਨ ਉਸ ਨੇ ਅਪਣੇ ਦੋਸਤ 'ਤੇ ਕੁੱਟਮਾਰ ਦੇ ਇਲਜ਼ਾਮ ਲਾਉਂਦਿਆਂ ਮੌਤ ਨੂੰ ਗਲੇ ਲਾ ਲਿਆ।

ਗੁਆਂਢ ਵਿੱਚ ਰਹਿ ਰਹੇ ਲੋਕਾਂ ਨੇ ਦੱਸਿਆ ਕਿ ਰਾਹੁਲ ਦਾ ਕਿਸੇ ਨਾਲ ਕੋਈ ਝਗੜਾ ਤੱਕ ਨਹੀਂ ਸੀ ਅਤੇ ਨਾ ਹੀ ਕੁਝ ਖਾਂਦਾ ਪੀਂਦਾ ਸੀ। ਇਹੋ ਜਿਹਾ ਕਦਮ ਉਸਨੇ ਕਿਉਂ ਚੁੱਕਿਆ ਇਸ ਦਾ ਉਸੇ ਨੂੰ ਕੁਝ ਵੀ ਪਤਾ ਨਹੀਂ ਪ੍ਰੰਤੂ ਉਸ ਦੇ ਮੋਬਾਈਲ ਵਿੱਚ ਬਣਾਈ ਹੋਈ ਵੀਡੀਓ ਤੋਂ ਸਭ ਸਾਬਤ ਹੋ ਗਿਆ ਕਿ ਉਸਨੇ ਇਹ ਕਦਮ ਕਿਉਂ ਚੁੱਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਿੱਖ ਕੌਮ ਦੀਆਂ ਸਰਵਉੱਚ ਸੰਸਥਾਵਾਂ ’ਚ ਆਪਸੀ ਮਤਭੇਦ ਕੌਮ ਦੇ ਹਿੱਤ 'ਚ ਨਹੀਂ : ਐਡਵੋਕੇਟ ਧਾਮੀ
NEXT STORY